ਆਸਾ ਮਹਲਾ ੧ ਪੰਚਪਦੇ₆ ॥

ਰਾਗੁ ਆਸਾ ਗੁਰੂ ਨਾਨਕ ਦੇਵ ਜੀ ਅੰਗ 354
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਮਹਲਾਪੰਚਪਦੇ₆
Aasaa, First Mahalaa, Panch-Padas:
आसा महला १ पंचपदे₆ ॥
LINE 02
ਦੁਧਬਿਨੁਧੇਨੁਪੰਖਬਿਨੁਪੰਖੀਜਲਬਿਨੁਉਤਭੁਜਕਾਮਿਨਾਹੀ
ਜੇਹੜੀ ਗਾਂ ਦੁੱਧ ਨਾਹ ਦੇਵੇ ਉਹ ਗਾਂ ਕਿਸ ਕੰਮ? ਜੇਹੜੇ ਪੰਛੀ ਦੇ ਖੰਭ ਨਾਹ ਹੋਣ ਉਸ ਨੂੰ ਹੋਰ ਕੋਈ ਸਹਾਰਾ ਨਹੀਂ, ਬਨਸਪਤੀ ਪਾਣੀ ਤੋਂ ਬਿਨਾ ਹਰੀ ਨਹੀਂ ਰਹਿ ਸਕਦੀ।
A cow without milk; a bird without wings; a garden without water - totally useless!
दुध बिनु धेनु पंख बिनु पंखी जल बिनु उतभुज कामि नाही ॥
LINE 03
ਕਿਆਸੁਲਤਾਨੁਸਲਾਮਵਿਹੂਣਾਅੰਧੀਕੋਠੀਤੇਰਾਨਾਮੁਨਾਹੀ॥॥
ਉਹ ਬਾਦਸ਼ਾਹ ਕਾਹਦਾ, ਜਿਸ ਨੂੰ ਕੋਈ ਸਲਾਮ ਨ ਕਰੇ? ਇਸੇ ਤਰ੍ਹਾਂ ਹੇ ਪ੍ਰਭੂ! ਜਿਸ ਹਿਰਦੇ ਵਿਚ ਤੇਰਾ ਨਾਮ ਨ ਹੋਵੇ ਉਹ ਇਕ ਹਨੇਰੀ ਕੋਠੜੀ ਹੀ ਹੈ ॥੧॥
What is an emperor, without respect? The chamber of the soul is so dark, without the Name of the Lord. ||1||
किआ सुलतानु सलाम विहूणा अंधी कोठी तेरा नामु नाही ॥१॥
LINE 04
ਕੀਵਿਸਰਹਿਦੁਖੁਬਹੁਤਾਲਾਗੈ
ਹੇ ਪ੍ਰਭੂ! ਤੂੰ ਮੈਨੂੰ ਕਿਉਂ ਵਿਸਾਰਦਾ ਹੈਂ? ਤੇਰੇ ਵਿਸਰਿਆਂ ਮੈਨੂੰ ਬੜਾ ਆਤਮਕ ਦੁੱਖ ਵਾਪਰਦਾ ਹੈ।
How could I ever forget You? It would be so painful!
की विसरहि दुखु बहुता लागै ॥
LINE 05
ਦੁਖੁਲਾਗੈਤੂੰਵਿਸਰੁਨਾਹੀ॥॥ਰਹਾਉ
ਹੇ ਪ੍ਰਭੂ! (ਮੇਹਰ ਕਰ, ਮੇਰੇ ਮਨ ਤੋਂ) ਨਾਹ ਵਿਸਰ ॥੧॥ ਰਹਾਉ ॥
I would suffer such pain - no, I shall not forget You! ||1||Pause||
दुखु लागै तूं विसरु नाही ॥१॥ रहाउ ॥
LINE 06
ਅਖੀਅੰਧੁਜੀਭਰਸੁਨਾਹੀਕੰਨੀਪਵਣੁਵਾਜੈ
ਅੱਖਾਂ ਅੱਗੇ ਹਨੇਰਾ ਆਉਣ ਲੱਗ ਪੈਂਦਾ ਹੈ, ਜੀਭ ਵਿਚ ਖਾਣ-ਪੀਣ ਦਾ ਸੁਆਦ ਮਾਣਨ ਦੀ ਤਾਕਤ ਨਹੀਂ ਰਹਿੰਦੀ, ਕੰਨਾਂ ਵਿਚ (ਰਾਗ ਆਦਿਕ) ਦੀ ਆਵਾਜ਼ ਨਹੀਂ ਸੁਣਾਈ ਦੇਂਦੀ।
The eyes grow blind, the tongue does not taste, and the ears do not hear any sound.
अखी अंधु जीभ रसु नाही कंनी पवणु न वाजै ॥
LINE 07
ਚਰਣੀਚਲੈਪਜੂਤਾਆਗੈਵਿਣੁਸੇਵਾਫਲਲਾਗੇ॥॥
ਪੈਰਾਂ ਨਾਲ ਭੀ ਮਨੁੱਖ ਤਦੋਂ ਹੀ ਤੁਰਦਾ ਹੈ ਜੇ ਕੋਈ ਹੋਰ ਅਗੋਂ ਉਸਦੀ ਡੰਗੋਰੀ ਫੜੇ-(ਬੁਢੇਪੇ ਦੇ ਕਾਰਨ ਮਨੁੱਖ ਦੇ ਸਰੀਰ ਦੀ ਇਹ ਹਾਲਤ ਬਣ ਜਾਂਦੀ ਹੈ, ਫਿਰ ਭੀ) ਮਨੁੱਖ ਸਿਮਰਨ ਤੋਂ ਸੁੰਞਾ ਹੀ ਰਹਿੰਦਾ ਹੈ, ਇਸ ਦੇ ਜੀਵਨ-ਰੁੱਖ ਨੂੰ ਹੋਰ ਹੋਰ ਫਲ ਲੱਗਦੇ ਰਹਿੰਦੇ ਹਨ ॥੨॥
He walks on his feet only when supported by someone else; without serving the Lord, such are the fruits of life. ||2||
चरणी चलै पजूता आगै विणु सेवा फल लागे ॥२॥
LINE 08
ਅਖਰਬਿਰਖਬਾਗਭੁਇਚੋਖੀਸਿੰਚਿਤਭਾਉਕਰੇਹੀ
ਜੋ ਮਨੁੱਖ ਸੁਅੱਛ ਹਿਰਦੇ ਦੀ ਭੁਏਂ ਵਿਚ ਗੁਰ-ਸ਼ਬਦ ਰੂਪ ਬਾਗ਼ ਦੇ ਰੁੱਖ ਲਾਂਦੇ ਹਨ ਅਤੇ ਪ੍ਰੇਮ-ਰੂਪ ਪਾਣੀ ਸਿੰਜਦੇ ਹਨ,
The Word is the tree; the garden of the heart is the farm; tend it, and irrigate it with the Lord's Love.
अखर बिरख बाग भुइ चोखी सिंचित भाउ करेही ॥
LINE 09
ਸਭਨਾਫਲੁਲਾਗੈਨਾਮੁਏਕੋਬਿਨੁਕਰਮਾਕੈਸੇਲੇਹੀ॥॥
ਉਹਨਾਂ ਸਭਨਾਂ ਨੂੰ ਅਕਾਲ ਪੁਰਖ ਦਾ ਨਾਮ-ਫਲ ਲੱਗਦਾ ਹੈ; ਪਰ ਪ੍ਰਭੂ ਦੀ ਮੇਹਰ ਤੋਂ ਬਿਨਾ ਇਹ ਦਾਤਿ ਨਹੀਂ ਮਿਲਦੀ ॥੩॥
All these trees bear the fruit of the Name of the One Lord; but without the karma of good actions, how can anyone obtain it? ||3||
सभना फलु लागै नामु एको बिनु करमा कैसे लेही ॥३॥
LINE 10
ਜੇਤੇਜੀਅਤੇਤੇਸਭਿਤੇਰੇਵਿਣੁਸੇਵਾਫਲੁਕਿਸੈਨਾਹੀ
ਹੇ ਪ੍ਰਭੂ! ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੇਰਾ ਸਿਮਰਨ ਕਰਨ ਤੋਂ ਬਿਨਾ ਮਨੁੱਖਾ ਜੀਵਨ ਦਾ ਲਾਭ ਕਿਸੇ ਨੂੰ ਨਹੀਂ ਮਿਲ ਸਕਦਾ।
As many living beings as there are, they are all Yours. Without selfless service, no one obtains any reward.
जेते जीअ तेते सभि तेरे विणु सेवा फलु किसै नाही ॥
LINE 11
ਦੁਖੁਸੁਖੁਭਾਣਾਤੇਰਾਹੋਵੈਵਿਣੁਨਾਵੈਜੀਉਰਹੈਨਾਹੀ॥॥
(ਜੋ ਭੀ ਜੰਮਿਆ ਹੈ ਉਸ ਨੂੰ) ਕਦੇ ਦੁੱਖ ਤੇ ਕਦੇ ਸੁਖ ਮਿਲਣਾ-ਇਹ ਤਾਂ ਤੇਰੀ ਰਜ਼ਾ ਹੈ (ਪਰ ਦੁੱਖ ਵਿਚ ਜੀਵ ਘਾਬਰ ਜਾਂਦਾ ਹੈ, ਸੁਖਾਂ ਵਿਚ ਆਪੇ ਤੋਂ ਬਾਹਰ ਹੁੰਦਾ ਹੈ) ਤੇਰੇ ਨਾਮ ਦੀ ਟੇਕ ਤੋਂ ਬਿਨਾ ਜਿੰਦ ਅਡੋਲ ਰਹਿ ਹੀ ਨਹੀਂ ਸਕਦੀ ॥੪॥
Pain and pleasure come by Your Will; without the Name, the soul does not even exist. ||4||
दुखु सुखु भाणा तेरा होवै विणु नावै जीउ रहै नाही ॥४॥
LINE 12
ਮਤਿਵਿਚਿਮਰਣੁਜੀਵਣੁਹੋਰੁਕੈਸਾਜਾਜੀਵਾਤਾਂਜੁਗਤਿਨਾਹੀ
ਗੁਰੂ ਦੀ ਦੱਸੀ ਮਤਿ ਵਿਚ ਤੁਰ ਕੇ ਆਪਾ-ਭਾਵ ਦਾ ਮਰ ਜਾਣਾ-ਇਹੀ ਹੈ ਸਹੀ ਜੀਵਨ, ਜੇ ਮਨੁੱਖ ਦਾ ਸੁਆਰਥੀ ਜੀਵਨ ਨਹੀਂ ਮੁੱਕਿਆ ਤਾਂ ਉਹ ਜੀਵਨ ਵਿਅਰਥ ਹੈ। ਜੇ ਮੈਂ ਇਹ ਸੁਆਰਥੀ ਜੀਵਨ ਜੀਊਂਦਾ ਹਾਂ, ਤਾਂ ਇਸ ਨੂੰ ਜੀਵਨ ਦਾ ਸੁਚੱਜਾ ਢੰਗ ਨਹੀਂ ਕਿਹਾ ਜਾ ਸਕਦਾ।
To die in the Teachings is to live. Otherwise, what is life? That is not the way.
मति विचि मरणु जीवणु होरु कैसा जा जीवा तां जुगति नाही ॥
LINE 13
ਕਹੈਨਾਨਕੁਜੀਵਾਲੇਜੀਆਜਹਭਾਵੈਤਹਰਾਖੁਤੁਹੀ੫੧੯॥॥॥
ਨਾਨਕ ਆਖਦਾ ਹੈ- ਪਰਮਾਤਮਾ ਜ਼ਿੰਦਗੀ ਦੇਣ ਵਾਲਾ ਹੈ (ਉਸੇ ਦੀ ਹਜ਼ੂਰੀ ਵਿਚ ਅਰਦਾਸ ਕਰਨੀ ਚਾਹੀਦੀ ਹੈ ਕਿ) ਹੇ ਪ੍ਰਭੂ! ਜਿਥੇ ਤੇਰੀ ਰਜ਼ਾ ਹੈ ਉਥੇ ਸਾਨੂੰ ਰੱਖ (ਭਾਵ, ਆਪਣੀ ਰਜ਼ਾ ਵਿਚ ਰੱਖ ਤੇ ਸਿਮਰਨ ਦੀ ਦਾਤਿ ਬਖ਼ਸ਼ ॥੫॥੧੯॥
Says Nanak, He grants life to the living beings; O Lord, please keep me according to Your Will. ||5||19||
कहै नानकु जीवाले जीआ जह भावै तह राखु तुही ॥५॥१९॥
GURBANI.WORLD