LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਚੰਡਿਕੇਕੋਪਨਓਪਰਹੀਰਨਮੈਅਸਿਧਾਰਿਭਈਸਮੁਹਾਈ॥
(ਜਦੋਂ) ਚੰਡੀ ਤਲਵਾਰ ਧਾਰਨ ਕਰ ਕੇ ਰਣ ਵਿਚ ਸਾਹਮਣੇ ਹੋਈ
When Chnadi appeared with her sword in the battlefield. None of the demons could withstand her ire.,
चंडि के कोप न ओप रही रन मै असि धारि भई समुहाई ॥
LINE 03
ਮਾਰਿਬਿਦਾਰਿਸੰਘਾਰਿਦਏਤਬਭੂਪਬਿਨਾਕਰੈਕਉਨਲਰਾਈ॥
(ਤਦੋਂ ਉਸ ਦੇ) ਕ੍ਰੋਧ (ਦੀ ਕੋਈ) ਬਰਾਬਰੀ ਕਰ ਸਕਣ ਵਾਲਾ ਨਾ ਰਿਹਾ। (ਜਦੋਂ ਸਭ ਨੂੰ) ਮਾਰ ਕੇ ਨਸ਼ਟ-ਭ੍ਰਸ਼ਟ ਕਰ ਦਿੱਤਾ, ਤਦੋਂ ਰਾਜੇ ਤੋਂ ਬਿਨਾ (ਭਲਾ) ਲੜਾਈ ਕਰਨ ਦੇ ਕੌਣ (ਸਮਰਥ ਹੈ)।
She killed and destroyed all, who can then wage a war without the king?,
मारि बिदारि संघारि दए तब भूप बिना करै कउन लराई ॥
LINE 04
ਕਾਂਪਉਠੇਅਰਿਤ੍ਰਾਸਹੀਏਧਰਿਛਾਡਿਦਈਸਭਪਉਰਖਤਾਈ॥
ਹਿਰਦੇ ਵਿਚ ਡਰ ਧਾਰ ਕੇ ਵੈਰੀ ਕੰਬ ਗਏ ਅਤੇ ਸਾਰੀ ਮਰਦਾਨਗੀ (ਪਉਰਖਤਾਈ) ਛਡ ਦਿੱਤੀ।
The enemies trembled with fear in their hearts, they abandoned the pride of their heroism.,
कांप उठे अरि त्रास हीए धरि छाडि दई सभ पउरखताई ॥
LINE 05
ਦੈਤਚਲੈਤਜਿਖੇਤਇਉਜੈਸੇਬਡੇਗੁਨਲੋਭਤੇਜਾਤਪਰਾਹੀ੨੨੪॥॥
(ਤਦੋਂ) ਦੈਂਤ ਯੁੱਧ-ਖੇਤਰ ਛਡ ਕੇ ਇਸ ਤਰ੍ਹਾਂ ਭਜ ਚਲੇ ਜਿਸ ਤਰ੍ਹਾਂ ਲੋਭ ਤੋਂ ਵੱਡੇ (ਸ੍ਰੇਸ਼ਠ) ਗੁਣ ਦੂਰ ਹੋ ਜਾਂਦੇ ਹਨ ॥੨੨੪॥
Then the demons leaving the battlefield, ran away like the good qualities from the avarice.224.,
दैत चलै तजि खेत इउ जैसे बडे गुन लोभ ते जात पराही ॥२२४॥
LINE 06
ਇਤਿਸ੍ਰੀਮਾਰਕੰਡੇਪੁਰਾਣੇਚੰਡੀਚਰਿਤ੍ਰੇਸੁੰਭਬਧਹਿਨਾਮਸਪਤਮੋਧਿਆਯਸੰਪੂਰਨੰ੭॥॥
ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਉਕਤੀ ਬਿਲਾਸ ਪ੍ਰਸੰਗ ਦੇ 'ਸੁੰਭ-ਵਧ' ਨਾਂ ਦੇ ਸੱਤਵਾਂ ਅਧਿਆਇ ਦੀ ਸਮਾਪਤੀ ॥੭॥
End of the Seventh Chapter entitled ‘Slaying of Sumbh’ in CHANDI CHARITRA of Markandeya Purana.7.,
इति स्री मारकंडे पुराणे चंडी चरित्रे सुंभ बधहि नाम सपतमो धिआय संपूरनं ॥७॥
GURBANI.WORLD