LINE 01
ਸ੍ਵੈਯਾ॥
ਸ੍ਵੈਯਾ:
SWAYYA.,
स्वैया ॥
LINE 02
ਭਾਜਿਗਇਓਮਘਵਾਜਿਨਕੇਡਰਬ੍ਰਹਮਤੇਆਦਿਸਭੈਭੈਭੀਤੇ॥
ਜਿਨ੍ਹਾਂ ਦੇ ਡਰ ਤੋਂ ਇੰਦਰ ('ਮਘਵਾ') ਭਜ ਗਿਆ ਸੀ ਅਤੇ ਬ੍ਰਹਮਾ ਅਤੇ ਹੋਰ ਸਾਰੇ ਦੇਵਤੇ ਭੈਭੀਤ ਸਨ,
With whose fear Indra had fied from heaven and Brahma and other gods, had been filled with fear.,
भाजि गइओ मघवा जिन के डर ब्रहम ते आदि सभै भै भीते ॥
LINE 03
ਤੇਈਵੈਦੈਤਪਰਾਇਗਏਰਨਿਹਾਰਨਿਹਾਰਭਏਬਲੁਰੀਤੇ॥
ਉਹੀ ਦੈਂਤ ਰਣ-ਭੂਮੀ ਵਿਚ ਆਪਣੀ ਹਾਰ ਵੇਖ ਕੇ ਬਲਹੀਨ ਹੋਏ ਭਜ ਗਏ ਹਨ।
The same demons, seeing defeat in the battlefield, being devoid of their power had run away.,
तेई वै दैत पराइ गए रनि हार निहार भए बलु रीते ॥
LINE 04
ਜੰਬੁਕਗ੍ਰਿਝਨਿਰਾਸਭਏਬਨਬਾਸਗਏਜੁਗਜਾਮਨਬੀਤੇ॥
ਗਿਦੜ ਅਤੇ ਗਿਰਝਾਂ ਨਿਰਾਸ ਹੋ ਕੇ ਬਨਾਂ ਵਿਚ ਰਹਿਣ ਲਈ ਚਲੇ ਗਏ ਹਨ ਅਤੇ (ਇਸ ਸਾਰੇ ਸਾਕੇ ਨੂੰ ਹੋਇਆਂ ਅਜੇ) ਦੋ ਪਹਿਰ ਵੀ ਨਹੀਂ ਬੀਤੇ ਹਨ।
The jackals and vultures, having been dejected, have returned to the forest, even the two watches of the day have not elapsed.
जंबुक ग्रिझ निरास भए बन बास गए जुग जामन बीते ॥
LINE 05
ਸੰਤਸਹਾਇਸਦਾਜਗਮਾਇਸੁਸੁੰਭਨਿਸੁੰਭਬਡੇਅਰਿਜੀਤੇ੨੨੫॥॥
ਸੰਤਾਂ ਦੀ ਸਦਾ ਸਹਾਇਕ ਜਗਮਾਤਾ (ਚੰਡੀ) ਨੇ ਸ਼ੁੰਭ ਅਤੇ ਨਿਸ਼ੁੰਭ ਵਡੇ ਵੈਰੀ ਜਿਤ ਲਏ ਹਨ ॥੨੨੫॥
The mother of the world (goddess), ever the protector of saints, hath conquered the great enemies Sumbh and Nisumbh.225.
संत सहाइ सदा जग माइ सु सुंभ निसुंभ बडे अरि जीते ॥२२५॥
LINE 06
ਦੇਵਸਭੈਮਿਲਿਕੈਇਕਠਉਰਸੁਅਛਤਕੁੰਕਮਚੰਦਨਲੀਨੋ॥
ਸਾਰੇ ਦੇਵਤਿਆਂ ਨੇ ਇਕ ਥਾਂ ਇਕਤਰ ਹੋ ਕੇ ਅਤੇ ਚਾਵਲ ਕੇਸਰ ਤੇ ਚੰਦਨ ਲੈ ਕੇ
All the gods gathering at one place and taking rice, saffron and sandalwood.
देव सभै मिलि कै इक ठउर सु अछत कुंकम चंदन लीनो ॥
LINE 07
ਤਛਨਲਛਨਦੈਕੈਪ੍ਰਦਛਨਟੀਕਾਸੁਚੰਡਿਕੇਭਾਲਮੈਦੀਨੋ॥
ਉਸੇ ਵੇਲੇ ਲੱਖਾਂ ਨੇ ਹੀ ਪ੍ਰਦਖਣਾ ਦੇ ਕੇ ਚੰਡੀ ਦੇ ਮੱਥੇ ਉਤੇ ਤਿਲਕ ਲਗਾ ਦਿੱਤਾ।
Lakhs of gods, circumambulating the goddess immeditately applied the frontal mark (of victory) on her forehead.
तछन लछन दै कै प्रदछन टीका सु चंडि के भाल मै दीनो ॥
LINE 08
ਤਾਛਬਿਕੋਉਪਜ੍ਯੋਤਹਭਾਵਇਹੈਕਵਿਨੇਮਨਮੈਲਖਿਲੀਨੋ॥
ਉਸ (ਵੇਲੇ ਦੀ) ਛਬੀ (ਨੂੰ ਵੇਖ ਕੇ) ਜੋ ਭਾਵ ਪੈਦਾ ਹੋਇਆ, ਉਸ ਨੂੰ ਕਵੀ ਨੇ (ਆਪਣੇ) ਮਨ ਵਿਚ ਇਸ ਤਰ੍ਹਾਂ ਜਾਣਿਆ,
The glory of that event hath been imagined by the poet in his mind like this:
ता छबि को उपज्यो तह भाव इहै कवि ने मन मै लखि लीनो ॥
LINE 09
ਮਾਨਹੁਚੰਦਕੈਮੰਡਲਮੈਸੁਭਮੰਗਲਆਨਿਪ੍ਰਵੇਸਹਿਕੀਨੋ੨੨੬॥॥
ਮਾਨੋ ਚੰਦਰ-ਮੰਡਲ ਵਿਚ ਸ਼ੁਭ ਮੰਗਲ ਨੇ ਆ ਕੇ ਪ੍ਰਵੇਸ਼ ਕੀਤਾ ਹੋਵੇ (ਅਰਥਾਤ ਸੁਖਦਾਇਕ ਸਥਿਤੀ ਪੈਦਾ ਹੋ ਗਈ ਹੈ) ॥੨੨੬॥
It seemed that in the sphere of the moon, the period of “propitious rejoicings” hath penetrated. 226.
मानहु चंद कै मंडल मै सुभ मंगल आनि प्रवेसहि कीनो ॥२२६॥
GURBANI.WORLD