ਪਉੜੀ ੭

ਵਾਰ ੨੫ ਭਾਈ ਗੁਰਦਾਸ ਜੀ ਅੰਗ 25
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੭
पउड़ी ७
LINE 02
ਬਲਿਪੋਤਾਪ੍ਰਹਿਲਾਦਦਾਇੰਦਰਪੁਰੀਦੀਇਛਇਛੰਦਾ।
ਪ੍ਰਹਿਲਾਦ ਦਾ ਪੋਤ੍ਰਾ (ਅਰਥਾਤ, ਵਿਰੋਚਨ ਦਾ ਪੁੱਤ੍ਰ ਰਾਜਾ) ਬਲਿ ਇੰਦ੍ਰਪੁਰੀ ਦੇ ਰਾਜ ਦੀ ਇੱਛਾ ਦਾ ਲੋੜਵੰਦਾ ਸੀ।
Son of Virochan and grand son of Prahalad, king Bali, had a desire of ruling the abode of Indr.
बलि पोता प्रहिलाद दा इंदरपुरी दी इछ इछंदा ।
LINE 03
ਕਰਿਸੰਪੂਰਣੁਜਗੁਸਉਇਕਇਕੋਤਰੁਜਗੁਕਰੰਦਾ।
ਇਕ ਸੌ ਜੱਗ ਸੰਪੂਰਣ ਕਰ ਚੁਕਾ ਸੀ ਅਰ ਇਕੋਤਰ ਸੌ ਪੂਰੇ ਕਰਨ ਲਈ ਇਕ (ਜੱਗ ਹੋਰ) ਕਰ ਰਿਹਾ ਸੀ।
He had accomplished hundred yajns (burnt offerings) and his other hudred yajns were in progress.
करि संपूरणु जगु सउ इक इकोतरु जगु करंदा ।
LINE 04
ਬਾਵਨਰੂਪੀਆਇਕੈਗਰਬੁਨਿਵਾਰਿਭਗਤਉਧਰੰਦਾ।
ਬਾਵਨਰੂਪ ਵਾਲੇ ਨੇ ਆ ਕਰ ਕੇ ਹੰਕਾਰ ਦੂਰ ਕਰ ਕੇ ਭਗਤ ਦਾ ਉਧਾਰ ਕਰ ਦਿੱਤਾ।
Lord in the form of a dwarf came to remove his ego and thus liberated him.
बावन रूपी आइ कै गरबु निवारि भगत उधरंदा ।
LINE 05
ਇੰਦ੍ਰਾਸਣਨੋਪਰਹਰੈਜਾਇਪਤਾਲਿਸੁਹੁਕਮੀਬੰਦਾ।
ਇੰਦ੍ਰਾਸਣ (ਦੀ ਇੱਛਾ) ਨੂੰ ਛੱਡਕੇ, ਹੁਕਮੀ ਬੰਦਾ ਹੋ ਪਤਾਲ ਚਲਿਆ ਗਿਆ।
He repudiated the throne of Indr and like an obedient servant went to the nether world.
इंद्रासण नो परहरै जाइ पतालि सु हुकमी बंदा ।
LINE 06
ਬਲਿਛਲਿਆਪੁਛਲਾਇਓਨੁਦਰਵਾਜੇਦਰਵਾਨਹੋਵੰਦਾ।
ਬਲਿ ਨੂੰ ਛਲਦਾ ਹੋਇਆ ਆਪਣਾ ਆਪ ਛਲਾ ਬੈਠਾ, ਦਰਵਾਜ਼ੇ ਪੁਰ ਦਰਵਾਨ ਹੋ ਗਿਆ, (ਰਾਜਾ ਬਲਿ ਦੇ ਪਤਾਲ ਜਾਣ ਪੁਰ ਦ੍ਰਿਸ਼ਟਾਂਤ ਦਿੰਦੇ ਹਨ)।
The Lord Himself got enamoured of Bali and had to stay as a door keeper of Bali.
बलि छलि आपु छलाइओनु दरवाजे दरवान होवंदा ।
LINE 07
ਸ੍ਵਾਤਿਬੂੰਦਲੈਸਿਪਜਿਉਮੋਤੀਚੁਭੀਮਾਰਿਸੁਹੰਦਾ।
ਜਿੱਕੁਰ ਸਿੱਪ ਸ੍ਵਾਂਤਿ ਬੂੰਦ ਲੈ ਕੇ, ਟੁੱਬੀ ਮਾਰਕੇ ਸ਼ੋਭਨੀਕ ਮੋਤੀ ਹੋ ਜਾਂਦਾ ਹੈ;
Bali, the king is like that shell which in the svati naksatr (a special star formation) receiving a drop and making it a pearl dives deep at the bottom of the sea.
स्वाति बूंद लै सिप जिउ मोती चुभी मारि सुहंदा ।
LINE 08
ਹੀਰੈਹੀਰਾਬੇਧਿਮਿਲੰਦਾ੭।।
(ਤਿੱਕੁਰ ਬਲ ਭਗਤ ਦਾ ਮਨ) ਹੀਰੇ ਨਾਲ ਹੀਰੇ ਵਾਂਙੂ ਵਿੱਨ੍ਹਿਆਂ ਜਾਕੇ ਮਿਲ ਗਿਆ।
The diamond heart of devotee Bali, cut by the diamond Lord was finally subsumed in Him.
हीरै हीरा बेधि मिलंदा ।७।
GURBANI.WORLD