ਪਉੜੀ ੬

ਵਾਰ ੨੫ ਭਾਈ ਗੁਰਦਾਸ ਜੀ ਅੰਗ 25
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੬
पउड़ी ६
LINE 02
ਡੇਮੂੰਖਖਰਿਮਿਸਰੀਮਖੀਮੇਲੁਮਖੀਰੁਉਪਾਇਆ।
ਮਿਸਰੀ ਡੇਮੂੰਆਂ ਦੀ ਖੱਖਰੋਂ, ਮੱਖੀਆਂ ਦੇ ਮੇਲ ਥੋਂ ਸ਼ਹਿਤ ਉਤਪਤ ਹੁੰਦਾ ਹੈ।
From hornets' nest lump sugar and by honey bees the honey hive is produced.
डेमूं खखरि मिसरी मखी मेलु मखीरु उपाइआ ।
LINE 03
ਪਾਟਪਟੰਬਰਕੀੜਿਅਹੁਕੁਟਿਕਟਿਸਣੁਕਿਰਤਾਸੁਬਣਾਇਆ।
ਪੱਟ ਦੇ ਕਪੜੇ ਕੀੜਿਆਂ ਥੋਂ (ਬਣਦੇ ਹਨ, ਅਰ) ਸਣ ਨੂੰ ਕਟ ਕੁੱਟਕੇ ਕਾਗਤ ਬਣਾਉਂਦੇ ਹਨ।
From worms is produced silk and by pounding the hemp, paper is prepared.
पाट पटंबर कीड़िअहु कुटि कटि सणु किरतासु बणाइआ ।
LINE 04
ਮਲਮਲਹੋਇਵੜੇਵਿਅਹੁਚਿਕੜਿਕਵਲੁਭਵਰੁਲੋਭਾਇਆ।
ਵੜੇਵਿਆਂ ਥੋਂ ਮਲਮਲ ਹੁੰਦੀ ਹੈ, ਚਿੱਕੜ ਵਿਚੋਂ ਕਵਲ (ਅਜਿਹਾ ਸੋਹਣਾ ਹੁੰਦਾ ਹੈ ਜਿਸ ਪੁਰ) ਭਵਰੇ ਲੋਭਦੇ ਹਨ।
Muslin is prepared from cotton seed and in the mire grows the lotus on the black bee gets enamoured.
मलमल होइ वड़ेविअहु चिकड़ि कवलु भवरु लोभाइआ ।
LINE 05
ਜਿਉਮਣਿਕਾਲੇਸਪਸਿਰਿਪਥਰੁਹੀਰੇਮਾਣਕਛਾਇਆ।
ਜਿਕੂੰ ਕਾਲੇ ਸੱਪ ਦੇ ਸਿਰ ਮਣੀ ਅਰ ਪੱਥਰਾਂ ਵਿਖੇ, ਹੀਰੇ ਤੇ ਮਾਣਕ ਸ਼ੋਭਦੇ ਹਨ।
A gem remains in the hood of black snake and among the stones are found diamonds and rubies.
जिउ मणि काले सप सिरि पथरु हीरे माणक छाइआ ।
LINE 06
ਜਾਣੁਕਥੂਰੀਮਿਰਗਤਨਿਨਾਉਭਗਉਤੀਲੋਹੁਘੜਾਇਆ।
ਕਸਤੂਰੀ ਮਿਰਗਾਂ ਦੀ ਨਾਭੀ ਵਿਖੇ ਹੁੰਦੀ ਹੈ, ਲੋਹੇ ਥੋਂ ਤਲਵਾਰ ਘੜੀਦੀ ਹੈ।
The musk is found in the navel of deer and from ordinary iron the powerful sword is aced.
जाणु कथूरी मिरग तनि नाउ भगउती लोहु घड़ाइआ ।
LINE 07
ਮੁਸਕੁਬਿਲੀਅਹੁਮੇਦੁਕਰਿਮਜਲਸਅੰਦਰਿਮਹਮਹਕਾਇਆ।
ਬਿੱਲੀ ਦੀ ਮਿੱਝ ਥੋਂ ਮੁਸ਼ਕ ਬਿਲਾਈ ਹੁੰਦੀ ਹੈ, ਜਿਹੜੀ ਮਜਲਸਾਂ ਵਿਚ ਮਹਾਂ ਮਹਿਕਦੀ ਹੈ।
The brain marrow of musk cat makes the whole gethering fragrant.
मुसकु बिलीअहु मेदु करि मजलस अंदरि मह महकाइआ ।
LINE 08
ਨੀਚਜੋਨਿਉਤਮੁਫਲੁਪਾਇਆ੬।।
(ਹੁਣ ਤਾਤਪਰਜ ਦੱਸਦੇ ਹਨ ਕਿ) ਨੀਚ ਜੋਨੀਆਂ ਸਨ(ਪਰ) ਉੱਤਮ ਫਲ ਪਾ ਲਿਆ, (ਤਿਹਾ ਹੀ ਭਗਤ ਜਨ ਨੀਚ ਜਾਤ ਹੋਕੇ ਬੀ ਉੱਚ ਫਲ ਨੂੰ ਅਜਿਹੇ ਪ੍ਰਾਪਤ ਹੋਏ ਕਿ ਅੱਜ ਤੀਕ ਗ੍ਰੰਥਾਂ ਵਿਚ ਲਿਖੇ ਚਲੇ ਆਉਂਦੇ ਹਨ।
Thus the creatures and materials of lower species give and attain the highest fruits.
नीच जोनि उतमु फलु पाइआ ।६।
GURBANI.WORLD