ਪਉੜੀ ੮

ਵਾਰ ੨੫ ਭਾਈ ਗੁਰਦਾਸ ਜੀ ਅੰਗ 25
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੮
पउड़ी ८
LINE 02
ਨੀਚਹੁਨੀਚਸਦਾਵਣਾਕੀੜੀਹੋਇਨਆਪੁਗਣਾਏ।
ਕੀੜੀ ਨੀਵਿਆਂ ਤੋਂ ਨੀਵਾਂ ਸਦਾਉਂਦੀ ਹੈ, (ਕਿਉਂ ਜੋ ਨਿੱਕੀ ਹੋਕੇ) ਆਪਣਾ ਆਪ ਨਹੀਂ ਗਣਾਉਂਦੀ (ਜਾਂ ਕੀੜੀ ਵਾਂਗੂੰ ਨੀਚ ਤੋਂ ਨੀਚ ਸਦਾਕੇ ਆਪ ਜਣਾਏ)।
Ants never make themselves noticed and are known lowest among the lowly.
नीचहु नीच सदावणा कीड़ी होइ न आपु गणाए ।
LINE 03
ਗੁਰਮੁਖਿਮਾਰਗਿਚਲਣਾਇਕਤੁਖਡੁਸਹੰਸਸਮਾਏ।
(ਜਿਕੂੰ ਮੂੰਹੀ ਕੀੜੀ ਦੇ ਮਗਰ ਸਭ ਚਲਦੀਆਂ ਹਨ ਤਿਵੇਂ) ਗੁਰਮਖਾਂ ਦੇ ਮਾਰਗ ਪੁਰ ਚਲਣਾ ਚਾਹੀਏ (ਫੇਰ ਕੀੜੀ ਵਾਂਙੂੰ) ਇਕ ਖੁੱਡ ਵਿਚ ਹਜ਼ਾਰਾਂ ਦੀ ਸਮਾਈ ਕਰੇ (ਭਾਵ ਪਿਆਰ ਨਾਲ ਰਹਿਣ)।
They follow the path of gurmukhs and due to their broad mindedness they live in thousands, in a small hole.
गुरमुखि मारगि चलणा इकतु खडु सहंस समाए ।
LINE 04
ਘਿਅਸਕਰਦੀਵਾਸੁਲੈਜਿਥੈਧਰੀਤਿਥੈਚਲਿਜਾਏ।
ਘਿਉ ਸ਼ੱਕਰ ਦੀ ਵਾਸ਼ਨਾ ਲੈ ਕੇ ਜਿਥੇ ਹੋਵੇ ਜਾ ਪਹੁੰਚਦੀ ਹੈ (ਤਿਵੇਂ ਸਤਿਸੰਗਤ ਵਿਚ ਪੁੱਜਕੇ ਜਾਏ)।
Only by smelling ghee and sugar, they reach the place where these things are kept (gurmukhs also search out he holy congregations).
घिअ सकर दी वासु लै जिथै धरी तिथै चलि जाए ।
LINE 05
ਡੁਲੈਖੰਡੁਜੁਰੇਤੁਵਿਚਿਖੰਡੂਦਾਣਾਚੁਣਿਚੁਣਿਖਾਏ।
(ਜੇਕਰ) ਰੇਤ ਵਿਖੇ ਖੰਡ ਡੁੱਲ੍ਹ ਪਵੇ ਉਥੋਂ ਬੀ ਚੁਣ ਚੁਣ ਕੇ ਖੰਡ ਦਾ ਦਾਣਾ ਹੀ ਖਾ ਲਵੇਗੀ। (“ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ॥ ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇਕੈ ਖਾਇ”॥ ਭਾਵ ਗੁਰਮੁਖ ਲੋਕ ਕੀੜੀ ਹੋਕੇ ਗੁਣਾਂ ਰੂਪੀ ਖੰਡ ਰੇਤ ਵਿਖੇ ਰਲੀ ਹੋਈ ਬੀ ਚੁਣਕੇ ਧਾਰਨ ਕਰਦੇ ਹਨ, ਅਰਥਾਤ:-”ਸਾਝ
They pick up the sugar bits scattered in sand similarly as a gurmukh cherishes the virtues.
डुलै खंडु जु रेतु विचि खंडू दाणा चुणि चुणि खाए ।
LINE 06
ਭ੍ਰਿੰਗੀਦੇਭੈਜਾਇਮਰਿਹੋਵੈਭ੍ਰਿੰਗੀਮਾਰਿਜੀਵਾਏ।
ਭਿ੍ਰੰਗੀ (ਕੀੜੇ ਦੇ) ਡਰ ਨਾਲ ਮਰਕੇ ਭ੍ਰਿੰਗੀ ਹੋਕੇ ਮਾਰ ਜੀਵਾਏ, (ਹੋਰ ਕੀੜਿਆਂ ਨੂੰ ਦਹਾਧ੍ਯਾਸੋਂ ਮਾਰਕੇ ਆਪਣੇ ਜਿਹਾ ਕਰਦੀ ਹੈ, ਦ੍ਰਿਸ਼ਟਾਂਤ ਗੁਰਮੁਖ ਲੋਕ ਜੀਵਤ ਭਾਵ ਥੋਂ ਜਗ੍ਯਾਸੂ ਨੂੰ ਮਾਰਕੇ ਆਪਣੇ ਵਾਂਗੂੰ ਭਗਵੰਤ ਪਰਾਇਣ ਕਰਦੇ ਹਨ)
Dying of the fear of worm bhringi the ant itself becomes bhringi and makes others also like itself.
भ्रिंगी दे भै जाइ मरि होवै भ्रिंगी मारि जीवाए ।
LINE 07
ਅੰਡਾਕਛੂਕੂੰਜਦਾਆਸਾਵਿਚਿਨਿਰਾਸੁਵਲਾਏ।
(ਜਿੱਕੁਰ) ਕੱਛੂ ਅਤੇ ਕੂੰਜ ਦੇ ਬੱਚੇ ਆਸਾ ਵਿਚ ਨਿਰਾਸ ਰਹਿੰਦੇ ਹਨ।
Like the eggs of heron and tortoise, it (ant) remains detached amidst hopes.
अंडा कछू कूंज दा आसा विचि निरासु वलाए ।
LINE 08
ਗੁਰਮੁਖਿਗੁਰਸਿਖੁਸੁਖਫਲੁਪਾਏ੮।।
ਗੁਰਮੁਖ ਗੁਰ ਸਿਖਿਆ ਲੈ ਕੇ “ਸੁਖ ਫਲ” ਪਾਉਂਦੇ ਹਨ।
Similarly gurmukhs also getting educated attain the pleasure fruits.
गुरमुखि गुरसिखु सुख फलु पाए ।८।
GURBANI.WORLD