ਭੁਜੰਗ ਛੰਦ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਗਛੰਦ॥
ਭੁਜੰਗ ਛੰਦ:
भुजंग छंद ॥
LINE 02
ਕਹੂੰਬਾਜਜੂਝੇਕਹੂੰਰਾਜਮਾਰੇ॥
ਕਿਤੇ ਘੋੜੇ ਜੂਝੇ ਪਏ ਹਨ ਅਤੇ ਕਿਤੇ ਰਾਜੇ ਮਾਰੇ ਗਏ ਹਨ।
कहूं बाज जूझे कहूं राज मारे ॥
LINE 03
ਕਹੂੰਤਾਜਬਾਜੀਨਕੇਸਾਜਡਾਰੇ॥
ਕਿਤੇ ਤਾਜ ਅਤੇ ਘੋੜਿਆਂ ਦੇ ਸਾਜ ਡਿਗੇ ਪਏ ਹਨ।
कहूं ताज बाजीन के साज डारे ॥
LINE 04
ਕਿਤੇਛੋਰਛੇਕੇਕਿਤੇਛੈਲਮੋਰੇ॥
ਕਿਤੇ (ਸੂਰਮੇ) ਵਿੰਨ੍ਹ ਕੇ ਛਡ ਦਿੱਤੇ ਗਏ ਹਨ ਅਤੇ ਕਿਤੇ ਬਾਂਕੇ ਜਵਾਨ ਮਰੋੜੇ ਗਏ ਹਨ।
किते छोर छेके किते छैल मोरे ॥
LINE 05
ਕਿਤੇਛਤ੍ਰਧਾਰੀਨਕੇਛਤ੍ਰਤੋਰੇ੮॥॥
ਕਿਤੇ ਛਤ੍ਰਧਾਰੀਆਂ ਦੇ ਛਤ੍ਰ ਟੁੱਟੇ ਪਏ ਹਨ ॥੮॥
किते छत्र धारीन के छत्र तोरे ॥८॥
LINE 06
ਲਗੇਜ੍ਵਾਨਗੋਲੀਨਕੇਖੇਤਜੂਝੇ॥
ਗੋਲੀਆਂ ਲਗਣ ਨਾਲ ਕਿਤਨੇ ਹੀ ਜਵਾਨ ਰਣ-ਖੇਤਰ ਵਿਚ ਮਾਰੇ ਗਏ ਹਨ।
लगे ज्वान गोलीन के खेत जूझे ॥
LINE 07
ਚਲੇਭਾਜਿਕੇਤੇਨਹੀਜਾਤਬੂਝੇ॥
ਕਿਤਨੇ ਹੀ ਭਜ ਗਏ ਹਨ, (ਉਨ੍ਹਾਂ ਨੂੰ) ਗਿਣਿਆ ਨਹੀਂ ਜਾ ਸਕਦਾ।
चले भाजि केते नही जात बूझे ॥
LINE 08
ਭਰੇਲਾਜਕੇਤੇਹਠੀਕੋਪਿਢੂਕੇ॥
ਕਿਤਨੇ ਹੀ ਲਾਜ ਦੇ ਭਰੇ ਹੋਏ ਹਠ ਪੂਰਵਕ ਕ੍ਰੋਧ ਕਰ ਕੇ ਆ ਢੁਕੇ ਹਨ।
भरे लाज केते हठी कोपि ढूके ॥
LINE 09
ਚਹੂੰਓਰਤੇਮਾਰਹੀਮਾਰਕੂਕੇ੯॥॥
ਚੌਹਾਂ ਪਾਸੇ 'ਮਾਰੋ ਮਾਰੋ' ਹੀ ਕੂਕ ਰਹੇ ਹਨ ॥੯॥
चहूं ओर ते मार ही मार कूके ॥९॥
LINE 10
ਚਹੂੰਓਰਗਾੜੇਗੜੈਘੇਰਿਆਏ॥
ਚੌਹਾਂ ਪਾਸਿਆਂ ਤੋਂ ਕਿਲ੍ਹੇ ਨੂੰ ਤਕੜਾ ਘੇਰਾ ਪਾ ਲਿਆ ਗਿਆ ਹੈ।
चहूं ओर गाड़े गड़ै घेरि आए ॥
LINE 11
ਹਠੀਖਾਨਕੋਪੇਲੀਏਸੈਨਘਾਏ॥
ਹਠੀਲੇ ਖ਼ਾਨ ਰੋਹ ਨਾਲ ਭਰੇ ਸੈਨਾ ਲੈ ਕੇ ਟੁੱਟ ਕੇ ਪੈ ਗਏ ਹਨ।
हठी खान कोपे लीए सैन घाए ॥
LINE 12
ਇਤੇਸੂਰਸੋਹੈਉਤੈਵੈਬਿਰਾਜੈ॥
ਇਧਰ ਸੂਰਮੇ ਸ਼ੋਭਦੇ ਹਨ ਅਤੇ ਉਧਰ ਉਹ ਬਿਰਾਜਦੇ ਹਨ
इते सूर सोहै उतै वै बिराजै ॥
LINE 13
ਮੰਡੇਕ੍ਰੋਧਕੈਕੈਨਹੀਪੈਗਭਾਜੇ੧੦॥॥
ਅਤੇ ਕ੍ਰੋਧ ਦੇ ਭਰੇ ਹੋਏ ਇਕ ਕਦਮ ਵੀ ਨਹੀਂ ਭਜਦੇ ਹਨ ॥੧੦॥
मंडे क्रोध कै कै नही पैग भाजे ॥१०॥
GURBANI.WORLD