ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਜੋਬਨਖਾਤਹਬੀਰਬੁਲਾਏ॥
ਜੋਬਨ ਖ਼ਾਨ ਨੇ ਆਪਣੇ ਸੂਰਮੇ ਬੁਲਾਏ
जोबन खा तह बीर बुलाए ॥
LINE 03
ਬੈਠਿਬੈਠਿਕਰਿਮੰਤ੍ਰਪਕਾਏ॥
ਅਤੇ ਬੈਠ ਬੈਠ ਕੇ ਸਲਾਹ ਕੀਤੀ
बैठि बैठि करि मंत्र पकाए ॥
LINE 04
ਕਵਨਉਪਾਇਆਜੁਹ੍ਯਾਂਕੀਜੈ॥
ਕਿ ਕਿਹੜੀ ਜੁਗਤ ਇਥੇ ਅਜ ਕਰੀਏ
कवन उपाइ आजु ह्यां कीजै ॥
LINE 05
ਜਾਤੇਦੁਰਗਤੋਰਿਕਰਿਦੀਜੈ੫॥॥
ਜਿਸ ਨਾਲ ਕਿਲ੍ਹਾ ਤੋੜਿਆ ਜਾ ਸਕੇ ॥੫॥
जा ते दुरग तोरि करि दीजै ॥५॥
LINE 06
ਬਲਵੰਡਖਾਨਸੈਨਸੰਗਲਿਯੋ॥
ਬਲਵੰਡ ਖ਼ਾਨ ਨੇ ਆਪਣੇ ਨਾਲ ਸੈਨਾ ਲਈ
बलवंड खान सैन संग लियो ॥
LINE 07
ਤਵਨਦੁਰਗਪਰਹਲਾਕਿਯੋ॥
ਅਤੇ ਉਸ ਕਿਲ੍ਹੇ ਉਤੇ ਹਮਲਾ ਕਰ ਦਿੱਤਾ।
तवन दुरग पर हला कियो ॥
LINE 08
ਗੜਕੇਲੋਗਤੀਰਤੇਜਾਈ॥
ਲੋਕਾਂ ਨੇ ਕਿਲ੍ਹੇ ਦੇ ਨੇੜੇ ਜਾ ਕੇ
गड़ के लोग तीर ते जाई ॥
LINE 09
ਮਾਰਿਮਾਰਿਕਰਿਕੂਕਿਸੁਨਾਈ੬॥॥
'ਮਾਰ ਲੌ' 'ਮਾਰ ਲੌ' ਦਾ ਰੌਲਾ ਪਾ ਦਿੱਤਾ ॥੬॥
मारि मारि करि कूकि सुनाई ॥६॥
LINE 10
ਗੋਲੀਅਧਿਕਦੁਰਗਤੇਛੂਟੀ॥
ਕਿਲ੍ਹੇ ਤੋਂ ਬਹੁਤ ਗੋਲੀਆਂ ਛੁਟੀਆਂ
गोली अधिक दुरग ते छूटी ॥
LINE 11
ਬਹੁਤਸੂਰਮਨਿਮੂੰਡੀਫੂਟੀ॥
ਅਤੇ ਬਹੁਤ ਸਾਰੇ ਸੂਰਮਿਆਂ ਦੇ ਸਿਰ ਪਾਟ ਗਏ।
बहुत सूरमनि मूंडी फूटी ॥
LINE 12
ਗਿਰਿਗਿਰਿਗਏਬੀਰਰਨਮਾਹੀ॥
ਯੁੱਧ ਵਿਚ ਸੂਰਮੇ ਡਿਗ ਡਿਗ ਪਏ
गिरि गिरि गए बीर रन माही ॥
LINE 13
ਤਨਮੈਰਹੀਨੈਕਸੁਧਿਨਾਹੀ੭॥॥
ਅਤੇ ਸ਼ਰੀਰਾਂ ਵਿਚ ਜ਼ਰਾ ਜਿੰਨੀ ਵੀ ਸੁਰਤ ਨਾ ਰਹੀ ॥੭॥
तन मै रही नैक सुधि नाही ॥७॥
GURBANI.WORLD