ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਦੇਸਤਪੀਸਾਕੇਰਹੈਆਠਚੋਰਟੀਨਾਰਿ॥
ਤਪੀਸਾ ਦੇਸ ਵਿਚ ਅੱਠ ਚੋਰ ਇਸਤਰੀਆਂ (ਚੋਰਟੀਆਂ) ਰਹਿੰਦੀਆਂ ਸਨ।
देस तपीसा के रहै आठ चोरटी नारि ॥
LINE 03
ਰੈਨਿਦਿਵਸਚੋਰੀਕਰੈਸਕੈਨਕਊਬਿਚਾਰਿ੧॥॥
(ਉਹ) ਰਾਤ ਦਿਨ ਚੋਰੀ ਕਰਦੀਆਂ ਸਨ, ਪਰ ਕੋਈ ਵੀ (ਉਨ੍ਹਾਂ ਨੂੰ) ਸਮਝ ਨਹੀਂ ਸਕਦਾ ਸੀ ॥੧॥
रैनि दिवस चोरी करै सकै न कऊ बिचारि ॥१॥
LINE 04
ਚਿਤ੍ਰਮਤੀਤਸਕਰਕੁਅਰਿਦ੍ਵੈਤਿਨਕੀਸਿਰਦਾਰ॥
ਚਿਤ੍ਰਮਤੀ ਅਤੇ ਤਸਕਰ ਕੁਅਰਿ ਦੋਵੇਂ ਉਨ੍ਹਾਂ ਚੋਰਟੀਆਂ ਦੀਆਂ ਸਿਰਦਾਰ ਸਨ।
चित्रमती तसकर कुअरि द्वै तिन की सिरदार ॥
LINE 05
ਮਾਰਗਮੈਇਸਥਿਤਰਹੈਘਾਵਹਿਲੋਗਹਜਾਰ੨॥॥
(ਉਹ) ਮਾਰਗ ਵਿਚ ਬੈਠੀਆਂ ਰਹਿੰਦੀਆਂ ਸਨ ਅਤੇ ਹਜ਼ਾਰਾਂ ਲੋਕਾਂ ਨੂੰ ਲੁਟਦੀਆਂ ਸਨ ॥੨॥
मारग मै इसथित रहै घावहि लोग हजार ॥२॥
LINE 06
ਨਾਰਾਇਨਦਾਮੋਦ੍ਰਭਨਿਬਿੰਦ੍ਰਾਬਨਹਿਉਚਾਰਿ॥
ਨਾਰਾਇਨ ਅਤੇ ਦਾਮੋਦ੍ਰ (ਸ਼ਬਦ) ਕਹਿ ਕੇ (ਫਿਰ) ਬਿੰਦ੍ਰਾਬਨ (ਸ਼ਬਦ) ਉਚਾਰਦੀਆਂ ਸਨ।
नाराइन दामोद्र भनि बिंद्राबनहि उचारि ॥
LINE 07
ਸੁਨਿਸਾਰਤਐਸੇਤ੍ਰਿਯਾਸਭਹੀਜਾਹਿਬਿਚਾਰਿ੩॥॥
ਇਸ ਤਰ੍ਹਾਂ ਸੰਕੇਤ ('ਸਾਰਤ') ਸੁਣਾ ਕੇ ਸਭ ਹੀ ਸਮਝ ਜਾਂਦੀਆਂ ਸਨ ॥੩॥
सुनि सारत ऐसे त्रिया सभ ही जाहि बिचारि ॥३॥
LINE 08
ਨਾਰਾਇਨਨਰਆਇਯੌਦਾਮੋਦਰਦਾਮੰਗ॥
'ਨਾਰਾਇਨ' (ਤੋਂ ਉਨ੍ਹਾਂ ਦਾ ਭਾਵ ਸੀ) 'ਨਰ ਆਇਆ ਹੈ', 'ਦਾਮੋਦਰ' (ਤੋਂ ਸੰਕੇਤ ਸੀ ਕਿ ਇਸ ਦੇ) ਅੰਗ (ਲਕ) ਨਾਲ ਦਾਮ (ਧਨ) ਹੈ।
नाराइन नर आइयौ दामोदर दामंग ॥
LINE 09
ਬਿੰਦ੍ਰਾਬਨਲੈਜਾਇਬਨਮਾਰਹੁਯਾਹਿਨਿਸੰਗ੪॥॥
'ਬਿੰਦ੍ਰਾਬਨ' (ਤੋਂ ਭਾਵ ਸੀ ਕਿ ਇਸ ਨੂੰ) ਬਨ ਵਿਚ ਲੈ ਜਾ ਕੇ ਨਿਸੰਗ ਮਾਰ ਦਿਓ ॥੪॥
बिंद्राबन लै जाइ बन मारहु याहि निसंग ॥४॥
GURBANI.WORLD