ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1045
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਿਆਨੀਧਿਆਨੀਆਖਿਸੁਣਾਏ
ਸਿਆਣੇ ਮਨੁੱਖ ਤੇ ਸਮਾਧੀਆਂ ਲਾਣ ਵਾਲੇ ਭੀ (ਇਹੀ ਗੱਲ) ਆਖ ਕੇ ਸੁਣਾ ਗਏ ਹਨ।
The spiritual teachers and meditators proclaim this.
गिआनी धिआनी आखि सुणाए ॥
LINE 02
ਸਭਨਾਰਿਜਕੁਸਮਾਹੇਆਪੇਕੀਮਤਿਹੋਰਹੋਈਹੇ॥॥
ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ। ਉਸ ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਨਹੀਂ ਹੈ ॥੨॥
He Himself nourishes all; no one else can estimate His value. ||2||
सभना रिजकु समाहे आपे कीमति होर न होई हे ॥२॥
LINE 03
ਮਾਇਆਮੋਹੁਅੰਧੁਅੰਧਾਰਾ
(ਜਗਤ ਵਿਚ ਹਰ ਥਾਂ) ਮਾਇਆ ਦਾ ਮੋਹ (ਭੀ ਪ੍ਰਬਲ) ਹੈ, (ਮੋਹ ਦੇ ਕਾਰਨ ਜਗਤ) ਘੁੱਪ ਹਨੇਰਾ ਬਣਿਆ ਪਿਆ ਹੈ।
Love and attachment to Maya are utter darkness.
माइआ मोहु अंधु अंधारा ॥
LINE 04
ਹਉਮੈਮੇਰਾਪਸਰਿਆਪਾਸਾਰਾ
(ਹਰ ਪਾਸੇ) ਹਉਮੈ ਤੇ ਮਮਤਾ ਦਾ ਖਿਲਾਰਾ ਖਿਲਰਿਆ ਹੋਇਆ ਹੈ।
Egotism and possessiveness have spread throughout the expanse of the universe.
हउमै मेरा पसरिआ पासारा ॥
LINE 05
ਅਨਦਿਨੁਜਲਤਰਹੈਦਿਨੁਰਾਤੀਗੁਰਬਿਨੁਸਾਂਤਿਹੋਈਹੇ॥॥
ਜਗਤ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਰਿਹਾ ਹੈ। ਗੁਰੂ ਦੀ ਸਰਨ ਤੋਂ ਬਿਨਾ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ॥੩॥
Night and day, they burn, day and night; without the Guru, there is no peace or tranquility. ||3||
अनदिनु जलत रहै दिनु राती गुर बिनु सांति न होई हे ॥३॥
LINE 06
ਆਪੇਜੋੜਿਵਿਛੋੜੇਆਪੇ
ਪਰਮਾਤਮਾ ਆਪ ਹੀ (ਜੀਵਾਂ ਨੂੰ) ਜੋੜ ਕੇ (ਇਥੇ ਪਰਵਾਰਾਂ ਵਿਚ ਇਕੱਠੇ ਕਰ ਕੇ) ਆਪ ਹੀ (ਇਹਨਾਂ ਨੂੰ ਆਪੋ ਵਿਚੋਂ) ਵਿਛੋੜ ਦੇਂਦਾ ਹੈ।
He Himself unites, and He Himself separates.
आपे जोड़ि विछोड़े आपे ॥
LINE 07
ਆਪੇਥਾਪਿਉਥਾਪੇਆਪੇ
ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ।
He Himself establishes, and He Himself disestablishes.
आपे थापि उथापे आपे ॥
LINE 08
ਸਚਾਹੁਕਮੁਸਚਾਪਾਸਾਰਾਹੋਰਨਿਹੁਕਮੁਹੋਈਹੇ॥॥
ਪਰਮਾਤਮਾ ਦਾ ਹੁਕਮ ਅਟੱਲ ਹੈ, (ਉਸ ਦੇ ਹੁਕਮ ਵਿਚ ਪੈਦਾ ਹੋਇਆ ਇਹ) ਜਗਤ-ਪਸਾਰਾ ਭੀ ਸਚ-ਮੁਚ ਹੋਂਦ ਵਾਲਾ ਹੈ। ਕਿਸੇ ਹੋਰ ਪਾਸੋਂ (ਅਜਿਹਾ) ਹੁਕਮ ਨਹੀਂ ਚਲਾਇਆ ਜਾ ਸਕਦਾ ॥੪॥
True is the Hukam of His Command, and True is the expanse of His universe. No one else can issue any Command. ||4||
सचा हुकमु सचा पासारा होरनि हुकमु न होई हे ॥४॥
LINE 09
ਆਪੇਲਾਇਲਏਸੋਲਾਗੈ
ਜਿਸ ਮਨੁੱਖ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ (ਪ੍ਰਭੂ ਦੀ ਭਗਤੀ ਵਿਚ) ਲੱਗਦਾ ਹੈ।
He alone is attached to the Lord, whom the Lord attaches to Himself.
आपे लाइ लए सो लागै ॥
LINE 10
ਗੁਰਪਰਸਾਦੀਜਮਕਾਭਉਭਾਗੈ
ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) ਮੌਤ ਦਾ ਡਰ ਦੂਰ ਹੋ ਜਾਂਦਾ ਹੈ।
By Guru's Grace, the fear of death runs away.
गुर परसादी जम का भउ भागै ॥
LINE 11
ਅੰਤਰਿਸਬਦੁਸਦਾਸੁਖਦਾਤਾਗੁਰਮੁਖਿਬੂਝੈਕੋਈਹੇ॥॥
ਉਸ ਦੇ ਅੰਦਰ ਸਦਾ ਆਤਮਕ ਆਨੰਦ ਦੇਣ ਵਾਲਾ ਗੁਰ-ਸ਼ਬਦ ਵੱਸਿਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਹੀ ਕੋਈ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ ॥੫॥
The Shabad, the Giver of peace, dwells forever deep within the nucleus of the self. One who is Gurmukh understands. ||5||
अंतरि सबदु सदा सुखदाता गुरमुखि बूझै कोई हे ॥५॥
LINE 12
ਆਪੇਮੇਲੇਮੇਲਿਮਿਲਾਏ
ਪਰਮਾਤਮਾ ਆਪ ਹੀ (ਪੂਰਬਲੇ ਲਿਖੇ ਅਨੁਸਾਰ ਜੀਵ ਨੂੰ ਗੁਰੂ-ਚਰਨਾਂ ਵਿਚ) ਜੋੜ ਕੇ (ਆਪਣੇ ਨਾਲ) ਮਿਲਾਂਦਾ ਹੈ।
God Himself unites those united in His Union.
आपे मेले मेलि मिलाए ॥
LINE 13
ਪੁਰਬਿਲਿਖਿਆਸੋਮੇਟਣਾਜਾਏ
ਪੂਰਬਲੇ ਕੀਤੇ ਕਰਮਾਂ ਅਨੁਸਾਰ ਜੋ ਲੇਖ (ਮੱਥੇ ਤੇ) ਲਿਖਿਆ ਜਾਂਦਾ ਹੈ, ਉਹ (ਜੀਵ ਪਾਸੋਂ) ਮਿਟਾਇਆ ਨਹੀਂ ਜਾ ਸਕਦਾ।
Whatever is pre-ordained by destiny, cannot be erased.
पुरबि लिखिआ सो मेटणा न जाए ॥
LINE 14
ਅਨਦਿਨੁਭਗਤਿਕਰੇਦਿਨੁਰਾਤੀਗੁਰਮੁਖਿਸੇਵਾਹੋਈਹੇ॥॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਭਗਤੀ ਹੋ ਸਕਦੀ ਹੈ ॥੬॥
Night and day, His devotees worship Him, day and night; one who becomes Gurmukh serves Him. ||6||
अनदिनु भगति करे दिनु राती गुरमुखि सेवा होई हे ॥६॥
LINE 15
ਸਤਿਗੁਰੁਸੇਵਿਸਦਾਸੁਖੁਜਾਤਾ
ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਿਆ ਜਾ ਸਕਦਾ ਹੈ,
Serving the True Guru, lasting peace is experienced.
सतिगुरु सेवि सदा सुखु जाता ॥
LINE 16
ਆਪੇਆਇਮਿਲਿਆਸਭਨਾਕਾਦਾਤਾ
ਸਭਨਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਭੀ (ਗੁਰੂ ਦੀ ਸਰਨ ਪਿਆਂ) ਆਪ ਹੀ ਆ ਮਿਲਦਾ ਹੈ।
He Himself, the Giver of all, has come and met me.
आपे आइ मिलिआ सभना का दाता ॥
LINE 17
ਹਉਮੈਮਾਰਿਤ੍ਰਿਸਨਾਅਗਨਿਨਿਵਾਰੀਸਬਦੁਚੀਨਿਸੁਖੁਹੋਈਹੇ॥॥
(ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਅੰਦਰੋਂ) ਹਉਮੈ ਮਾਰ ਕੇ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ। ਗੁਰੂ ਦੇ ਸ਼ਬਦ ਨੂੰ ਪਛਾਣਿਆਂ ਹੀ ਸੁਖ ਮਿਲ ਸਕਦਾ ਹੈ ॥੭॥
Subduing egotism, the fire of thirst has been extinguished; contemplating the Word of the Shabad, peace is found. ||7||
हउमै मारि त्रिसना अगनि निवारी सबदु चीनि सुखु होई हे ॥७॥
LINE 18
ਕਾਇਆਕੁਟੰਬੁਮੋਹੁਬੂਝੈ
(ਜਿਸ ਮਨੁੱਖ ਨੂੰ) ਸਰੀਰ ਦਾ ਮੋਹ (ਗ੍ਰਸ ਰਿਹਾ ਹੈ) ਪਰਵਾਰ (ਦਾ ਮੋਹ ਗ੍ਰਸ ਰਿਹਾ ਹੈ) (ਉਹ ਮਨੁੱਖ ਆਤਮਕ ਜੀਵਨ ਦੀ ਖੇਡ ਨੂੰ) ਨਹੀਂ ਸਮਝਦਾ।
One who is attached to his body and family, does not understand.
काइआ कुटंबु मोहु न बूझै ॥
LINE 19
ਗੁਰਮੁਖਿਹੋਵੈਆਖੀਸੂਝੈ
ਜੇ ਮਨੁੱਖ ਗੁਰੂ ਦੀ ਸਰਨ ਪੈ ਜਾਏ, ਤਾਂ ਇਸ ਨੂੰ ਇਹਨਾਂ ਅੱਖਾਂ ਨਾਲ ਸਭ ਕੁਝ ਦਿੱਸ ਪੈਂਦਾ ਹੈ।
But one who becomes Gurmukh, sees the Lord with his eyes.
गुरमुखि होवै त आखी सूझै ॥
LINE 20
ਅਨਦਿਨੁਨਾਮੁਰਵੈਦਿਨੁਰਾਤੀਮਿਲਿਪ੍ਰੀਤਮਸੁਖੁਹੋਈਹੇ॥॥
ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥
Night and day, he chants the Naam, day and night; meeting with his Beloved, he finds peace. ||8||
अनदिनु नामु रवै दिनु राती मिलि प्रीतम सुखु होई हे ॥८॥
LINE 21
ਮਨਮੁਖਧਾਤੁਦੂਜੈਹੈਲਾਗਾ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਮਾਇਆ (ਗ੍ਰਸੀ ਰੱਖਦੀ ਹੈ, ਉਹ ਮਨੁੱਖ) ਮਾਇਆ (ਦੇ ਆਹਰ) ਵਿਚ ਰੁੱਝਾ ਰਹਿੰਦਾ ਹੈ।
The self-willed manmukh wanders distracted, attached to duality.
मनमुख धातु दूजै है लागा ॥
LINE 22
ਜਨਮਤਕੀਮੂਓਆਭਾਗਾ
ਪਰ ਉਹ ਬਦ-ਨਸੀਬ ਜੰਮਦਾ ਹੀ ਕਿਉਂ ਨ ਮਰ ਗਿਆ?
That unfortunate wretch - why didn't he just die as soon as he was born?
जनमत की न मूओ आभागा ॥
LINE 23
ਆਵਤਜਾਤਬਿਰਥਾਜਨਮੁਗਵਾਇਆਬਿਨੁਗੁਰਮੁਕਤਿਹੋਈਹੇ॥॥
ਉਹ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਵਿਅਰਥ ਜਨਮ ਗਵਾ ਜਾਂਦਾ ਹੈ। ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ ॥੯॥
Coming and going, he wastes away his life in vain. Without the Guru, liberation is not obtained. ||9||
आवत जात बिरथा जनमु गवाइआ बिनु गुर मुकति न होई हे ॥९॥
LINE 24
ਕਾਇਆਕੁਸੁਧਹਉਮੈਮਲੁਲਾਈ
ਉਹ ਸਰੀਰ ਅਪਵਿੱਤਰ ਹੈ ਜਿਸ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ।
That body which is stained with the filth of egotism is false and impure.
काइआ कुसुध हउमै मलु लाई ॥
LINE 25
ਜੇਸਉਧੋਵਹਿਤਾਮੈਲੁਜਾਈ
ਜੇ (ਅਜੇਹੇ ਸਰੀਰ ਨੂੰ ਤੀਰਥ ਆਦਿਕਾਂ ਉਤੇ ਲੋਕ) ਸੌ ਵਾਰੀ ਭੀ ਧੋਂਦੇ ਰਹਿਣ, ਤਾਂ ਭੀ ਇਹ ਮੈਲ ਦੂਰ ਨਹੀਂ ਹੁੰਦੀ।
It may be washed a hundred times, but its filth is still not removed.
जे सउ धोवहि ता मैलु न जाई ॥
LINE 26
ਸਬਦਿਧੋਪੈਤਾਹਛੀਹੋਵੈਫਿਰਿਮੈਲੀਮੂਲਿਹੋਈਹੇ੧੦॥॥
(ਜੇ ਮਨੁੱਖ ਦਾ ਹਿਰਦਾ) ਗੁਰੂ ਦੇ ਸ਼ਬਦ ਨਾਲ ਧੋਤਾ ਜਾਏ, ਤਾਂ ਸਰੀਰ ਪਵਿੱਤਰ ਹੋ ਜਾਂਦਾ ਹੈ, ਮੁੜ ਸਰੀਰ (ਹਉਮੈ ਦੀ ਮੈਲ ਨਾਲ) ਕਦੇ ਗੰਦਾ ਨਹੀਂ ਹੁੰਦਾ ॥੧੦॥
But if it is washed with the Word of the Shabad, then it is truly cleansed, and it shall never be soiled again. ||10||
सबदि धोपै ता हछी होवै फिरि मैली मूलि न होई हे ॥१०॥
LINE 27
ਪੰਚਦੂਤਕਾਇਆਸੰਘਾਰਹਿ
ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਸਰੀਰ ਨੂੰ ਗਾਲਦੇ ਰਹਿੰਦੇ ਹਨ,
The five demons destroy the body.
पंच दूत काइआ संघारहि ॥
LINE 28
ਮਰਿਮਰਿਜੰਮਹਿਸਬਦੁਵੀਚਾਰਹਿ
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ। ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
He dies and dies again, only to be reincarnated; he does not contemplate the Shabad.
मरि मरि जंमहि सबदु न वीचारहि ॥
LINE 29
ਅੰਤਰਿਮਾਇਆਮੋਹਗੁਬਾਰਾਜਿਉਸੁਪਨੈਸੁਧਿਹੋਈਹੇ੧੧॥॥
ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਪਿਆ ਰਹਿੰਦਾ ਹੈ, ਉਹਨਾਂ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਹ ਇਉਂ ਹਨ ਜਿਵੇਂ ਸੁਪਨੇ ਵਿਚ ਹਨ ॥੧੧॥
The darkness of emotional attachment to Maya is within his inner being; as if in a dream, he does not understand. ||11||
अंतरि माइआ मोह गुबारा जिउ सुपनै सुधि न होई हे ॥११॥
LINE 30
ਇਕਿਪੰਚਾਮਾਰਿਸਬਦਿਹੈਲਾਗੇ
ਉਹ ਮਨੁੱਖ ਕਾਮਾਦਿਕ ਪੰਜਾਂ ਨੂੰ ਮਾਰ ਕੇ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ;
Some conquer the five demons, by being attached to the Shabad.
इकि पंचा मारि सबदि है लागे ॥
LINE 31
ਸਤਿਗੁਰੁਆਇਮਿਲਿਆਵਡਭਾਗੇ
ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਆ ਮਿਲਿਆ ਹੈ।
They are blessed and very fortunate; the True Guru comes to meet them.
सतिगुरु आइ मिलिआ वडभागे ॥
LINE 32
ਅੰਤਰਿਸਾਚੁਰਵਹਿਰੰਗਿਰਾਤੇਸਹਜਿਸਮਾਵੈਸੋਈਹੇ੧੨॥॥
ਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹਨ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ। (ਜਿਹੜਾ ਮਨੁੱਖ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ) ਉਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧੨॥
Within the nucleus of their inner being, they dwell upon the Truth; attuned to the Lord's Love, they intuitively merge in Him. ||12||
अंतरि साचु रवहि रंगि राते सहजि समावै सोई हे ॥१२॥
LINE 33
ਗੁਰਕੀਚਾਲਗੁਰੂਤੇਜਾਪੈ
ਗੁਰੂ ਵਾਲੀ ਜੀਵਨ-ਜੁਗਤਿ ਗੁਰੂ ਪਾਸੋਂ ਹੀ ਸਿੱਖੀ ਜਾ ਸਕਦੀ ਹੈ।
The Guru's Way is known through the Guru.
गुर की चाल गुरू ते जापै ॥
LINE 34
ਪੂਰਾਸੇਵਕੁਸਬਦਿਸਿਞਾਪੈ
ਗੁਰੂ ਦੇ ਸ਼ਬਦ ਵਿਚ ਜੁੜਿਆ ਹੋਇਆ ਮਨੁੱਖ ਹੀ ਪੂਰਨ ਸੇਵਕ ਸਿੰਞਾਣਿਆ ਜਾਂਦਾ ਹੈ;
His perfect servant attains realization through the Shabad.
पूरा सेवकु सबदि सिञापै ॥
LINE 35
ਸਦਾਸਬਦੁਰਵੈਘਟਅੰਤਰਿਰਸਨਾਰਸੁਚਾਖੈਸਚੁਸੋਈਹੇ੧੩॥॥
ਉਹੀ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਨਾਮ-ਰਸ ਚੱਖਦਾ ਰਹਿੰਦਾ ਹੈ ਅਤੇ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਸਦਾ ਵਸਾਈ ਰੱਖਦਾ ਹੈ ॥੧੩॥
Deep within his heart, he dwells forever upon the Shabad; he tastes the sublime essence of the True Lord with his tongue. ||13||
सदा सबदु रवै घट अंतरि रसना रसु चाखै सचु सोई हे ॥१३॥
LINE 36
ਹਉਮੈਮਾਰੇਸਬਦਿਨਿਵਾਰੇ
(ਪੂਰਨ ਸੇਵਕ) ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਹਉਮੈ ਮਾਰ ਮੁਕਾਂਦਾ ਹੈ, ਆਪਾ-ਭਾਵ ਦੂਰ ਕਰ ਦੇਂਦਾ ਹੈ,
Egotism is conquered and subdued by the Shabad.
हउमै मारे सबदि निवारे ॥
LINE 37
ਹਰਿਕਾਨਾਮੁਰਖੈਉਰਿਧਾਰੇ
ਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
I have enshrined the Name of the Lord within my heart.
हरि का नामु रखै उरि धारे ॥
LINE 38
ਏਕਸੁਬਿਨੁਹਉਹੋਰੁਜਾਣਾਸਹਜੇਹੋਇਸੁਹੋਈਹੇ੧੪॥॥
(ਪੂਰਨ ਸੇਵਕ ਇਹੀ ਯਕੀਨ ਰੱਖਦਾ ਹੈ-) ਇਕ ਪਰਮਾਤਮਾ ਤੋਂ ਬਿਨਾ ਮੈਂ ਹੋਰ ਕਿਸੇ ਨੂੰ (ਉਸ ਵਰਗਾ) ਨਹੀਂ ਸਮਝਦਾ, ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹੀ ਠੀਕ ਹੋ ਰਿਹਾ ਹੈ ॥੧੪॥
Other than the One Lord, I know nothing at all. Whatever will be, will automatically be. ||14||
एकसु बिनु हउ होरु न जाणा सहजे होइ सु होई हे ॥१४॥
LINE 39
ਬਿਨੁਸਤਿਗੁਰਸਹਜੁਕਿਨੈਨਹੀਪਾਇਆ
ਗੁਰੂ ਦੀ ਸਰਨ ਤੋਂ ਬਿਨਾ ਕਿਸੇ ਮਨੁੱਖ ਨੇ ਆਤਮਕ ਅਡੋਲਤਾ ਪ੍ਰਾਪਤ ਨਹੀਂ ਕੀਤੀ।
Without the True Guru, no one obtains intuitive wisdom.
बिनु सतिगुर सहजु किनै नही पाइआ ॥
LINE 40
ਗੁਰਮੁਖਿਬੂਝੈਸਚਿਸਮਾਇਆ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਇਸ ਨੂੰ ਸਮਝਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।
The Gurmukh understands, and is immersed in the True Lord.
गुरमुखि बूझै सचि समाइआ ॥
LINE 41
ਸਚਾਸੇਵਿਸਬਦਿਸਚਰਾਤੇਹਉਮੈਸਬਦੇਖੋਈਹੇ੧੫॥॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੱਤੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ ਦੂਰ ਕਰ ਲੈਂਦੇ ਹਨ ॥੧੫॥
He serves the True Lord, and is attuned to the True Shabad. The Shabad banishes egotism. ||15||
सचा सेवि सबदि सच राते हउमै सबदे खोई हे ॥१५॥
LINE 42
ਆਪੇਗੁਣਦਾਤਾਬੀਚਾਰੀ
ਹੇ ਪ੍ਰਭੂ! ਤੂੰ ਆਪ ਹੀ (ਯੋਗ ਪਾਤ੍ਰ) ਵਿਚਾਰ ਕੇ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤ ਦੇਣ ਵਾਲਾ ਹੈਂ;
He Himself is the Giver of virtue, the Contemplative Lord.
आपे गुणदाता बीचारी ॥
LINE 43
ਗੁਰਮੁਖਿਦੇਵਹਿਪਕੀਸਾਰੀ
ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ (ਆਪਣੇ ਗੁਣਾਂ ਦੀ ਦਾਤਿ) ਦੇਂਦਾ ਹੈਂ ਉਹ ਇਸ ਜੀਵਨ-ਖੇਡ ਵਿਚ ਪੁੱਗ ਜਾਂਦੇ ਹਨ।
The Gurmukh is given the winning dice.
गुरमुखि देवहि पकी सारी ॥
LINE 44
ਨਾਨਕਨਾਮਿਸਮਾਵਹਿਸਾਚੈਸਾਚੇਤੇਪਤਿਹੋਈਹੇ੧੬੨॥॥॥
ਹੇ ਨਾਨਕ! ਉਹ ਮਨੁੱਖ ਨਾਮ ਵਿਚ ਲੀਨ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਤੋਂ ਹੀ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ॥੧੬॥੨॥
O Nanak, immersed in the Naam, the Name of the Lord, one becomes true; from the True Lord, honor is obtained. ||16||2||
नानक नामि समावहि साचै साचे ते पति होई हे ॥१६॥२॥
LINE 45
ਮਾਰੂਮਹਲਾ
Maaroo, Third Mahalaa:
मारू महला ३ ॥
LINE 46
ਜਗਜੀਵਨੁਸਾਚਾਏਕੋਦਾਤਾ
ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਅਤੇ (ਸਾਰੇ) ਜਗਤ ਦਾ ਸਹਾਰਾ ਹੈ, ਉਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।
The One True Lord is the Life of the World, the Great Giver.
जगजीवनु साचा एको दाता ॥
LINE 47
ਗੁਰਸੇਵਾਤੇਸਬਦਿਪਛਾਤਾ
ਗੁਰੂ ਦੀ ਸਰਨ ਪਿਆਂ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ।
Serving the Guru, through the Word of the Shabad, He is realized.
गुर सेवा ते सबदि पछाता ॥