LINE 01
ਰਸਾਵਲਛੰਦ॥
ਰਸਾਵਲ ਛੰਦ:
RASAAVAL STANZA
रसावल छंद ॥
LINE 02
ਜਿਸੈਬਾਣਮਾਰ੍ਯੋ॥
ਜਿਸ ਨੂੰ ਵੀ (ਦੇਵੀ ਨੇ) ਬਾਣ ਮਾਰਿਆ,
जिसै बाण मार्यो ॥
LINE 03
ਤਿਸੈਮਾਰਿਡਾਰ੍ਯੋ॥
ਉਸ ਨੂੰ ਮਾਰ ਸੁਟਿਆ।
Whosover was shot with the arrow, he was killed instantly.
तिसै मारि डार्यो ॥
LINE 04
ਜਿਤੈਸਿੰਘਧਾਯੋ॥
ਜਿਧਰ ਵਲ ਸ਼ੇਰ ਜਾਂਦਾ ਹੈ,
जितै सिंघ धायो ॥
LINE 05
ਤਿਤੈਸੈਨਘਾਯੋ੨੧੫੯॥॥॥
ਉਧਰ ਹੀ ਫ਼ੌਜ ਨਸ਼ਟ ਹੋ ਜਾਂਦੀ ਹੈ ॥੨੧॥੫੯॥
Wherever the lion rushed forward, he destroyed the army.21.59.
तितै सैन घायो ॥२१॥५९॥
LINE 06
ਜਿਤੈਘਾਇਡਾਲੇ॥
ਜਿਤਨੇ ਵੀ (ਦੈਂਤ) ਮਾਰੇ ਗਏ,
जितै घाइ डाले ॥
LINE 07
ਤਿਤੈਘਾਰਿਘਾਲੇ॥
ਉਤਨਿਆਂ ਨੂੰ ਹੀ (ਪਰਬਤਾਂ ਦੀਆਂ) ਦਰਾੜਾਂ ਵਿਚ ਸੁਟ ਦਿੱਤਾ (ਅਥਵਾ ਬੈਕੁੰਠ ਵਾਲੇ ਘਰ ਵਿਚ ਭੇਜ ਦਿੱਤਾ)।
All those who were killed, they were thrown into caves.
तितै घारि घाले ॥
LINE 08
ਸਮੁਹਿਸਤ੍ਰੁਆਯੋ॥
ਜਿਤਨੇ ਵੀ ਵੈਰੀ ਸਾਹਮਣੇ ਆਏ,
समुहि सत्रु आयो ॥
LINE 09
ਸੁਜਾਨੇਨਪਾਯੋ੨੨੬੦॥॥॥
ਉਹ ਪਰਤ ਨਾ ਸਕੇ ॥੨੨॥੬੦॥
The enemies who confronted coul not return alive.22.60.
सु जाने न पायो ॥२२॥६०॥
LINE 10
ਜਿਤੇਜੁਝਰੁਝੇ॥
ਜਿਤਨੇ ਵੀ ਯੁੱਧ ਵਿਚ ਲਗੇ,
जिते जुझ रुझे ॥
LINE 11
ਤਿਤੇਅੰਤਜੁਝੇ॥
ਉਹ ਸਾਰੇ ਅੰਤ ਵਿਚ ਮਾਰੇ ਗਏ।
Those who were active in the battlefield, they were all decimated.
तिते अंत जुझे ॥
LINE 12
ਜਿਨੈਸਸਤ੍ਰਘਾਲੇ॥
ਜਿਤਨਿਆਂ ਨੇ ਵੀ ਸ਼ਸਤ੍ਰ ਫੜੇ ਹੋਏ ਸਨ,
जिनै ससत्र घाले ॥
LINE 13
ਤਿਤੇਮਾਰਡਾਲੇ੨੩੬੧॥॥॥
ਉਤਨਿਆਂ ਨੂੰ ਹੀ (ਦੇਵੀ ਨੇ) ਮਾਰ ਦਿੱਤਾ ॥੨੩॥੬੧॥
Those who caught hold of weapons, they were all killed.23.61.
तिते मार डाले ॥२३॥६१॥
LINE 14
ਤਬੈਮਾਤਕਾਲੀ॥
ਤਦੋਂ ਕਾਲੀ ਮਾਤਾ ਅਗਨੀ ਦੇ
तबै मात काली ॥
LINE 15
ਤਪੀਤੇਜਜੁਵਾਲੀ॥
ਤੇਜ ਵਾਂਗ ਤਪ ਉਠੀ।
Then the mother Kali flared up like the flaming fire.
तपी तेज जुवाली ॥
LINE 16
ਜਿਸੈਘਾਵਡਾਰਿਯੋ॥
ਜਿਸ ਨੂੰ (ਉਸ ਨੇ) ਘਾਇਲ ਕੀਤਾ,
जिसै घाव डारियो ॥
LINE 17
ਸੁਸੁਰਗੰਸਿਧਾਰਿਯੋ੨੪੬੨॥॥॥
ਉਹ ਸੁਅਰਗ ਸਿਧਾਰ ਗਿਆ ॥੨੪॥੬੨॥
To whomsoever she struck, he departed for heaven.24.62.
सु सुरगं सिधारियो ॥२४॥६२॥
LINE 18
ਘਰੀਅਧਮਧੰ॥
(ਦੈਂਤਾਂ ਦੀ) ਸਾਰੀ ਸੈਨਾ ਨੂੰ
घरी अध मधं ॥
LINE 19
ਹਨਿਯੋਸੈਨਸੁਧੰ॥
ਅੱਧੀ ਘੜੀ ਵਿਚ ਮਾਰ ਦਿੱਤਾ।
The whole army was destroyed within a very short time.
हनियो सैन सुधं ॥
LINE 20
ਹਨਿਯੋਧੂਮ੍ਰਨੈਣੰ॥
ਧੂਮ੍ਰ ਨੈਣ ਨੂੰ ਮਾਰ ਦਿੱਤਾ।
हनियो धूम्र नैणं ॥
LINE 21
ਸੁਨਿਯੋਦੇਵਗੈਣੰ੨੫੬੩॥॥॥
(ਇਹ ਗੱਲ) ਦੇਵਤਿਆਂ ਨੇ ਆਕਾਸ਼ ਵਿਚ ਸੁਣੀ ॥੨੫॥੬੩॥
Dhumar Nain was killed and the gods heard about it in heaven.25.63.
सुनियो देव गैणं ॥२५॥६३॥
GURBANI.WORLD