LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਯਾਤੇਪ੍ਰਸੰਨਭਏਹੈਮਹਾਮੁਨਦੇਵਨਕੇਤਪਮੈਸੁਖਪਾਵੈ॥
(ਦੈਂਤਾਂ ਦੇ ਨਸ਼ਟ ਹੋ ਜਾਣ ਨਾਲ) ਵਡੇ ਵਡੇ ਮੁਨੀ ਪ੍ਰਸੰਨ ਹੋ ਗਏ ਹਨ ਅਤੇ ਦੇਵਤਿਆਂ ਦੇ ਤੇਜ-ਪ੍ਰਤਾਪ ਵਿਚ ਸੁਖ ਪ੍ਰਾਪਤ ਕਰਨ ਲਗੇ ਹਨ।
The great sages became pleased and received comfort in meditating on the gods.,
याते प्रसंन भए है महा मुन देवन के तप मै सुख पावै ॥
LINE 03
ਜਗ੍ਯਕਰੈਇਕਬੇਦਰਰੈਭਵਤਾਪਹਰੈਮਿਲਿਧਿਆਨਹਿਲਾਵੈ॥
(ਕਈ) ਯੱਗ ਕਰਦੇ ਹਨ, ਕਈ ਵੇਦ ਪਾਠ ਕਰਦੇ ਹਨ, (ਕਈ) ਸੰਸਾਰ ਦਾ ਦੁਖ ਦੂਰ ਕਰਨ ਲਈ ਮਿਲ ਕੇ (ਹਰਿ ਵਿਚ) ਧਿਆਨ ਲਗਾਉਂਦੇ ਹਨ।
The sacrifices are being performed, the Vedas are being recited and for the removal of suffering, contemplation is being done together.,
जग्य करै इक बेद ररै भव ताप हरै मिलि धिआनहि लावै ॥
LINE 04
ਝਾਲਰਤਾਲਮ੍ਰਿਦੰਗਉਪੰਗਰਬਾਬਲੀਏਸੁਰਸਾਜਮਿਲਾਵੈ॥
(ਦੇਵਤੇ) ਘੰਟੇ, ਛੈਣੇ, ਮ੍ਰਿਦੰਗ, ਉਪੰਗ (ਇਕ ਪ੍ਰਕਾਰ ਦਾ ਵਾਜਾ) ਰਬਾਬ ਆਦਿ ਜਿਤ ਦੇ ਸਾਜ਼ਾਂ ਨੂੰ ਲੈ ਕੇ ਇਕ-ਸੁਰ ਕਰਦੇ ਹਨ।
The tunes of various musical instruments like cymbals big and small, trumpet, kettledrum and Rabab are being made harmonies.,
झालर ताल म्रिदंग उपंग रबाब लीए सुर साज मिलावै ॥
LINE 05
ਕਿੰਨਰਗੰਧ੍ਰਬਗਾਨਕਰੈਗਨਿਜਛਅਪਛਰਨਿਰਤਦਿਖਾਵੈ੫੪॥॥
(ਕਿਤੇ) ਕਿੰਨਰ ਅਤੇ ਗੰਧਰਬ ਗਾ ਰਹੇ ਹਨ ਅਤੇ (ਕਿਤੇ) ਯਕਸ਼ ਅਤੇ ਅਪੱਛਰਾਵਾਂ ਨਾਚ ਕਰਕੇ ਵਿਖਾ ਰਹੀਆਂ ਹਨ ॥੫੪॥
Somewhere the Kinnars and Gandharvas are singing and somewhere the Ganas, Yakshas and Apsaras are dancing.54.,
किंनर गंध्रब गान करै गनि जछ अपछर निरत दिखावै ॥५४॥
LINE 06
ਸੰਖਨਕੀਧੁਨਘੰਟਨਿਕੀਕਰਿਫੂਲਨਕੀਬਰਖਾਬਰਖਾਵੈ॥
ਸੰਖਾਂ ਅਤੇ ਘੰਟਿਆਂ ਦੀ ਗੁੰਜਾਰ ਕਰ ਕੇ ਫੁਲਾਂ ਦੀ ਬਰਖਾ ਕਰ ਰਹੇ ਹਨ।
With the sound of conches and gongs, they are causing the rain of flowers.,
संखन की धुन घंटनि की करि फूलन की बरखा बरखावै ॥
LINE 07
ਆਰਤੀਕੋਟਿਕਰੈਸੁਰਸੁੰਦਰਿਪੇਖਪੁਰੰਦਰਕੇਬਲਿਜਾਵੈ॥
(ਕਿਤਨੇ ਹੀ) ਸੁੰਦਰ ਦੇਵਤੇ ਆਰਤੀ ਕਰ ਰਹੇ ਹਨ ਅਤੇ ਇੰਦਰ ਨੂੰ ਵੇਖ ਕੇ ਬਲਿਹਾਰੇ ਜਾਂਦੇ ਹਨ।
Millions of gods fully decorated, are performing aarti (circumambulation) and seeing Indra, they show intense devotion.,
आरती कोटि करै सुर सुंदरि पेख पुरंदर के बलि जावै ॥
LINE 08
ਦਾਨਤਦਛਨਦੈਕੈਪ੍ਰਦਛਨਭਾਲਮੈਕੁੰਕਮਅਛਤਲਾਵੈ॥
(ਉਦੋਂ) ਦਾਨ ਅਤੇ ਦੱਛਣਾ ਦੇ ਕੇ ਪ੍ਰਦਖਣਾ ਕਰਦੇ ਹੋਏ ਇੰਦਰ ਦੇ ਮੱਥੇ ਉਤੇ ਕੇਸਰ ਅਤੇ ਚਾਵਲਾਂ (ਦਾ ਤਿਲਕ) ਲਗਾਉਂਦੇ ਹਨ।
Giving gifts and performing circumambulation around Indra, they are applying the frontal –mark of saffron and rice on their foreheads.,
दानत दछन दै कै प्रदछन भाल मै कुंकम अछत लावै ॥
LINE 09
ਹੋਤਕੁਲਾਹਲਦੇਵਪੁਰੀਮਿਲਦੇਵਨਕੇਕੁਲਿਮੰਗਲਗਾਵੈ੫੫॥॥
(ਇਸ ਤਰ੍ਹਾਂ) ਦੇਵਤਿਆਂ ਦੀ ਨਗਰੀ ਵਿਚ ਧੁੰਮ ਪੈ ਰਹੀ ਹੈ ਅਤੇ ਦੇਵਤਿਆਂ ਦੀਆਂ ਕੁਲਾਂ ਮਿਲ ਕੇ ਮੰਗਲਮਈ ਗੀਤ ਗਾ ਰਹੀਆਂ ਹਨ ॥੫੫॥
In all the city of gods, there is much excitement and the families of gods are singing songs of feliciations.55.,
होत कुलाहल देवपुरी मिल देवन के कुलि मंगल गावै ॥५५॥
GURBANI.WORLD