LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਦੁੰਦਸੁਜੁਧਭਇਓਰਨਮੈਉਤਸੁੰਭਇਤੈਬਰਚੰਡਿਸੰਭਾਰੀ॥
ਰਣ-ਭੂਮੀ ਵਿਚ ਦੁਅੰਦ-ਯੁੱਧ ਹੋ ਰਿਹਾ ਹੈ। ਇਧਰ ਪ੍ਰਚੰਡ ਚੰਡੀ ਅਤੇ ਉਧਰ ਸ਼ੁੰਭ ਡਟੇ ਹੋਏ ਹਨ।
Ultimately there was battle only between the two, Sumbh from that side and Chandi from this side, sustained their power.,
दुंद सु जुध भइओ रन मै उत सुंभ इतै बर चंडि संभारी ॥
LINE 03
ਘਾਇਅਨੇਕਭਏਦੁਹੂੰਕੈਤਨਿਪਉਰਖਗਯੋਸਭਦੈਤਕੋਹਾਰੀ॥
ਦੋਹਾਂ ਦੇ ਸ਼ਰੀਰ ਉਤੇ ਅਨੇਕ ਜ਼ਖ਼ਮ ਲਗੇ ਹੋਏ ਹਨ, (ਪਰੰਤੂ) ਦੈਂਤ ਦੀ ਸਾਰੀ ਸ਼ਕਤੀ ('ਪਉਰਖ') ਹਾਰ ਗਈ ਹੈ।
Several wounds were infected on the bodies of bodies of both, but the demon lost all his power.,
घाइ अनेक भए दुहूं कै तनि पउरख गयो सभ दैत को हारी ॥
LINE 04
ਹੀਨਭਈਬਲਤੇਭੁਜਕਾਂਪਤਸੋਉਪਮਾਕਵਿਐਸਿਬਿਚਾਰੀ॥
ਬਲ-ਹੀਨ ਹੋ ਕੇ (ਸ਼ੁੰਭ ਦੀਆਂ) ਭੁਜਾਵਾਂ ਕੰਬਣ ਲਗ ਗਈਆਂ ਹਨ। ਉਸ (ਦ੍ਰਿਸ਼ ਦੀ) ਉਪਮਾ ਕਵੀ ਨੇ ਇਸ ਪ੍ਰਕਾਰ ਵਿਚਾਰੀ ਹੈ,
The arms of the powerless demon tremble for which the poet hath imagined this comparison.,
हीन भई बल ते भुज कांपत सो उपमा कवि ऐसि बिचारी ॥
LINE 05
ਮਾਨਹੁਗਾਰੜੂਕੇਬਲਤੇਲਈਪੰਚਮੁਖੀਜੁਗਸਾਪਨਿਕਾਰੀ੨੧੭॥॥
ਮਾਨੋ ਪੰਜ ਮੂੰਹਾਂ ਵਾਲੀਆਂ ਦੋ ਕਾਲੀਆਂ ਸੱਪਣੀਆਂ ਗਾਰੁੜੂ (ਮੰਤਰ) ਦੇ ਪ੍ਰਭਾਵ (ਬਲ) ਕਾਰਨ (ਬੇਸੁਧ ਹੋ ਕੇ) ਲਟਕ ਰਹੀਆਂ ਹੋਣ ॥੨੧੭॥
It seemed that they are the black serpents of five mouths, which are hanging unconsciously with the power of snake-spell.217.,
मानहु गारड़ू के बल ते लई पंच मुखी जुग सापनि कारी ॥२१७॥
LINE 06
ਕੋਪਭਈਬਰਚੰਡਿਮਹਾਬਹੁਜੁਧੁਕਰਿਓਰਨਮੈਬਲਧਾਰੀ॥
ਮਹਾਨ ਅਤੇ ਬਲਵਾਨ ਚੰਡੀ ਨੇ ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਬਲ-ਪੂਰਵਕ ਯੁੱਧ ਕੀਤਾ।
Very powerful Chandi became furious in the battlefield and with great force she fought the battle.,
कोप भई बर चंडि महा बहु जुधु करिओ रन मै बल धारी ॥
LINE 07
ਲੈਕੈਕ੍ਰਿਪਾਨਮਹਾਬਲਵਾਨਪਚਾਰਕੈਸੁੰਭਕੇਊਪਰਝਾਰੀ॥
(ਉਸ) ਮਹਾ ਬਲਵਾਨ (ਚੰਡੀ) ਨੇ ਕ੍ਰਿਪਾਨ ਲੈ ਕੇ ਲਲਕਾਰਦੇ ਹੋਇਆਂ ਸ਼ੁੰਭ ਉਪਰ ਸੁਟ ਦਿੱਤੀ।
Very powerful Chandi, taking her sword and shouting loudly, she struck it on Sumbh.,
लै कै क्रिपान महा बलवान पचार कै सुंभ के ऊपर झारी ॥
LINE 08
ਸਾਰਸੋਸਾਰਕੀਸਾਰਬਜੀਝਨਕਾਰਉਠੀਤਿਹਤੇਚਿਨਗਾਰੀ॥
(ਤਲਵਾਰ ਦੇ) ਲੋਹੇ (ਸਾਰ) ਨਾਲ (ਦੂਜੇ ਦੀ ਤਲਵਾਰ ਦੇ) ਲੋਹੇ ਦੀ ਧਾਰ ਵਜੀ, ਉਸ ਤੋਂ ਛਣਕਾਰ ਹੋਈ ਅਤੇ ਚਿੰਗਾਰੀਆਂ (ਨਿਕਲੀਆਂ)
The sword’s edge collided with the sword’s edge, from which there arose tinkling sound and sparks.,
सार सो सार की सार बजी झनकार उठी तिह ते चिनगारी ॥
LINE 09
ਮਾਨਹੁਭਾਦਵਮਾਸਕੀਰੈਨਿਲਸੈਪਟਬੀਜਨਕੀਚਮਕਾਰੀ੨੧੮॥॥
ਮਾਨੋ ਭਾਦਰੋਂ ਮਹੀਨੇ ਦੀ ਰਾਤ (ਵਿਚ) ਜੁਗਨੂੰਆਂ (ਪਟਬੀਜਨ) ਦੀ ਚਮਕ ਹੋ ਰਹੀ ਹੋਵੇ ॥੨੧੮॥
It seemed that during the right of Bhandon (month), there is the glow of glow-worns.218.,
मानहु भादव मास की रैनि लसै पटबीजन की चमकारी ॥२१८॥
LINE 10
ਘਾਇਨਤੇਬਹੁਸ੍ਰਉਨਪਰਿਓਬਲਛੀਨਭਇਓਨ੍ਰਿਪਸੁੰਭਕੋਕੈਸੇ॥
ਜ਼ਖ਼ਮਾਂ ਵਿਚੋਂ ਬਹੁਤ ਲਹੂ ਵਗ ਗਿਆ, (ਫਲਸਰੂਪ) ਸ਼ੁੰਭ ਰਾਜੇ ਦਾ ਬਲ ਛੀਣ ਹੋ ਗਿਆ। ਕਿਸ ਤਰ੍ਹਾਂ?
Much blood flowed out of the would of the wounds of Sumbh, therefore he lost his power, how doth he look like?,
घाइन ते बहु स्रउन परिओ बल छीन भइओ न्रिप सुंभ को कैसे ॥
LINE 11
ਜੋਤਿਘਟੀਮੁਖਕੀਤਨਕੀਮਨੋਪੂਰਨਤੇਪਰਿਵਾਸਸਿਜੈਸੇ॥
ਮੁਖ ਦੀ ਜੋਤਿ ਅਤੇ ਸ਼ਰੀਰ ਦੀ ਸ਼ਕਤੀ ਇਸ ਤਰ੍ਹਾਂ ਘਟ ਗਈ ਮਾਨੋ ਪੂਰਨਮਾਸੀ (ਤੋਂ ਬਾਦ) ਜਿਵੇਂ ਏਕਮ ਦੇ ਚੰਦ੍ਰਮਾ (ਦੀ ਚਮਕ ਘਟ ਜਾਂਦੀ ਹੋਵੇ)।
The glory of his face and the power of his body have depleted like the decrease in the light of the moon from full moon to the new moon.,
जोति घटी मुख की तन की मनो पूरन ते परिवा ससि जैसे ॥
LINE 12
ਚੰਡਿਲਇਓਕਰਿਸੁੰਭਉਠਾਇਕਹਿਓਕਵਿਨੇਮੁਖਿਤੇਜਸੁਐਸੇ॥
ਚੰਡੀ ਨੇ ਸ਼ੁੰਭ ਨੂੰ ਹੱਥ ਨਾਲ ਉਠਾ ਲਿਆ। (ਉਸ ਦੀ) ਸਿਫ਼ਤ ਕਵੀ ਦੇ ਆਪਣੇ ਮੁਖ ਤੋਂ ਇਸ ਪ੍ਰਕਾਰ ਕਹੀ ਹੈ
Chandi picked up Sumbh in her hand, the poet hath imahined the comparison of this scene like this:,
चंडि लइओ करि सुंभ उठाइ कहिओ कवि ने मुखि ते जसु ऐसे ॥
LINE 13
ਰਛਕਗੋਧਨਕੇਹਿਤਕਾਨ੍ਹਉਠਾਇਲਇਓਗਿਰਿਗੋਧਨੁਜੈਸੇ੨੧੯॥॥
ਕਿ ਜਿਸ ਤਰ੍ਹਾਂ ਗਊਆਂ ਦੀ ਰਖਿਆ ਲਈ ਸ੍ਰੀ ਕ੍ਰਿਸ਼ਨ ਨੇ ਗੋਵਰਧਨ ਪਰਬਤ ਚੁਕ ਲਿਆ ਸੀ ॥੨੧੯॥
It seemed that in order to protect the flock of cows, Krishna had lifted the Govardhana mountain.219.,
रछक गोधन के हित कान्ह उठाइ लइओ गिरि गोधनु जैसे ॥२१९॥
GURBANI.WORLD