LINE 01
ਸ੍ਵੈਯਾ॥
ਸ੍ਵੈਯਾ:
SWAYYA,
स्वैया ॥
LINE 02
ਪੇਖਿਦਸੋਦਿਸਤੇਬਹੁਦਾਨਵਚੰਡਿਪ੍ਰਚੰਡਤਚੀਅਖੀਆ॥
ਦਸਾਂ ਦਿਸ਼ਾਵਾਂ ਤੋਂ ਬਹੁਤ ਸਾਰੇ ਦੈਂਤਾਂ ਨੂੰ ਵੇਖ ਕੇ ਪ੍ਰਚੰਡ ਚੰਡੀ ਨੇ ਅੱਖਾਂ ਤਣ ਲਈਆਂ।
The eyes of powerful Chandi became red with rage on seeing many demons on all the ten directions.,
पेखि दसो दिस ते बहु दानव चंडि प्रचंड तची अखीआ ॥
LINE 03
ਤਬਲੈਕੇਕ੍ਰਿਪਾਨਜੁਕਾਟਦਏਅਰਿਫੂਲਗੁਲਾਬਕੀਜਿਉਪਖੀਆ॥
ਤਦੋਂ ਤਲਵਾਰ ਲੈ ਕੇ ਗੁਲਾਬ ਦੀਆਂ ਪੰਖੜੀਆਂ ਵਾਂਗ ਵੈਰੀਆਂ ਨੂੰ ਕਟ ਦਿੱਤਾ।
She chopped with her sword all the enemies like the petals of roses.,
तब लै के क्रिपान जु काट दए अरि फूल गुलाब की जिउ पखीआ ॥
LINE 04
ਸ੍ਰਉਨਕੀਛੀਟਪਰੀਤਨਚੰਡਿਕੇਸੋਉਪਮਾਕਵਿਨੇਲਖੀਆ॥
ਚੰਡੀ ਦੇ ਸ਼ਰੀਰ ਉਤੇ ਲਹੂ ਦੀ (ਇਕ) ਛਿਟ ਆ ਪਈ, ਉਸ (ਦ੍ਰਿਸ਼ ਦੀ) ਉਪਮਾ ਕਵੀ ਨੂੰ ਇਹ ਸੁਝੀ
One drop of blood fell on the body of the goddess, the poet hath imagined its comparison in this way,
स्रउन की छीट परी तन चंडि के सो उपमा कवि ने लखीआ ॥
LINE 05
ਜਨੁਕੰਚਨਮੰਦਿਰਮੈਜਰੀਆਜਰਿਲਾਲਮਨੀਜੁਬਨਾਰਖੀਆ੧੬੪॥॥
ਮਾਨੋ ਸੋਨੇ ਦੇ ਘਰ ('ਮੰਦਿਰ') ਵਿਚ ਜੜੀਏ ਨੇ ਸੋਨੇ ('ਜਰਿ') ਵਿਚ ਲਾਲ ਮਣੀ ਫਬਾ ਕੇ ਰਖੀ ਹੋਵੇ ॥੧੬੪॥
In the temple of gold, the jeweler has got studded the red jewel in decoration.164.,
जनु कंचन मंदिर मै जरीआ जरि लाल मनी जु बना रखीआ ॥१६४॥
LINE 06
ਕ੍ਰੁਧਕੈਜੁਧਕਰਿਓਬਹੁਚੰਡਿਨੇਏਤੋਕਰਿਓਮਧੁਸੋਅਬਿਨਾਸੀ॥
ਚੰਡੀ ਨੇ ਬਹੁਤ ਕ੍ਰੋਧ ਕਰ ਕੇ ਯੁੱਧ ਕੀਤਾ ਅਤੇ ਇਸ ਤਰ੍ਹਾਂ ਕੀਤਾ (ਜਿਵੇਂ) ਮਧੂ (ਦੈਂਤ) ਨਾਲ ਵਿਸ਼ਣੂ (ਅਬਿਨਾਸ਼ੀ ਨੇ ਕੀਤਾ ਸੀ)।
With anger, Chandi fought a longg war, the like of which had earlier been foutht by Vishnu with the demons Madhu.,
क्रुध कै जुध करिओ बहु चंडि ने एतो करिओ मधु सो अबिनासी ॥
LINE 07
ਦੈਤਨਕੇਬਧਕਾਰਨਕੋਨਿਜਭਾਲਤੇਜੁਆਲਕੀਲਾਟਨਿਕਾਸੀ॥
ਦੈਂਤਾਂ ਦੇ ਮਾਰਨ ਲਈ (ਚੰਡੀ ਨੇ) ਆਪਣੇ ਮੱਥੇ ਤੋਂ ਅੱਗ ਦੀ (ਇਕ) ਲਾਟ ਕਢ ਲਈ।
In order to destroy the demons, the goddess hath drawn forth the flame of fire from her forehead.,
दैतन के बध कारन को निज भाल ते जुआल की लाट निकासी ॥
LINE 08
ਕਾਲੀਪ੍ਰਤਛਭਈਤਿਹਤੇਰਨਿਫੈਲਰਹੀਭਯਭੀਰੁਪ੍ਰਭਾਸੀ॥
ਉਸ (ਲਾਟ) ਤੋਂ ਕਾਲੀ ਪ੍ਰਗਟ ਹੋਈ (ਜੋ) ਯੁੱਧ-ਭੂਮੀ ਵਿਚ ਡਰਪੋਕਾਂ ਲਈ ਭੈ ਦੀ ਚਮਕ ਬਣ ਕੇ ਪਸਰ ਗਈ ਹੈ। (ਅਥਵਾ ਕਾਲੀ ਇੰਜ ਪ੍ਰਗਟ ਹੋਈ)
From that flame, kali manifested herself and her glory spread like fear amongst cowards.,
काली प्रतछ भई तिह ते रनि फैल रही भय भीरु प्रभा सी ॥
LINE 09
ਮਾਨਹੁਸ੍ਰਿੰਗਸੁਮੇਰਕੋਫੋਰਿਕੈਧਾਰਪਰੀਧਰਿਪੈਜਮੁਨਾਸੀ੧੬੫॥॥
ਮਾਨੋ ਸੁਮੇਰ ਪਰਬਤ ਦੀ ਚੋਟੀ ਨੂੰ ਭੰਨ ਕੇ ਧਰਤੀ ਉਤੇ ਜਮਨਾ ਦੀ ਧਾਰ ਪਈ ਹੋਵੇ ॥੧੬੫॥
It seemed that breaking the peak of Sumeru, the of Yamuna hath fallen down .165.,
मानहु स्रिंग सुमेर को फोरि कै धार परी धरि पै जमुना सी ॥१६५॥
LINE 10
ਮੇਰੁਹਲਿਓਦਹਲਿਓਸੁਰਲੋਕੁਦਸੋਦਿਸਭੂਧਰਭਾਜਤਭਾਰੀ॥
(ਉਸ ਵੇਲੇ) ਸੁਮੇਰ ਪਰਬਤ ਹਿਲ ਗਿਆ, ਦੇਵ-ਨਗਰੀ ਸਹਿਮ ਗਈ ਅਤੇ ਦਸਾਂ ਦਿਸ਼ਾਵਾਂ ਵਿਚ ਵਡੇ-ਵਡੇ ਪਰਬਤ ਭਜਣ ਲਗ ਪਏ।
The Sumeru shook and the heaven was terrified and the big mountains began to move speedily in all the ten directions.,
मेरु हलिओ दहलिओ सुरलोकु दसो दिस भूधर भाजत भारी ॥
LINE 11
ਚਾਲਿਪਰਿਓਤਿਹਚਉਦਹਿਲੋਕਮੈਬ੍ਰਹਮਭਇਓਮਨਮੈਭ੍ਰਮਭਾਰੀ॥
ਚੌਦਾਂ ਲੋਕਾਂ ਵਿਚ ਹਲ-ਚਲ ਮਚ ਗਈ ਅਤੇ ਬ੍ਰਹਮਾ ਦੇ ਮਨ ਵਿਚ ਵੀ ਭਾਰੀ ਭਰਮ ਪੈਦਾ ਹੋ ਗਿਆ।
In all the fourteen worlds there was great commotion and a great illusion was created in the mind of Brahma.,
चालि परिओ तिह चउदहि लोक मै ब्रहम भइओ मन मै भ्रम भारी ॥
LINE 12
ਧਿਆਨਰਹਿਓਨਜਟੀਸੁਫਟੀਧਰਿਯੌਬਲਿਕੈਰਨਮੈਕਿਲਕਾਰੀ॥
ਸ਼ਿਵ ('ਜਟੀ') ਦਾ ਧਿਆਨ ਵੀ ਲਗਿਆ ਨਾ ਰਹਿ ਸਕਿਆ, ਅਤੇ ਧਰਤੀ ਵੀ ਫਟ ਗਈ (ਜਦੋਂ) ਬਲ ਪੂਰਵਕ (ਚੰਡੀ ਨੇ) ਕਿਲਕਾਰੀ ਮਾਰੀ।
The meditative state of Shiva was broken and the earth burst when with great force Kali shouted loudly.,
धिआन रहिओ न जटी सु फटी धरि यौ बलि कै रन मै किलकारी ॥
LINE 13
ਦੈਤਨਕੇਬਧਿਕਾਰਨਕੋਕਰਿਕਾਲਸੀਕਾਲੀਕ੍ਰਿਪਾਨਸੰਭਾਰੀ੧੬੬॥॥
ਦੈਂਤਾਂ ਦੇ ਮਾਰਨ ਲਈ ਕਾਲੀ ਨੇ ਹੱਥ ਵਿਚ ਕਾਲ-ਸਮਾਨ ਕ੍ਰਿਪਾਨ ਨੂੰ ਧਾਰਨ ਕਰ ਲਿਆ ॥੧੬੬॥
In order to kill the demons, Kali hath taken the deathlike sword in her hand.166.,
दैतन के बधि कारन को करि काल सी काली क्रिपान संभारी ॥१६६॥
GURBANI.WORLD