ਮਨੋਹਰ ਛੰਦ

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 109
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਨੋਹਰਛੰਦ
ਮਨੋਹਰ ਛੰਦ:
MANOHAR STANZA
मनोहर छंद
LINE 02
ਸ੍ਰੀਜਗਮਾਤਕਮਾਨਲੈਹਾਥਿਪ੍ਰਮਾਥਨਿਸੰਖਪ੍ਰਜ੍ਯੋਜਬਜੁਧੰ
ਸ੍ਰੀ ਜਗਤਮਾਤਾ ਨੇ ਹੱਥ ਵਿਚ ਕਮਾਨ ਲੈ ਕੇ ਅਤੇ ਸੰਖ ਵਜਾ ਕੇ ਭਿਆਨਕ ('ਪ੍ਰਮਾਥਿਨ') ਯੁੱਧ ਕੀਤਾ।
When the Mother of Universe waged the war, holding her bow in her hand and blowing her conch
स्री जगमात कमान लै हाथि प्रमाथनि संख प्रज्यो जब जुधं ॥
LINE 03
ਗਾਤਹਸੈਣਸੰਘਾਰਤਸੂਰਬਬਕਤਿਸਿੰਘਭ੍ਰਮ੍ਯੋਰਣਿਕ੍ਰੁਧੰ
(ਉਹ) ਸੈਨਾ ਨੂੰ ਗਾਹ ਰਹੀ ਸੀ ਅਤੇ ਸੂਰਮਿਆਂ ਨੂੰ ਮਾਰਦੀ ਜਾ ਰਹੀ ਸੀ। ਸ਼ੇਰ ਵੀ ਕ੍ਰੋਧਵਾਨ ਹੋ ਕੇ ਰਣ-ਭੂਮੀ ਵਿਚ ਭਬਕਦਾ ਫਿਰ ਰਿਹਾ ਸੀ।
Her lion walked roaring in the field in great ire, crushing and destroying the forces of the enemy.
गातह सैण संघारत सूर बबकति सिंघ भ्रम्यो रणि क्रुधं ॥
LINE 04
ਕਉਚਹਿਭੇਦਿਅਭੇਦਿਤਅੰਗਸੁਰੰਗਉਤੰਗਸੋਸੋਭਿਤਸੁਧੰ
(ਉਸ ਨੇ ਸੈਨਿਕਾਂ ਦੇ) ਸ਼ਰੀਰ ਨਾਲ ਚਿਪਕੇ ਹੋਏ (ਅਭੇਦਿਤ ਅੰਗ) ਕਵਚਾਂ ਨੂੰ ਭੰਨ ਦਿੱਤਾ ਅਤੇ (ਜਖ਼ਮਾਂ ਵਿਚੋਂ ਨਿਕਲਦਾ ਹੋਇਆ) ਲਹੂ (ਕਵਚਾਂ) ਉਪਰ ਸੋਭ ਰਿਹਾ।
He goes on tearing with his nails the armours on the bodies of the warriors and the torn limbs appear like
कउचहि भेदि अभेदित अंग सुरंग उतंग सो सोभित सुधं ॥
LINE 05
ਮਾਨੋਬਿਸਾਲਬੜਵਾਨਲਜੁਆਲਸਮੁਦ੍ਰਕੇਮਧਿਬਿਰਾਜਤਉਧੰ੩੩੧੧੦॥॥॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਵਿਸ਼ਾਲ ਸਮੁੰਦਰੀ ਅਗਨੀ ਦੀ ਲਾਟ ਉਪਰ ਨੂੰ ਉਠ ਰਹੀ ਹੋਵੇ ॥੩੩॥੧੧੦॥
The rising flames of fire extended in midst of the ocean.33.110.
मानो बिसाल बड़वानल जुआल समुद्र के मधि बिराजत उधं ॥३३॥११०॥
LINE 06
ਪੂਰਰਹੀਭਵਿਭੂਰਧਨੁਰਧੁਨਿਧੂਰਉਡੀਨਭਮੰਡਲਛਾਯੋ
ਧਨੁਸ਼ ਦੀ ਧੁਨੀ ਸੰਸਾਰ (ਭਵ) ਵਿਚ ਵਿਆਪਤ ਹੋ ਗਈ ਅਤੇ (ਸੈਨਿਕਾਂ ਦੇ ਚਲਣ ਨਾਲ) ਧੂੜ ਉਡ ਕੇ ਆਕਾਸ਼ ਵਿਚ ਛਾ ਗਈ।
The sound of the bow permeates the whole universe and the flying dust of the battlefield hath spread over the whole firmament.
पूर रही भवि भूर धनुर धुनि धूर उडी नभ मंडल छायो ॥
LINE 07
ਨੂਰਭਰੇਮੁਖਮਾਰਿਗਿਰੇਰਣਿਹੂਰਨਹੇਰਿਹੀਯੋਹੁਲਸਾਯੋ
(ਯੋਧਿਆਂ ਦੇ) ਤੇਜਸਵੀ ਮੁਖ (ਸ਼ਸਤ੍ਰਾਂ ਦੀ) ਮਾਰ ਖਾ ਕੇ ਰਣ-ਭੂਮੀ ਵਿਚ ਡਿਗੇ ਪਏ ਸਨ, ਊਨ੍ਹਾਂ ਨੂੰ ਵੇਖ ਕੇ ਹੂਰਾਂ ਦੇ ਹਿਰਦੇ ਵਿਚ ਚਾਉ ਚੜ੍ਹ ਗਿਆ ਸੀ।
The brightened faces have fallen after receinging blows and seeing them the hearts of the vampires have been pleased.
नूर भरे मुख मारि गिरे रणि हूरन हेरि हीयो हुलसायो ॥
LINE 08
ਪੂਰਣਰੋਸਭਰੇਅਰਿਤੂਰਣਪੂਰਿਪਰੇਰਣਭੂਮਿਸੁਹਾਯੋ
ਕ੍ਰੋਧ ਨਾਲ ਪੂਰੀ ਤਰ੍ਹਾਂ ਭਰੇ ਹੋਏ ਬਹੁਤ ਸਾਰੇ (ਤੂਰਣ) ਵੈਰੀ ਰਣ-ਭੂਮੀ ਵਿਚ ਪਏ ਸ਼ੋਭਾ ਪਾ ਰਹੇ ਸਨ,
The forces of the extremely infuriated enemiesare elegantly stationed in the whole battlefield
पूरण रोस भरे अरि तूरण पूरि परे रण भूमि सुहायो ॥
LINE 09
ਚੂਰਭਏਅਰਿਰੂਰੇਗਿਰੇਭਟਚੂਰਣਜਾਨੁਕਬੈਦਬਨਾਯੋ੩੪੧੧੧॥॥॥
ਵੈਰੀ ਦਲ ਦੇ ਚੂਰ ਚੂਰ ਹੋਏ ਸੁੰਦਰ (ਰੂਰੇ) ਸੂਰਮੇ (ਇੰਜ) ਡਿਗੇ ਪਏ ਸਨ ਮਾਨੋ ਵੈਦ ਨੇ ਚੂਰਣ ਬਣਾਇਆ ਹੋਵੇ ॥੩੪॥੧੧੧॥
And winsome and youthful warriors are falling in bits in this mannera s thouth the apothecary after grinding the earth, hath prepared the digestive medicine (Churan).34.111.
चूर भए अरि रूरे गिरे भट चूरण जानुक बैद बनायो ॥३४॥१११॥
GURBANI.WORLD