ਏਰਸਨਾਤੂਅਨਰਸਿਰਾਚਿਰਹੀਤੇਰੀਪਿਆਸਨਜਾਇ॥
ਹੇ (ਮੇਰੀ) ਜੀਭ! ਤੂੰ ਹੋਰ ਹੋਰ ਸੁਆਦ ਵਿਚ ਮਸਤ ਹੋ ਰਹੀ ਹੈਂ, (ਇਸ ਤਰ੍ਹਾਂ) ਤੇਰਾ ਸੁਆਦਾਂ ਦਾ ਚਸਕਾ ਦੂਰ ਨਹੀਂ ਹੋ ਸਕਦਾ।
O my tongue, you are engrossed in other tastes, but your thirsty desire is not quenched.
ए रसना तू अन रसि राचि रही तेरी पिआस न जाइ ॥
ਪਿਆਸਨਜਾਇਹੋਰਤੁਕਿਤੈਜਿਚਰੁਹਰਿਰਸੁਪਲੈਨਪਾਇ॥
ਜਿਤਨਾ ਚਿਰ ਪਰਮਾਤਮਾ ਦੇ ਸਿਮਰਨ ਦਾ ਆਨੰਦ ਪ੍ਰਾਪਤ ਨਾ ਹੋਵੇ, (ਉਤਨਾ ਚਿਰ) ਕਿਸੇ ਹੋਰ ਥਾਂ ਤੋਂ ਸੁਆਦਾਂ ਦਾ ਚਸਕਾ ਮਿਟ ਨਹੀਂ ਸਕਦਾ।
Your thirst shall not be quenched by any means, until you attain the subtle essence of the Lord.
पिआस न जाइ होरतु कितै जिचरु हरि रसु पलै न पाइ ॥
ਹਰਿਰਸੁਪਾਇਪਲੈਪੀਐਹਰਿਰਸੁਬਹੁੜਿਨਤ੍ਰਿਸਨਾਲਾਗੈਆਇ॥
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਜਾਏ, ਜੋ ਮਨੁੱਖ ਹਰੀ-ਸਿਮਰਨ ਦਾ ਸੁਆਦ ਮਾਣਨ ਲੱਗ ਪਏ, ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਪੋਹ ਸਕਦੀ।
If you do obtain the subtle essence of the Lord, and drink in this essence of the Lord, you shall not be troubled by desire again.
हरि रसु पाइ पलै पीऐ हरि रसु बहुड़ि न त्रिसना लागै आइ ॥
ਏਹੁਹਰਿਰਸੁਕਰਮੀਪਾਈਐਸਤਿਗੁਰੁਮਿਲੈਜਿਸੁਆਇ॥
ਪਰ ਇਹ ਹਰੀ-ਨਾਮ ਦਾ ਆਨੰਦ ਪ੍ਰਭੂ ਦੀ ਮੇਹਰ ਨਾਲ ਮਿਲਦਾ ਹੈ (ਉਸ ਨੂੰ ਮਿਲਦਾ ਹੈ) ਜਿਸ ਨੂੰ ਗੁਰੂ ਮਿਲੇ।
This subtle essence of the Lord is obtained by good karma, when one comes to meet with the True Guru.
एहु हरि रसु करमी पाईऐ सतिगुरु मिलै जिसु आइ ॥
ਕਹੈਨਾਨਕੁਹੋਰਿਅਨਰਸਸਭਿਵੀਸਰੇਜਾਹਰਿਵਸੈਮਨਿਆਇ॥੩੨॥
ਨਾਨਕ ਆਖਦਾ ਹੈ ਕਿ ਜਦੋਂ ਹਰੀ-ਸਿਮਰਨ ਦਾ ਆਨੰਦ ਮਨ ਵਿਚ ਵੱਸ ਪਏ, ਤਦੋਂ ਹੋਰ ਹੋਰ ਸਾਰੇ ਚਸਕੇ ਭੁੱਲ ਜਾਂਦੇ ਹਨ ॥੩੨॥
Says Nanak, all other tastes and essences are forgotten, when the Lord comes to dwell within the mind. ||32||
कहै नानकु होरि अन रस सभि वीसरे जा हरि वसै मनि आइ ॥३२॥
WWW.GURBANI.WORLD