ਏਸਰੀਰਾਮੇਰਿਆਹਰਿਤੁਮਮਹਿਜੋਤਿਰਖੀਤਾਤੂਜਗਮਹਿਆਇਆ॥
ਮੇਰੇ ਸਰੀਰ! (ਤੂੰ ਦੁਨੀਆ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਪਰਮਾਤਮਾ ਹੈ ਜੋ ਤੇਰੇ ਅੰਦਰ ਵੱਸਦਾ ਹੈ) ਤੂੰ ਜਗਤ ਵਿਚ ਆਇਆ ਹੀ ਤਦੋਂ, ਜਦੋਂ ਹਰੀ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ।
O my body, the Lord infused His Light into you, and then you came into the world.
ए सरीरा मेरिआ हरि तुम महि जोति रखी ता तू जग महि आइआ ॥
ਹਰਿਜੋਤਿਰਖੀਤੁਧੁਵਿਚਿਤਾਤੂਜਗਮਹਿਆਇਆ॥
(ਇਹ ਯਕੀਨ ਜਾਣ ਕਿ) ਜਦੋਂ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਦੋਂ ਤੂੰ ਜਗਤ ਵਿਚ ਜੰਮਿਆ।
The Lord infused His Light into you, and then you came into the world.
हरि जोति रखी तुधु विचि ता तू जग महि आइआ ॥
ਹਰਿਆਪੇਮਾਤਾਆਪੇਪਿਤਾਜਿਨਿਜੀਉਉਪਾਇਜਗਤੁਦਿਖਾਇਆ॥
ਜੇਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ (ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁਖ ਦੇਂਦਾ ਹੈ, ਸੁਖ ਆਨੰਦ ਦਾ ਦਾਤਾ ਹੈ ਹੀ ਪ੍ਰਭੂ ਆਪ। ਪਰ ਜੀਵ ਜਗਤ ਵਿਚੋਂ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ)।
The Lord Himself is your mother, and He Himself is your father; He created the created beings, and revealed the world to them.
हरि आपे माता आपे पिता जिनि जीउ उपाइ जगतु दिखाइआ ॥
ਗੁਰਪਰਸਾਦੀਬੁਝਿਆਤਾਚਲਤੁਹੋਆਚਲਤੁਨਦਰੀਆਇਆ॥
ਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ (ਮਦਾਰੀ ਦਾ) ਇਕ ਤਮਾਸ਼ਾ ਹੀ ਦਿੱਸ ਪੈਂਦਾ ਹੈ (ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ ਇਸ ਵਿਚ ਨਹੀਂ ਹੋ ਸਕਦਾ)।
By Guru's Grace, some understand, and then it's a show; it seems like just a show.
गुर परसादी बुझिआ ता चलतु होआ चलतु नदरी आइआ ॥
ਕਹੈਨਾਨਕੁਸ੍ਰਿਸਟਿਕਾਮੂਲੁਰਚਿਆਜੋਤਿਰਾਖੀਤਾਤੂਜਗਮਹਿਆਇਆ॥੩੩॥
ਨਾਨਕ ਆਖਦਾ ਹੈ ਕਿ ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿਚ ਜਨਮਿਆ ॥੩੩॥
Says Nanak, He laid the foundation of the Universe, and infused His Light, and then you came into the world. ||33||
कहै नानकु स्रिसटि का मूलु रचिआ जोति राखी ता तू जग महि आइआ ॥३३॥
WWW.GURBANI.WORLD