ਹਰਿਰਾਸਿਮੇਰੀਮਨੁਵਣਜਾਰਾ॥
ਪਰਮਾਤਮਾ ਦਾ ਨਾਮ ਮੇਰੀ ਰਾਸਿ-ਪੂੰਜੀ ਹੈ ਤੇ ਮੇਰਾ ਮਨ ਵਪਾਰੀ ਹੋ ਗਿਆ ਹੈ।
The Lord is my capital; my mind is the merchant.
हरि रासि मेरी मनु वणजारा ॥
ਹਰਿਰਾਸਿਮੇਰੀਮਨੁਵਣਜਾਰਾਸਤਿਗੁਰਤੇਰਾਸਿਜਾਣੀ॥
ਆਪਣੇ ਗੁਰੂ ਤੋਂ ਮੈਨੂੰ ਸਮਝ ਆਈ ਹੈ ਕਿ (ਆਤਮਕ ਆਨੰਦ ਦੀ ਖੱਟੀ ਖੱਟਣ ਲਈ) ਪਰਮਾਤਮਾ ਦਾ ਨਾਮ ਹੀ ਮੇਰੀ ਰਾਸਿ-ਪੂੰਜੀ (ਹੋ ਸਕਦੀ ਹੈ), ਮੇਰਾ ਮਨ (ਇਸ ਵਣਜ ਦਾ) ਵਪਾਰੀ ਬਣ ਗਿਆ ਹੈ।
The Lord is my capital, and my mind is the merchant; through the True Guru, I know my capital.
हरि रासि मेरी मनु वणजारा सतिगुर ते रासि जाणी ॥
ਹਰਿਹਰਿਨਿਤਜਪਿਹੁਜੀਅਹੁਲਾਹਾਖਟਿਹੁਦਿਹਾੜੀ॥
ਤੁਸੀ ਭੀ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰੋ, ਤੇ ਹਰ ਰੋਜ਼ (ਆਤਮਕ ਆਨੰਦ ਦਾ) ਲਾਭ ਖੱਟੋ।
Meditate continually on the Lord, Har, Har, O my soul, and you shall collect your profits daily.
हरि हरि नित जपिहु जीअहु लाहा खटिहु दिहाड़ी ॥
ਏਹੁਧਨੁਤਿਨਾਮਿਲਿਆਜਿਨਹਰਿਆਪੇਭਾਣਾ॥
(ਹਰੀ-ਨਾਮ ਦਾ, ਆਤਮਕ ਆਨੰਦ ਦਾ) ਇਹ ਧਨ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਨੂੰ ਦੇਣਾ ਪ੍ਰਭੂ ਨੂੰ ਆਪ ਹੀ ਚੰਗਾ ਲੱਗਦਾ ਹੈ।
This wealth is obtained by those who are pleasing to the Lord's Will.
एहु धनु तिना मिलिआ जिन हरि आपे भाणा ॥
ਕਹੈਨਾਨਕੁਹਰਿਰਾਸਿਮੇਰੀਮਨੁਹੋਆਵਣਜਾਰਾ॥੩੧॥
ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਮੇਰੀ ਪੂੰਜੀ ਬਣ ਗਈ ਹੈ (ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਆਨੰਦ ਦੀ ਖੱਟੀ ਖੱਟਦਾ ਹਾਂ) ॥੩੧॥
Says Nanak, the Lord is my capital, and my mind is the merchant. ||31||
कहै नानकु हरि रासि मेरी मनु होआ वणजारा ॥३१॥
WWW.GURBANI.WORLD