ਕਵਨਕਾਜਸਿਰਜੇਜਗਭੀਤਰਿਜਨਮਿਕਵਨਫਲੁਪਾਇਆ॥
ਕਿਹੜੇ ਕੰਮਾਂ ਲਈ ਅਸੀਂ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ?
For what purpose were you created and brought into the world? What rewards have you received in this life?
कवन काज सिरजे जग भीतरि जनमि कवन फलु पाइआ ॥
ਭਵਨਿਧਿਤਰਨਤਾਰਨਚਿੰਤਾਮਨਿਇਕਨਿਮਖਨਇਹੁਮਨੁਲਾਇਆ॥੧॥
ਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ ॥੧॥
God is the boat to carry you across the terrifying world-ocean; He is the Fulfiller of the mind's desires. You have not centered your mind on Him, even for an instant. ||1||
भव निधि तरन तारन चिंतामनि इक निमख न इहु मनु लाइआ ॥१॥
ਗੋਬਿੰਦਹਮਐਸੇਅਪਰਾਧੀ॥
ਹੇ ਗੋਬਿੰਦ! ਅਸੀਂ ਜੀਵ ਅਜਿਹੇ ਵਿਕਾਰੀ ਹਾਂ,
O Lord of the Universe, I am such a sinner!
गोबिंद हम ऐसे अपराधी ॥
ਜਿਨਿਪ੍ਰਭਿਜੀਉਪਿੰਡੁਥਾਦੀਆਤਿਸਕੀਭਾਉਭਗਤਿਨਹੀਸਾਧੀ॥੧॥ਰਹਾਉ॥
ਕਿ ਜਿਸ ਤੈਂ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤਾ ਉਸ ਦੀ ਬੰਦਗੀ ਨਹੀਂ ਕੀਤੀ, ਉਸ ਨਾਲ ਪਿਆਰ ਨਹੀਂ ਕੀਤਾ ॥੧॥ ਰਹਾਉ ॥
God gave me body and soul, but I have not practiced loving devotional worship to Him. ||1||Pause||
जिनि प्रभि जीउ पिंडु था दीआ तिस की भाउ भगति नही साधी ॥१॥ रहाउ ॥
ਪਰਧਨਪਰਤਨਪਰਤੀਨਿੰਦਾਪਰਅਪਬਾਦੁਨਛੂਟੈ॥
(ਹੇ ਗੋਬਿੰਦ!) ਪਰਾਏ ਧਨ (ਦੀ ਲਾਲਸਾ), ਪਰਾਈ ਇਸਤ੍ਰੀ (ਦੀ ਕਾਮਨਾ), ਪਰਾਈ ਚੁਗ਼ਲੀ, ਦੂਜਿਆਂ ਨਾਲ ਵਿਰੋਧ-ਇਹ ਵਿਕਾਰ ਦੂਰ ਨਹੀਂ ਹੁੰਦੇ।
Others' wealth, others' bodies, others' wives, others' slander and others' fights - I have not given them up.
पर धन पर तन पर ती निंदा पर अपबादु न छूटै ॥
ਆਵਾਗਵਨੁਹੋਤੁਹੈਫੁਨਿਫੁਨਿਇਹੁਪਰਸੰਗੁਨਤੂਟੈ॥੨॥
ਮੁੜ ਮੁੜ ਜਨਮ ਮਰਨ ਦਾ ਗੇੜ (ਸਾਨੂੰ) ਮਿਲ ਰਿਹਾ ਹੈ-ਫਿਰ ਭੀ ਪਰ ਮਨ, ਪਰ ਤਨ ਆਦਿਕ ਦਾ ਇਹ ਲੰਮਾ ਝੇੜਾ ਮੁੱਕਦਾ ਨਹੀਂ ॥੨॥
For the sake of these, coming and going in reincarnation happens over and over again, and this story never ends. ||2||
आवा गवनु होतु है फुनि फुनि इहु परसंगु न तूटै ॥२॥
ਜਿਹਘਰਿਕਥਾਹੋਤਹਰਿਸੰਤਨਇਕਨਿਮਖਨਕੀਨੑੋਮੈਫੇਰਾ॥
ਜਿਨ੍ਹੀਂ ਥਾਈਂ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉੱਥੇ ਮੈਂ ਇਕ ਪਲਕ ਲਈ ਭੀ ਫੇਰਾ ਨਹੀਂ ਮਾਰਦਾ।
That house, in which the Saints speak of the Lord - I have not visited it, even for an instant.
जिह घरि कथा होत हरि संतन इक निमख न कीनो मै फेरा ॥
ਲੰਪਟਚੋਰਦੂਤਮਤਵਾਰੇਤਿਨਸੰਗਿਸਦਾਬਸੇਰਾ॥੩॥
ਪਰ ਵਿਸ਼ਈ, ਚੋਰ, ਬਦਮਾਸ਼, ਸ਼ਰਾਬੀ-ਇਹਨਾਂ ਨਾਲ ਮੇਰਾ ਸਾਥ ਰਹਿੰਦਾ ਹੈ ॥੩॥
Drunkards, thieves, and evil-doers - I constantly dwell with them. ||3||
लंपट चोर दूत मतवारे तिन संगि सदा बसेरा ॥३॥
ਕਾਮਕ੍ਰੋਧਮਾਇਆਮਦਮਤਸਰਏਸੰਪੈਮੋਮਾਹੀ॥
ਕਾਮ, ਕ੍ਰੋਧ, ਮਾਇਆ ਦਾ ਮੋਹ, ਹੰਕਾਰ, ਈਰਖਾ-ਮੇਰੇ ਪੱਲੇ, ਬੱਸ! ਇਹੀ ਧਨ ਹੈ।
Sexual desire, anger, the wine of Maya, and envy - these are what I collect within myself.
काम क्रोध माइआ मद मतसर ए संपै मो माही ॥
ਦਇਆਧਰਮੁਅਰੁਗੁਰਕੀਸੇਵਾਏਸੁਪਨੰਤਰਿਨਾਹੀ॥੪॥
ਦਇਆ, ਧਰਮ, ਸਤਿਗੁਰੂ ਦੀ ਸੇਵਾ-ਮੈਨੂੰ ਇਹਨਾਂ ਦਾ ਖ਼ਿਆਲ ਕਦੇ ਸੁਪਨੇ ਵਿਚ ਭੀ ਨਹੀਂ ਆਇਆ ॥੪॥
Compassion, righteousness, and service to the Guru - these do not visit me, even in my dreams. ||4||
दइआ धरमु अरु गुर की सेवा ए सुपनंतरि नाही ॥४॥
ਦੀਨਦਇਆਲਕ੍ਰਿਪਾਲਦਮੋਦਰਭਗਤਿਬਛਲਭੈਹਾਰੀ॥
ਹੇ ਦੀਨਾਂ ਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਦਮੋਦਰ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਭੈ-ਹਰਨ!
He is merciful to the meek, compassionate and benevolent, the Lover of His devotees, the Destroyer of fear.
दीन दइआल क्रिपाल दमोदर भगति बछल भै हारी ॥
ਕਹਤਕਬੀਰਭੀਰਜਨਰਾਖਹੁਹਰਿਸੇਵਾਕਰਉਤੁਮੑਾਰੀ॥੫॥੮॥
ਕਬੀਰ ਆਖਦਾ ਹੈ- ਮੈਨੂੰ ਦਾਸ ਨੂੰ (ਵਿਕਾਰਾਂ ਦੀ) ਬਿਪਤਾ ਵਿਚੋਂ ਬਚਾ ਲੈ, ਮੈਂ (ਨਿੱਤ) ਤੇਰੀ ਹੀ ਬੰਦਗੀ ਕਰਾਂ ॥੫॥੮॥
Says Kabeer, please protect Your humble servant from disaster; O Lord, I serve only You. ||5||8||
कहत कबीर भीर जन राखहु हरि सेवा करउ तुमारी ॥५॥८॥
WWW.GURBANI.WORLD