ਮੁੰਦ੍ਰਾਮੋਨਿਦਇਆਕਰਿਝੋਲੀਪਤ੍ਰਕਾਕਰਹੁਬੀਚਾਰੁਰੇ॥
ਹੇ ਜੋਗੀ! (ਮਨ ਨੂੰ ਵਿਕਾਰਾਂ ਵਲੋਂ) ਸ਼ਾਂਤੀ (ਦੇਣੀ, ਇਹ ਕੰਨਾਂ ਦੀ) ਮੁੰਦ੍ਰਾ ਬਣਾ, ਅਤੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਨੂੰ ਖੱਪਰ ਬਣਾ।
Make silence your ear-rings, and compassion your wallet; let meditation be your begging bowl.
मुंद्रा मोनि दइआ करि झोली पत्र का करहु बीचारु रे ॥
ਖਿੰਥਾਇਹੁਤਨੁਸੀਅਉਅਪਨਾਨਾਮੁਕਰਉਆਧਾਰੁਰੇ॥੧॥
(ਮੈਂ ਭੀ ਤੇਰੇ ਵਾਂਗ ਇਕ ਜੋਗੀ ਹਾਂ, ਪਰ) ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਬਚਾਉਂਦਾ ਹਾਂ, ਇਹ ਮੈਂ ਗੋਦੜੀ ਸੀਤੀ ਹੋਈ ਹੈ, ਜੋਗੀ! ਮੈਂ ਪ੍ਰਭੂ ਦੇ ਨਾਮ ਨੂੰ (ਆਪਣੀ ਜਿੰਦ ਦਾ) ਆਸਰਾ ਬਣਾਇਆ ਹੋਇਆ ਹੈ (ਇਹ ਮੇਰਾ ਸੁਆਹ ਦਾ ਬਟੂਆ ਹੈ) ॥੧॥
Sew this body as your patched coat, and take the Lord's Name as your support. ||1||
खिंथा इहु तनु सीअउ अपना नामु करउ आधारु रे ॥१॥
ਐਸਾਜੋਗੁਕਮਾਵਹੁਜੋਗੀ॥
ਹੇ ਜੋਗੀ! ਇਹ ਜੋਗ-ਅੱਭਿਆਸ ਕਰੋ-
Practice such Yoga, O Yogi.
ऐसा जोगु कमावहु जोगी ॥
ਜਪਤਪਸੰਜਮੁਗੁਰਮੁਖਿਭੋਗੀ॥੧॥ਰਹਾਉ॥
(ਕਿ) ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ, ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ ਹੈ, ਇਹੀ ਤਪ ਹੈ, ਤੇ ਇਹੀ ਸੰਜਮ ਹੈ ॥੧॥ ਰਹਾਉ ॥
As Gurmukh, enjoy meditation, austerities and self-discipline. ||1||Pause||
जप तप संजमु गुरमुखि भोगी ॥१॥ रहाउ ॥
ਬੁਧਿਬਿਭੂਤਿਚਢਾਵਉਅਪੁਨੀਸਿੰਗੀਸੁਰਤਿਮਿਲਾਈ॥
(ਹੇ ਜੋਗੀ!) ਆਪਣੀ ਅਕਲ ਨੂੰ ਮੈਂ (ਉੱਚੇ ਟਿਕਾਣੇ ਪ੍ਰਭੂ-ਚਰਨਾਂ ਵਿਚ) ਚੜ੍ਹਾਈ ਰੱਖਦਾ ਹਾਂ, ਇਹ ਮੈਂ (ਪਿੰਡੇ ਉੱਤੇ) ਸੁਆਹ ਮਲੀ ਹੋਈ ਹੈ; ਮੈਂ ਆਪਣੇ ਮਨ ਦੀ ਸੁਰਤ ਨੂੰ (ਪ੍ਰਭੂ-ਚਰਨਾਂ ਵਿਚ) ਜੋੜਿਆ ਹੈ, ਇਹ ਮੇਰੀ ਸਿੰਙੀ ਹੈ।
Apply the ashes of wisdom to your body; let your horn be your focused consciousness.
बुधि बिभूति चढावउ अपुनी सिंगी सुरति मिलाई ॥
ਕਰਿਬੈਰਾਗੁਫਿਰਉਤਨਿਨਗਰੀਮਨਕੀਕਿੰਗੁਰੀਬਜਾਈ॥੨॥
ਮਾਇਆ ਵਲੋਂ ਵੈਰਾਗ ਕਰ ਕੇ ਮੈਂ ਭੀ (ਸਾਧੂ ਬਣ ਕੇ) ਫਿਰਦਾ ਹਾਂ, ਪਰ ਮੈਂ ਆਪਣੇ ਹੀ ਸਰੀਰ-ਰੂਪ ਨਗਰ ਵਿਚ ਫਿਰਦਾ ਹਾਂ (ਭਾਵ, ਖੋਜ ਕਰਦਾ ਹਾਂ); ਮੈਂ ਆਪਣੇ ਮਨ ਦੀ ਹੀ ਕਿੰਗ ਵਜਾਉਂਦਾ ਹਾਂ (ਭਾਵ, ਮਨ ਵਿਚ ਪ੍ਰਭੂ ਦੀ ਲਗਨ ਲਾਈ ਰੱਖਦਾ ਹਾਂ) ॥੨॥
Become detached, and wander through the city of your body; play the harp of your mind. ||2||
करि बैरागु फिरउ तनि नगरी मन की किंगुरी बजाई ॥२॥
ਪੰਚਤਤੁਲੈਹਿਰਦੈਰਾਖਹੁਰਹੈਨਿਰਾਲਮਤਾੜੀ॥
(ਹੇ ਜੋਗੀ!) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪ੍ਰੋ ਰੱਖੋ, ਇਸ ਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ।
Enshrine the five tatvas - the five elements, within your heart; let your deep meditative trance be undisturbed.
पंच ततु लै हिरदै राखहु रहै निरालम ताड़ी ॥
ਕਹਤੁਕਬੀਰੁਸੁਨਹੁਰੇਸੰਤਹੁਧਰਮੁਦਇਆਕਰਿਬਾੜੀ॥੩॥੭॥
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, (ਪ੍ਰਭੂ-ਚਰਨਾਂ ਵਿਚ ਜੁੜ ਕੇ) ਧਰਮ ਤੇ ਦਇਆ ਦੀ (ਆਪਣੇ) ਮਨ ਵਿਚ ਸੋਹਣੀ ਬਗ਼ੀਚੀ ਬਣਾਓ ॥੩॥੭॥
Says Kabeer, listen, O Saints: make righteousness and compassion your garden. ||3||7||
कहतु कबीरु सुनहु रे संतहु धरमु दइआ करि बाड़ी ॥३॥७॥
WWW.GURBANI.WORLD