GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਭਗਤ ਕਬੀਰ ਜੀ
ਅੰਗ 971
Display Settings
Translations
ਜਿਹਸਿਮਰਨਿਹੋਇਮੁਕਤਿਦੁਆਰੁ
ਜਿਸ ਸਿਮਰਨ ਦੀ ਬਰਕਤਿ ਨਾਲ ਮੁਕਤੀ ਦਾ ਦਰ ਦਿੱਸ ਪੈਂਦਾ ਹੈ,
Remembering Him in meditation, the door of liberation is found.
जिह सिमरनि होइ मुकति दुआरु ॥
ਜਾਹਿਬੈਕੁੰਠਿਨਹੀਸੰਸਾਰਿ
(ਉਸ ਰਸਤੇ) ਤੂੰ ਪ੍ਰਭੂ ਦੇ ਚਰਨਾਂ ਵਿਚ ਜਾ ਅੱਪੜੇਂਗਾ, ਸੰਸਾਰ (-ਸਮੁੰਦਰ) ਵਿਚ ਨਹੀਂ (ਭਟਕੇਂਗਾ)।
You shall go to heaven, and not return to this earth.
जाहि बैकुंठि नही संसारि ॥
ਨਿਰਭਉਕੈਘਰਿਬਜਾਵਹਿਤੂਰ
ਜਿਸ ਅਵਸਥਾ ਵਿਚ ਕੋਈ ਡਰ ਨਹੀਂ ਪੋਂਹਦਾ, ਉਸ ਵਿਚ ਪਹੁੰਚ ਕੇ ਤੂੰ (ਆਤਮਕ ਅਨੰਦ ਦੇ, ਮਾਨੋ) ਵਾਜੇ ਵਜਾਏਂਗਾ,
In the home of the Fearless Lord, the celestial trumpets resound.
निरभउ कै घरि बजावहि तूर ॥
ਅਨਹਦਬਜਹਿਸਦਾਭਰਪੂਰ॥੧॥
ਉਹ ਵਾਜੇ (ਤੇਰੇ ਅੰਦਰ) ਸਦਾ ਇੱਕ-ਰਸ ਵੱਜਣਗੇ, (ਉਸ ਅਨੰਦ ਵਿਚ) ਕੋਈ ਊਣਤਾ ਨਹੀਂ ਆਵੇਗੀ ॥੧॥
The unstruck sound current will vibrate and resonate forever. ||1||
अनहद बजहि सदा भरपूर ॥१॥
ਐਸਾਸਿਮਰਨੁਕਰਿਮਨਮਾਹਿ
ਹੇ ਭਾਈ! ਤੂੰ ਆਪਣੇ ਮਨ ਵਿਚ ਅਜਿਹਾ (ਬਲ ਰੱਖਣ ਵਾਲਾ) ਸਿਮਰਨ ਕਰ।
Practice such meditative remembrance in your mind.
ऐसा सिमरनु करि मन माहि ॥
ਬਿਨੁਸਿਮਰਨਮੁਕਤਿਕਤਨਾਹਿ॥੧॥ਰਹਾਉ
ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ (ਮਾਇਆ ਦੇ ਬੰਧਨਾਂ) ਤੋਂ ਖ਼ਲਾਸੀ ਨਹੀਂ ਮਿਲਦੀ ॥੧॥ ਰਹਾਉ ॥
Without this meditative remembrance, liberation will never be found. ||1||Pause||
बिनु सिमरन मुकति कत नाहि ॥१॥ रहाउ ॥
ਜਿਹਸਿਮਰਨਿਨਾਹੀਨਨਕਾਰੁ
ਜਿਸ ਸਿਮਰਨ ਨਾਲ (ਵਿਕਾਰ ਤੇਰੇ ਰਾਹ ਵਿਚ) ਰੁਕਾਵਟ ਨਹੀਂ ਪਾ ਸਕਣਗੇ,
Remembering Him in meditation, you will meet with no obstruction.
जिह सिमरनि नाही ननकारु ॥
ਮੁਕਤਿਕਰੈਉਤਰੈਬਹੁਭਾਰੁ
ਉਹ ਸਿਮਰਨ (ਮਾਇਆ ਦੇ ਬੰਧਨਾਂ ਤੋਂ) ਅਜ਼ਾਦ ਕਰ ਦੇਂਦਾ ਹੈ, (ਵਿਕਾਰਾਂ ਦਾ) ਬੋਝ (ਮਨ ਤੋਂ) ਉਤਰ ਜਾਂਦਾ ਹੈ।
You will be liberated, and the great load will be taken away.
मुकति करै उतरै बहु भारु ॥
ਨਮਸਕਾਰੁਕਰਿਹਿਰਦੈਮਾਹਿ
ਪ੍ਰਭੂ ਨੂੰ ਸਦਾ ਸਿਰ ਨਿਵਾ,
Bow in humility within your heart,
नमसकारु करि हिरदै माहि ॥
ਫਿਰਿਫਿਰਿਤੇਰਾਆਵਨੁਨਾਹਿ॥੨॥
ਤਾਂ ਜੁ ਮੁੜ ਮੁੜ ਤੈਨੂੰ (ਜਗਤ ਵਿਚ) ਆਉਣਾ ਨਾਹ ਪਏ ॥੨॥
and you will not have to be reincarnated over and over again. ||2||
फिरि फिरि तेरा आवनु नाहि ॥२॥
ਜਿਹਸਿਮਰਨਿਕਰਹਿਤੂਕੇਲ
ਜਿਸ ਸਿਮਰਨ ਦੀ ਰਾਹੀਂ ਤੂੰ ਅਨੰਦ ਲੈ ਰਿਹਾ ਹੈਂ (ਭਾਵ, ਚਿੰਤਾ ਆਦਿਕ ਤੋਂ ਬਚਿਆ ਰਹਿੰਦਾ ਹੈਂ),
Remember Him in meditation, celebrate and be happy.
जिह सिमरनि करहि तू केल ॥
ਦੀਪਕੁਬਾਂਧਿਧਰਿਓਬਿਨੁਤੇਲ
ਤੇਰੇ ਅੰਦਰ ਸਦਾ (ਗਿਆਨ ਦਾ) ਦੀਵਾ ਜਗਦਾ ਰਹਿੰਦਾ ਹੈਂ, (ਵਿਕਾਰਾਂ ਦੇ) ਤੇਲ (ਵਾਲਾ ਦੀਵਾ) ਨਹੀਂ ਰਹਿੰਦਾ,
God has placed His lamp deep within you, which burns without any oil.
दीपकु बांधि धरिओ बिनु तेल ॥
ਸੋਦੀਪਕੁਅਮਰਕੁਸੰਸਾਰਿ
ਉਹ ਦੀਵਾ (ਜਿਸ ਮਨੁੱਖ ਦੇ ਅੰਦਰ ਜਗ ਪਏ ਉਸ ਨੂੰ) ਸੰਸਾਰ ਵਿਚ ਅਮਰ ਕਰ ਦੇਂਦਾ ਹੈ,
That lamp makes the world immortal;
सो दीपकु अमरकु संसारि ॥
ਕਾਮਕ੍ਰੋਧਬਿਖੁਕਾਢੀਲੇਮਾਰਿ॥੩॥
ਕਾਮ ਕ੍ਰੋਧ ਆਦਿਕ ਦੀ ਜ਼ਹਿਰ ਨੂੰ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ ॥੩॥
it conquers and drives out the poisons of sexual desire and anger. ||3||
काम क्रोध बिखु काढीले मारि ॥३॥
ਜਿਹਸਿਮਰਨਿਤੇਰੀਗਤਿਹੋਇ
ਜਿਸ ਸਿਮਰਨ ਦੀ ਬਰਕਤਿ ਨਾਲ ਤੇਰੀ ਉੱਚੀ ਆਤਮਕ ਅਵਸਥਾ ਬਣਦੀ ਹੈ,
Remembering Him in meditation, you shall obtain salvation.
जिह सिमरनि तेरी गति होइ ॥
ਸੋਸਿਮਰਨੁਰਖੁਕੰਠਿਪਰੋਇ
ਤੂੰ ਉਸ ਸਿਮਰਨ (ਰੂਪ ਹਾਰ) ਨੂੰ ਪ੍ਰੋ ਕੇ ਸਦਾ ਗਲ ਵਿਚ ਪਾਈ ਰੱਖ।
Wear that meditative remembrance as your necklace.
सो सिमरनु रखु कंठि परोइ ॥
ਸੋਸਿਮਰਨੁਕਰਿਨਹੀਰਾਖੁਉਤਾਰਿ
(ਕਦੇ ਭੀ ਗਲੋਂ) ਲਾਹ ਕੇ ਨਾਹ ਰੱਖੀਂ, ਸਦਾ ਸਿਮਰਨ ਕਰ।
Practice that meditative remembrance, and never let it go.
सो सिमरनु करि नही राखु उतारि ॥
ਗੁਰਪਰਸਾਦੀਉਤਰਹਿਪਾਰਿ॥੪॥
ਗੁਰੂ ਦੀ ਮਿਹਰ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੪॥
By Guru's Grace, you shall cross over. ||4||
गुर परसादी उतरहि पारि ॥४॥
ਜਿਹਸਿਮਰਨਿਨਾਹੀਤੁਹਿਕਾਨਿ
ਜਿਸ ਸਿਮਰਨ ਨਾਲ ਤੈਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।
Remembering Him in meditation, you shall not be obligated to others.
जिह सिमरनि नाही तुहि कानि ॥
ਮੰਦਰਿਸੋਵਹਿਪਟੰਬਰਤਾਨਿ
ਆਪਣੇ ਘਰ ਵਿਚ ਬੇ-ਫ਼ਿਕਰ ਹੋ ਕੇ ਸੌਂਦਾ ਹੈਂ,
You shall sleep in your mansion, in blankets of silk.
मंदरि सोवहि पटंबर तानि ॥
ਸੇਜਸੁਖਾਲੀਬਿਗਸੈਜੀਉ
ਹਿਰਦੇ ਵਿਚ ਸੁਖ ਹੈ, ਜਿੰਦ ਖਿੜੀ ਰਹਿੰਦੀ ਹੈ,
Your soul shall blossom forth in happiness, on this comfortable bed.
सेज सुखाली बिगसै जीउ ॥
ਸੋਸਿਮਰਨੁਤੂਅਨਦਿਨੁਪੀਉ॥੫॥
ਐਸਾ ਸਿਮਰਨ-ਰੂਪ ਅੰਮ੍ਰਿਤ ਹਰ ਵੇਲੇ ਪੀਂਦਾ ਰਹੁ ॥੫॥
So drink in this meditative remembrance, night and day. ||5||
सो सिमरनु तू अनदिनु पीउ ॥५॥
ਜਿਹਸਿਮਰਨਿਤੇਰੀਜਾਇਬਲਾਇ
ਜਿਸ ਸਿਮਰਨ ਕਰਕੇ ਤੇਰਾ ਆਤਮਕ ਰੋਗ ਕੱਟਿਆ ਜਾਂਦਾ ਹੈ,
Remembering Him in meditation, your troubles will depart.
जिह सिमरनि तेरी जाइ बलाइ ॥
ਜਿਹਸਿਮਰਨਿਤੁਝੁਪੋਹੈਮਾਇ
ਜਿਸ ਸਿਮਰਨ ਕਰਕੇ ਤੈਨੂੰ ਮਾਇਆ ਨਹੀਂ ਪੋਂਹਦੀ,
Remembering Him in meditation, Maya will not bother you.
जिह सिमरनि तुझु पोहै न माइ ॥
ਸਿਮਰਿਸਿਮਰਿਹਰਿਹਰਿਮਨਿਗਾਈਐ
ਸਦਾ ਇਹ ਸਿਮਰਨ ਕਰ, ਆਪਣੇ ਮਨ ਵਿਚ ਹਰੀ ਦੀ ਸਿਫ਼ਤ-ਸਾਲਾਹ ਕਰ।
Meditate, meditate in remembrance on the Lord, Har, Har, and sing His Praises in your mind.
सिमरि सिमरि हरि हरि मनि गाईऐ ॥
ਇਹੁਸਿਮਰਨੁਸਤਿਗੁਰਤੇਪਾਈਐ॥੬॥
(ਪਰ, ਗੁਰੂ ਦੀ ਸ਼ਰਨ ਪਉ), ਇਹ ਸਿਮਰਨ ਗੁਰੂ ਤੋਂ ਹੀ ਮਿਲਦਾ ਹੈ ॥੬॥
This meditative remembrance is obtained from the True Guru. ||6||
इहु सिमरनु सतिगुर ते पाईऐ ॥६॥
ਸਦਾਸਦਾਸਿਮਰਿਦਿਨੁਰਾਤਿ
ਸਦਾ ਦਿਨ ਰਾਤ, ਹਰ ਵੇਲੇ ਸਿਮਰਨ ਕਰ।
Forever and ever, remember Him, day and night,
सदा सदा सिमरि दिनु राति ॥
ਊਠਤਬੈਠਤਸਾਸਿਗਿਰਾਸਿ
ਉੱਠਦਿਆਂ ਬੈਠਦਿਆਂ, ਖਾਂਦਿਆਂ, ਸਾਹ ਲੈਂਦਿਆਂ-
while standing up and sitting down, with every breath and morsel of food.
ऊठत बैठत सासि गिरासि ॥
ਜਾਗੁਸੋਇਸਿਮਰਨਰਸਭੋਗ
ਜਾਗਦਿਆਂ, ਸੁੱਤਿਆਂ ਸਿਮਰਨ ਦਾ ਰਸ ਲੈ।
While awake and asleep, enjoy the essence of this meditative remembrance.
जागु सोइ सिमरन रस भोग ॥
ਹਰਿਸਿਮਰਨੁਪਾਈਐਸੰਜੋਗ॥੭॥
(ਪਰ) ਪ੍ਰਭੂ ਦਾ ਸਿਮਰਨ ਭਾਗਾਂ ਨਾਲ ਮਿਲਦਾ ਹੈ ॥੭॥
The Lord's meditative remembrance is obtained by good destiny. ||7||
हरि सिमरनु पाईऐ संजोग ॥७॥
ਜਿਹਸਿਮਰਨਿਨਾਹੀਤੁਝੁਭਾਰ
ਜਿਸ ਸਿਮਰਨ ਨਾਲ ਤੇਰੇ ਉੱਤੋਂ (ਵਿਕਾਰਾਂ ਦਾ) ਬੋਝ ਲਹਿ ਜਾਇਗਾ,
Remembering Him in meditation, you shall not be loaded down.
जिह सिमरनि नाही तुझु भार ॥
ਸੋਸਿਮਰਨੁਰਾਮਨਾਮਅਧਾਰੁ
ਪ੍ਰਭੂ ਦੇ ਨਾਮ ਦੇ ਉਸ ਸਿਮਰਨ ਨੂੰ (ਆਪਣੀ ਜਿੰਦ ਦਾ) ਆਸਰਾ ਬਣਾ।
Make this meditative remembrance of the Lord's Name your Support.
सो सिमरनु राम नाम अधारु ॥
ਕਹਿਕਬੀਰਜਾਕਾਨਹੀਅੰਤੁ
ਕਬੀਰ ਆਖਦਾ ਹੈ ਕਿ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ,
Says Kabeer, He has no limits;
कहि कबीर जा का नही अंतु ॥
ਤਿਸਕੇਆਗੇਤੰਤੁਮੰਤੁ॥੮॥੯॥
(ਉਸ ਦੀ ਯਾਦ ਤੋਂ ਬਿਨਾ) ਕੋਈ ਹੋਰ ਮੰਤਰ, ਕੋਈ ਹੋਰ ਟੂਣਾ ਉਸ ਦੇ ਸਾਹਮਣੇ ਨਹੀਂ ਚੱਲ ਸਕਦਾ (ਹੋਰ ਕਿਸੇ ਤਰੀਕੇ ਨਾਲ ਉਸ ਨੂੰ ਮਿਲ ਨਹੀਂ ਸਕਦਾ) ॥੮॥੯॥
no tantras or mantras can be used against Him. ||8||9||
तिस के आगे तंतु न मंतु ॥८॥९॥
WWW.GURBANI.WORLD
ਪਿਛਲਾ Share ਹੋਮ Save ਅਗਲਾ