ਪਵਿਤੁਹੋਏਸੇਜਨਾਜਿਨੀਹਰਿਧਿਆਇਆ॥
(ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ।
Those humble beings who meditate on the Lord become pure.
पवितु होए से जना जिनी हरि धिआइआ ॥
ਹਰਿਧਿਆਇਆਪਵਿਤੁਹੋਏਗੁਰਮੁਖਿਜਿਨੀਧਿਆਇਆ॥
ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ।
Meditating on the Lord, they become pure; as Gurmukh, they meditate on Him.
हरि धिआइआ पवितु होए गुरमुखि जिनी धिआइआ ॥
ਪਵਿਤੁਮਾਤਾਪਿਤਾਕੁਟੰਬਸਹਿਤਸਿਉਪਵਿਤੁਸੰਗਤਿਸਬਾਈਆ॥
(ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ।
They are pure, along with their mothers, fathers, family and friends; all their companions are pure as well.
पवितु माता पिता कुटंब सहित सिउ पवितु संगति सबाईआ ॥
ਕਹਦੇਪਵਿਤੁਸੁਣਦੇਪਵਿਤੁਸੇਪਵਿਤੁਜਿਨੀਮੰਨਿਵਸਾਇਆ॥
ਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ।
Pure are those who speak, and pure are those who listen; those who enshrine it within their minds are pure.
कहदे पवितु सुणदे पवितु से पवितु जिनी मंनि वसाइआ ॥
ਕਹੈਨਾਨਕੁਸੇਪਵਿਤੁਜਿਨੀਗੁਰਮੁਖਿਹਰਿਹਰਿਧਿਆਇਆ॥੧੭॥
ਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ ॥੧੭॥
Says Nanak, pure and holy are those who, as Gurmukh, meditate on the Lord, Har, Har. ||17||
कहै नानकु से पवितु जिनी गुरमुखि हरि हरि धिआइआ ॥१७॥
WWW.GURBANI.WORLD