ਕਰਮੀਸਹਜੁਨਊਪਜੈਵਿਣੁਸਹਜੈਸਹਸਾਨਜਾਇ॥
ਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਸਦਾ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ, (ਇਹ) ਤੌਖ਼ਲਾ-ਸਹਿਮ ਆਤਮਕ ਆਨੰਦ ਤੋਂ ਬਿਨਾ ਦੂਰ ਨਹੀਂ ਹੁੰਦਾ, (ਤੇ,) ਆਤਮਕ ਆਨੰਦ ਬਾਹਰੋਂ ਧਾਰਮਿਕ ਜਾਪਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ।
By religious rituals, intuitive poise is not found; without intuitive poise, skepticism does not depart.
करमी सहजु न ऊपजै विणु सहजै सहसा न जाइ ॥
ਨਹਜਾਇਸਹਸਾਕਿਤੈਸੰਜਮਿਰਹੇਕਰਮਕਮਾਏ॥
ਅਨੇਕਾਂ ਬੰਦੇ (ਅਜੇਹੇ) ਕਰਮ ਕਰ ਕਰ ਕੇ ਹਾਰ ਗਏ ਹਨ, ਪਰ ਮਨ ਦਾ ਤੌਖ਼ਲਾ-ਸਹਿਮ ਅਜੇਹੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ।
Skepticism does not depart by contrived actions; everybody is tired of performing these rituals.
नह जाइ सहसा कितै संजमि रहे करम कमाए ॥
ਸਹਸੈਜੀਉਮਲੀਣੁਹੈਕਿਤੁਸੰਜਮਿਧੋਤਾਜਾਏ॥
(ਜਿਤਨਾ ਚਿਰ) ਮਨ ਸਹਿਮ ਵਿਚ (ਹੈ ਉਤਨਾ ਚਿਰ) ਮੈਲਾ ਰਹਿੰਦਾ ਹੈ, ਮਨ ਦੀ ਇਹ ਮੈਲ ਕਿਸੇ (ਬਾਹਰਲੀ) ਜੁਗਤੀ ਨਾਲ ਨਹੀਂ ਧੁਪਦੀ।
The soul is polluted by skepticism; how can it be cleansed?
सहसै जीउ मलीणु है कितु संजमि धोता जाए ॥
ਮੰਨੁਧੋਵਹੁਸਬਦਿਲਾਗਹੁਹਰਿਸਿਉਰਹਹੁਚਿਤੁਲਾਇ॥
ਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।
Wash your mind by attaching it to the Shabad, and keep your consciousness focused on the Lord.
मंनु धोवहु सबदि लागहु हरि सिउ रहहु चितु लाइ ॥
ਕਹੈਨਾਨਕੁਗੁਰਪਰਸਾਦੀਸਹਜੁਉਪਜੈਇਹੁਸਹਸਾਇਵਜਾਇ॥੧੮॥
ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਤੇ ਇਸ ਤਰ੍ਹਾਂ ਮਨ ਦਾ ਤੌਖ਼ਲਾ-ਸਹਿਮ ਦੂਰ ਹੋ ਜਾਂਦਾ ਹੈ ॥੧੮॥
Says Nanak, by Guru's Grace, intuitive poise is produced, and this skepticism is dispelled. ||18||
कहै नानकु गुर परसादी सहजु उपजै इहु सहसा इव जाइ ॥१८॥
WWW.GURBANI.WORLD