ਏਹੁਸੋਹਿਲਾਸਬਦੁਸੁਹਾਵਾ॥
(ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ,
This song of praise is the Shabad, the most beautiful Word of God.
एहु सोहिला सबदु सुहावा ॥
ਸਬਦੋਸੁਹਾਵਾਸਦਾਸੋਹਿਲਾਸਤਿਗੁਰੂਸੁਣਾਇਆ॥
(ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ।
This beauteous Shabad is the everlasting song of praise, spoken by the True Guru.
सबदो सुहावा सदा सोहिला सतिगुरू सुणाइआ ॥
ਏਹੁਤਿਨਕੈਮੰਨਿਵਸਿਆਜਿਨਧੁਰਹੁਲਿਖਿਆਆਇਆ॥
ਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ।
This is enshrined in the minds of those who are so pre-destined by the Lord.
एहु तिन कै मंनि वसिआ जिन धुरहु लिखिआ आइआ ॥
ਇਕਿਫਿਰਹਿਘਨੇਰੇਕਰਹਿਗਲਾਗਲੀਕਿਨੈਨਪਾਇਆ॥
ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ। ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ।
Some wander around, babbling on and on, but none obtain Him by babbling.
इकि फिरहि घनेरे करहि गला गली किनै न पाइआ ॥
ਕਹੈਨਾਨਕੁਸਬਦੁਸੋਹਿਲਾਸਤਿਗੁਰੂਸੁਣਾਇਆ॥੧੬॥
ਨਾਨਕ ਆਖਦਾ ਹੈ ਕਿ ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ ॥੧੬॥
Says Nanak, the Shabad, this song of praise, has been spoken by the True Guru. ||16||
कहै नानकु सबदु सोहिला सतिगुरू सुणाइआ ॥१६॥
WWW.GURBANI.WORLD