GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਮਰਦਾਸ ਜੀ
ਅੰਗ 919
Display Settings
Translations
ਜਿਉਤੂਚਲਾਇਹਿਤਿਵਚਲਹਸੁਆਮੀਹੋਰੁਕਿਆਜਾਣਾਗੁਣਤੇਰੇ
ਹੇ ਮਾਲਕ-ਪ੍ਰਭੂ! ਜਿਵੇਂ ਤੂੰ (ਸਾਨੂੰ ਜੀਵਾਂ ਨੂੰ ਜੀਵਨ-ਸੜਕ ਉਤੇ) ਤੋਰਦਾ ਹੈਂ, ਤਿਵੇਂ ਅਸੀਂ ਤੁਰਦੇ ਹਾਂ (ਬੱਸ! ਮੈਨੂੰ ਇਤਨੀ ਹੀ ਸੂਝ ਪਈ ਹੈ), ਤੇਰੇ ਗੁਣਾਂ ਦਾ ਹੋਰ ਭੇਤ ਮੈਂ ਨਹੀਂ ਜਾਣਦਾ।
As You make me walk, so do I walk, O my Lord and Master; what else do I know of Your Glorious Virtues?
जिउ तू चलाइहि तिव चलह सुआमी होरु किआ जाणा गुण तेरे ॥
ਜਿਵਤੂਚਲਾਇਹਿਤਿਵੈਚਲਹਜਿਨਾਮਾਰਗਿਪਾਵਹੇ
(ਮੈਂ ਇਹੀ ਸਮਝਿਆ ਹਾਂ ਕਿ) ਜਿਸ ਰਾਹੇ ਤੂੰ ਸਾਨੂੰ ਤੋਰਦਾ ਹੈਂ, ਉਸੇ ਰਾਹੇ ਅਸੀਂ ਤੁਰਦੇ ਹਾਂ। ਜਿਨ੍ਹਾਂ ਬੰਦਿਆਂ ਨੂੰ (ਆਤਮਕ ਆਨੰਦ ਮਾਣਨ ਦੇ) ਰਸਤੇ ਉਤੇ ਤੋਰਦਾ ਹੈਂ,
As You cause them to walk, they walk - You have placed them on the Path.
जिव तू चलाइहि तिवै चलह जिना मारगि पावहे ॥
ਕਰਿਕਿਰਪਾਜਿਨਨਾਮਿਲਾਇਹਿਸਿਹਰਿਹਰਿਸਦਾਧਿਆਵਹੇ
ਜਿਨ੍ਹਾਂ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈਂ, ਉਹ ਬੰਦੇ ਸਦਾ ਹਰੀ-ਨਾਮ ਸਿਮਰਦੇ ਹਨ।
In Your Mercy, You attach them to the Naam; they meditate forever on the Lord, Har, Har.
करि किरपा जिन नामि लाइहि सि हरि हरि सदा धिआवहे ॥
ਜਿਸਨੋਕਥਾਸੁਣਾਇਹਿਆਪਣੀਸਿਗੁਰਦੁਆਰੈਸੁਖੁਪਾਵਹੇ
ਜਿਸ ਜਿਸ ਮਨੁੱਖ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਸੁਣਾਉਂਦਾ ਹੈਂ (ਸੁਣਨ ਵਲ ਪ੍ਰੇਰਦਾ ਹੈਂ), ਉਹ ਬੰਦੇ ਗੁਰੂ ਦੇ ਦਰ ਤੇ (ਪਹੁੰਚ ਕੇ) ਆਤਮਕ ਆਨੰਦ ਮਾਣਦੇ ਹਨ।
Those whom You cause to listen to Your sermon, find peace in the Gurdwara, the Guru's Gate.
जिस नो कथा सुणाइहि आपणी सि गुरदुआरै सुखु पावहे ॥
ਕਹੈਨਾਨਕੁਸਚੇਸਾਹਿਬਜਿਉਭਾਵੈਤਿਵੈਚਲਾਵਹੇ॥੧੫॥
ਨਾਨਕ ਆਖਦਾ ਹੈ ਕਿ ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ (ਸਾਨੂੰ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ ॥੧੫॥
Says Nanak, O my True Lord and Master, you make us walk according to Your Will. ||15||
कहै नानकु सचे साहिब जिउ भावै तिवै चलावहे ॥१५॥
WWW.GURBANI.WORLD
ਪਿਛਲਾ Share ਹੋਮ Save ਅਗਲਾ