ਬਸੰਤੁਹਿੰਡੋਲਮਹਲਾ੫॥
Basant Hindol, Fifth Mahalaa:
बसंतु हिंडोल महला ५ ॥
ਮੂਲੁਨਬੂਝੈਆਪੁਨਸੂਝੈਭਰਮਿਬਿਆਪੀਅਹੰਮਨੀ॥੧॥
ਹੇ ਭਾਈ! ਹਉਮੈ ਦੇ ਕਾਰਨ (ਜੀਵ ਦੀ ਬੁੱਧੀ ਮਾਇਆ ਦੀ ਖ਼ਾਤਰ) ਦੌੜ-ਭੱਜ ਵਿਚ ਫਸੀ ਰਹਿੰਦੀ ਹੈ, (ਤਾਹੀਏਂ ਜੀਵ ਆਪਣੇ) ਮੂਲੁ-ਪ੍ਰਭੂ ਨਾਲ ਸਾਂਝ ਨਹੀਂ ਪਾਂਦਾ, ਅਤੇ ਆਪਣੇ ਆਪ ਨੂੰ ਭੀ ਨਹੀਂ ਸਮਝਦਾ ॥੧॥
The mortal does not know the Primal Lord God; he does not understand himself. He is engrossed in doubt and egotism. ||1||
मूलु न बूझै आपु न सूझै भरमि बिआपी अहं मनी ॥१॥
ਪਿਤਾਪਾਰਬ੍ਰਹਮਪ੍ਰਭਧਨੀ॥
ਹੇ ਮੇਰੇ ਪਿਤਾ ਪਾਰਬ੍ਰਹਮ! ਹੇ ਮੇਰੇ ਮਾਲਕ ਪ੍ਰਭੂ!
My Father is the Supreme Lord God, my Master.
पिता पारब्रहम प्रभ धनी ॥
ਮੋਹਿਨਿਸਤਾਰਹੁਨਿਰਗੁਨੀ॥੧॥ਰਹਾਉ॥
ਮੈਨੂੰ ਗੁਣ-ਹੀਨ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੧॥ ਰਹਾਉ ॥
I am unworthy, but please save me anyway. ||1||Pause||
मोहि निसतारहु निरगुनी ॥१॥ रहाउ ॥
ਓਪਤਿਪਰਲਉਪ੍ਰਭਤੇਹੋਵੈਇਹਬੀਚਾਰੀਹਰਿਜਨੀ॥੨॥
ਸੰਤ ਜਨਾਂ ਨੇ ਤਾਂ ਇਹੀ ਵਿਚਾਰਿਆ ਹੈ ਕਿ ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ॥੨॥
Creation and destruction come only from God; this is what the Lord's humble servants believe. ||2||
ओपति परलउ प्रभ ते होवै इह बीचारी हरि जनी ॥२॥
ਨਾਮਪ੍ਰਭੂਕੇਜੋਰੰਗਿਰਾਤੇਕਲਿਮਹਿਸੁਖੀਏਸੇਗਨੀ॥੩॥
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਤਾਂ ਉਹਨਾਂ ਨੂੰ ਹੀ ਸੁਖੀ ਜੀਵਨ ਵਾਲੇ ਸਮਝਦਾ ਹਾਂ ॥੩॥
Only those who are imbued with God's Name are judged to be peaceful in this Dark Age of Kali Yuga. ||3||
नाम प्रभू के जो रंगि राते कलि महि सुखीए से गनी ॥३॥
ਅਵਰੁਉਪਾਉਨਕੋਈਸੂਝੈਨਾਨਕਤਰੀਐਗੁਰਬਚਨੀ॥੪॥੩॥੨੧॥
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਹੋਰ ਕੋਈ ਹੀਲਾ ਨਹੀਂ ਸੁੱਝਦਾ (ਜਿਸ ਦੀ ਮਦਦ ਨਾਲ ਪਾਰ ਲੰਘਿਆ ਜਾ ਸਕੇ) ॥੪॥੩॥੨੧॥
It is the Guru's Word that carries us across; Nanak cannot think of any other way. ||4||3||21||
अवरु उपाउ न कोई सूझै नानक तरीऐ गुर बचनी ॥४॥३॥२१॥
WWW.GURBANI.WORLD