ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਰਾਗੁਬਸੰਤੁਹਿੰਡੋਲਮਹਲਾ੯॥
ਰਾਗ ਬਸੰਤੁ/ਹਿੰਡੋਲ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
Raag Basant Hindol, Ninth Mahalaa:
रागु बसंतु हिंडोल महला ९ ॥
ਸਾਧੋਇਹੁਤਨੁਮਿਥਿਆਜਾਨਉ॥
ਹੇ ਸੰਤ ਜਨੋ! ਇਸ ਸਰੀਰ ਨੂੰ ਨਾਸਵੰਤ ਸਮਝੋ।
O Holy Saints, know that this body is false.
साधो इहु तनु मिथिआ जानउ ॥
ਯਾਭੀਤਰਿਜੋਰਾਮੁਬਸਤੁਹੈਸਾਚੋਤਾਹਿਪਛਾਨੋ॥੧॥ਰਹਾਉ॥
ਇਸ ਸਰੀਰ ਵਿਚ ਜਿਹੜਾ ਪਦਾਰਥ ਵੱਸ ਰਿਹਾ ਹੈ, (ਸਿਰਫ਼) ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ ॥੧॥ ਰਹਾਉ ॥
The Lord who dwells within it - recognize that He alone is real. ||1||Pause||
या भीतरि जो रामु बसतु है साचो ताहि पछानो ॥१॥ रहाउ ॥
ਇਹੁਜਗੁਹੈਸੰਪਤਿਸੁਪਨੇਕੀਦੇਖਿਕਹਾਐਡਾਨੋ॥
ਇਹ ਜਗਤ ਉਸ ਧਨ-ਸਮਾਨ ਹੀ ਹੈ ਜਿਹੜਾ ਸੁਪਨੇ ਵਿਚ ਲੱਭ ਲਈਦਾ ਹੈ (ਤੇ, ਜਾਗਦਿਆਂ ਹੀ ਖ਼ਤਮ ਹੋ ਜਾਂਦਾ ਹੈ) (ਇਸ ਜਗਤ ਨੂੰ ਧਨ ਨੂੰ) ਵੇਖ ਕੇ ਕਿਉਂ ਅਹੰਕਾਰ ਕਰਦਾ ਹੈਂ?
The wealth of this world is only a dream; why are you so proud of it?
इहु जगु है संपति सुपने की देखि कहा ऐडानो ॥
ਸੰਗਿਤਿਹਾਰੈਕਛੂਨਚਾਲੈਤਾਹਿਕਹਾਲਪਟਾਨੋ॥੧॥
ਇਥੋਂ ਕੋਈ ਭੀ ਚੀਜ਼ (ਅੰਤ ਸਮੇਂ) ਤੇਰੇ ਨਾਲ ਨਹੀਂ ਜਾ ਸਕਦੀ। ਫਿਰ ਇਸ ਨਾਲ ਕਿਉਂ ਚੰਬੜਿਆ ਹੋਇਆ ਹੈਂ? ॥੧॥
None of it shall go along with you in the end; why do you cling to it? ||1||
संगि तिहारै कछू न चालै ताहि कहा लपटानो ॥१॥
ਉਸਤਤਿਨਿੰਦਾਦੋਊਪਰਹਰਿਹਰਿਕੀਰਤਿਉਰਿਆਨੋ॥
ਕਿਸੇ ਦੀ ਖ਼ੁਸ਼ਾਮਦ ਕਿਸੇ ਦੀ ਨਿੰਦਿਆ-ਇਹ ਦੋਵੇਂ ਕੰਮ ਛੱਡ ਦੇ। ਸਿਰਫ਼ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਹਿਰਦੇ ਵਿਚ ਵਸਾਓ।
Leave behind both praise and slander; enshrine the Kirtan of the Lord's Praises within your heart.
उसतति निंदा दोऊ परहरि हरि कीरति उरि आनो ॥
ਜਨਨਾਨਕਸਭਹੀਮਹਿਪੂਰਨੁਏਕੁਪੁਰਖੁਭਗਵਾਨੋ॥੨॥੧॥
ਹੇ ਦਾਸ ਨਾਨਕ! (ਆਖ-ਹੇ ਭਾਈ!) ਸਿਰਫ਼ ਉਹ ਭਗਵਾਨ ਪੁਰਖ ਹੀ (ਸਲਾਹੁਣ-ਜੋਗ ਹੈ ਜੋ) ਸਭ ਜੀਵਾਂ ਵਿਚ ਵਿਆਪਕ ਹੈ ॥੨॥੧॥
O servant Nanak, the One Primal Being, the Lord God, is totally permeating everywhere. ||2||1||
जन नानक सभ ही महि पूरनु एकु पुरखु भगवानो ॥२॥१॥
WWW.GURBANI.WORLD