ਬਸੰਤੁਮਹਲਾ੫ਹਿੰਡੋਲ॥
Basant, Fifth Mahalaa, Hindol:
बसंतु महला ५ हिंडोल ॥
ਤੇਰੀਕੁਦਰਤਿਤੂਹੈਜਾਣਹਿਅਉਰੁਨਦੂਜਾਜਾਣੈ॥
ਹੇ ਪ੍ਰਭੂ! ਤੇਰੀ ਕੁਦਰਤਿ (ਤਾਕਤ) ਤੂੰ ਆਪ ਹੀ ਜਾਣਦਾ ਹੈਂ, ਕੋਈ ਹੋਰ (ਤੇਰੀ ਸਮਰਥਾ ਨੂੰ) ਨਹੀਂ ਸਮਝ ਸਕਦਾ।
You alone know Your Creative Power, O Lord; no one else knows it.
तेरी कुदरति तूहै जाणहि अउरु न दूजा जाणै ॥
ਜਿਸਨੋਕ੍ਰਿਪਾਕਰਹਿਮੇਰੇਪਿਆਰੇਸੋਈਤੁਝੈਪਛਾਣੈ॥੧॥
ਹੇ ਮੇਰੇ ਪਿਆਰੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ (ਆਪ) ਮਿਹਰ ਕਰਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ ॥੧॥
He alone realizes You, O my Beloved, unto whom You show Your Mercy. ||1||
जिस नो क्रिपा करहि मेरे पिआरे सोई तुझै पछाणै ॥१॥
ਤੇਰਿਆਭਗਤਾਕਉਬਲਿਹਾਰਾ॥
ਹੇ ਪ੍ਰਭੂ! ਮੈਂ ਤੇਰੇ ਭਗਤਾਂ ਤੋਂ ਸਦਕੇ ਜਾਂਦਾ ਹਾਂ।
I am a sacrifice to Your devotees.
तेरिआ भगता कउ बलिहारा ॥
ਥਾਨੁਸੁਹਾਵਾਸਦਾਪ੍ਰਭਤੇਰਾਰੰਗਤੇਰੇਆਪਾਰਾ॥੧॥ਰਹਾਉ॥
(ਉਹਨਾਂ ਦੀ ਹੀ ਕਿਰਪਾ ਨਾਲ ਤੇਰੇ ਦਰ ਤੇ ਪਹੁੰਚਿਆ ਜਾ ਸਕਦਾ ਹੈ)। ਹੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਥਾਂ ਸਦਾ ਸੋਹਣਾ ਹੈ, ਬੇਅੰਤ ਹਨ ਤੇਰੇ ਚੋਜ-ਤਮਾਸ਼ੇ ॥੧॥ ਰਹਾਉ ॥
Your place is eternally beautiful, God; Your wonders are infinite. ||1||Pause||
थानु सुहावा सदा प्रभ तेरा रंग तेरे आपारा ॥१॥ रहाउ ॥
ਤੇਰੀਸੇਵਾਤੁਝਤੇਹੋਵੈਅਉਰੁਨਦੂਜਾਕਰਤਾ॥
ਹੇ ਪ੍ਰਭੂ! ਤੇਰੀ ਭਗਤੀ ਤੇਰੀ ਪ੍ਰੇਰਨਾ ਨਾਲ ਹੀ ਹੋ ਸਕਦੀ ਹੈ, (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਹੋਰ ਪ੍ਰਾਣੀ (ਤੇਰੀ ਭਗਤੀ) ਨਹੀਂ ਕਰ ਸਕਦਾ।
Only You Yourself can perform Your service. No one else can do it.
तेरी सेवा तुझ ते होवै अउरु न दूजा करता ॥
ਭਗਤੁਤੇਰਾਸੋਈਤੁਧੁਭਾਵੈਜਿਸਨੋਤੂਰੰਗੁਧਰਤਾ॥੨॥
ਤੇਰਾ ਭਗਤ (ਭੀ) ਉਹੀ ਮਨੁੱਖ (ਬਣਦਾ ਹੈ ਜਿਹੜਾ) ਤੈਨੂੰ ਪਿਆਰਾ ਲੱਗਦਾ ਹੈ ਜਿਸ (ਦੇ ਮਨ) ਨੂੰ ਤੂੰ (ਆਪਣੇ ਪਿਆਰ ਦਾ) ਰੰਗ ਚਾੜ੍ਹਦਾ ਹੈਂ ॥੨॥
He alone is Your devotee, who is pleasing to You. You bless them with Your Love. ||2||
भगतु तेरा सोई तुधु भावै जिस नो तू रंगु धरता ॥२॥
ਤੂਵਡਦਾਤਾਤੂਵਡਦਾਨਾਅਉਰੁਨਹੀਕੋਦੂਜਾ॥
ਹੇ ਪ੍ਰਭੂ! ਤੂੰ (ਸਭ ਤੋਂ) ਵੱਡਾ ਦਾਤਾਰ ਹੈਂ, ਤੂੰ (ਸਭ ਤੋਂ) ਵੱਡਾ ਸਿਆਣਾ ਹੈਂ (ਤੇਰੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ।
You are the Great Giver; You are so very Wise. There is no other like You.
तू वड दाता तू वड दाना अउरु नही को दूजा ॥
ਤੂਸਮਰਥੁਸੁਆਮੀਮੇਰਾਹਉਕਿਆਜਾਣਾਤੇਰੀਪੂਜਾ॥੩॥
ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਮੇਰਾ ਖਸਮ ਹੈਂ, ਮੈਂ ਤੇਰੀ ਭਗਤੀ ਕਰਨੀ ਨਹੀਂ ਜਾਣਦਾ (ਤੂੰ ਆਪ ਹੀ ਮਿਹਰ ਕਰੇਂ, ਤਾਂ ਕਰ ਸਕਦਾ ਹਾਂ) ॥੩॥
You are my All-powerful Lord and Master; I do not know how to worship You. ||3||
तू समरथु सुआमी मेरा हउ किआ जाणा तेरी पूजा ॥३॥
ਤੇਰਾਮਹਲੁਅਗੋਚਰੁਮੇਰੇਪਿਆਰੇਬਿਖਮੁਤੇਰਾਹੈਭਾਣਾ॥
ਹੇ ਮੇਰੇ ਪਿਆਰੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਟਿਕਾਣਾ ਅਸਾਂ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਤੇਰੀ ਰਜ਼ਾ ਵਿਚ ਤੁਰਨਾ ਬੜਾ ਔਖਾ ਕੰਮ ਹੈ।
Your Mansion is imperceptible, O my Beloved; it is so difficult to accept Your Will.
तेरा महलु अगोचरु मेरे पिआरे बिखमु तेरा है भाणा ॥
ਕਹੁਨਾਨਕਢਹਿਪਇਆਦੁਆਰੈਰਖਿਲੇਵਹੁਮੁਗਧਅਜਾਣਾ॥੪॥੨॥੨੦॥
ਨਾਨਕ ਆਖਦਾ ਹੈ- (ਹੇ ਪ੍ਰਭੂ!) ਮੈਂ ਤੇਰੇ ਦਰ ਤੇ ਡਿੱਗ ਪਿਆ ਹਾਂ, ਮੈਨੂੰ ਮੂਰਖ ਨੂੰ ਮੈਨੂੰ ਅੰਞਾਣ ਨੂੰ (ਤੂੰ ਆਪ ਹੱਥ ਦੇ ਕੇ) ਬਚਾ ਲੈ ॥੪॥੨॥੨੦॥
Says Nanak, I have collapsed at Your Door, Lord. I am foolish and ignorant - please save me! ||4||2||20||
कहु नानक ढहि पइआ दुआरै रखि लेवहु मुगध अजाणा ॥४॥२॥२०॥
WWW.GURBANI.WORLD