ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਗੁਰਸੇਵਾਤੇਨਾਮੇਲਾਗਾ॥
(ਪਰ, ਹੇ ਮੇਰੇ ਮਨ!) ਉਹ ਮਨੁੱਖ ਹੀ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ।
Serving the Guru, one is committed to the Naam, the Name of the Lord.
गुर सेवा ते नामे लागा ॥
ਤਿਸਕਉਮਿਲਿਆਜਿਸੁਮਸਤਕਿਭਾਗਾ॥
(ਗੁਰੂ ਦੀ ਸਰਨ ਪਿਆਂ ਮਨੁੱਖ ਹਰਿ-ਨਾਮ ਵਿਚ ਲੱਗਦਾ ਹੈ, ਤੇ ਗੁਰੂ) ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਉਤੇ ਭਾਗ ਜਾਗ ਪੈਣ।
It is received only by those who have such good destiny inscribed upon their foreheads.
तिस कउ मिलिआ जिसु मसतकि भागा ॥
ਤਿਸਕੈਹਿਰਦੈਰਵਿਆਸੋਇ॥
(ਫਿਰ) ਉਸ ਮਨੁੱਖ ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ,
The Lord dwells within their hearts.
तिस कै हिरदै रविआ सोइ ॥
ਮਨੁਤਨੁਸੀਤਲੁਨਿਹਚਲੁਹੋਇ॥੧॥
ਤੇ ਉਸ ਦਾ ਮਨ ਤੇ ਸਰੀਰ (ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ, ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ ॥੧॥
Their minds and bodies become peaceful and stable. ||1||
मनु तनु सीतलु निहचलु होइ ॥१॥
ਐਸਾਕੀਰਤਨੁਕਰਿਮਨਮੇਰੇ॥
ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਇਹੋ ਜਿਹੀ ਸਿਫ਼ਤ-ਸਾਲਾਹ ਕਰਦਾ ਰਹੁ,
O my mind, sing such Praises of the Lord,
ऐसा कीरतनु करि मन मेरे ॥
ਈਹਾਊਹਾਜੋਕਾਮਿਤੇਰੈ॥੧॥ਰਹਾਉ॥
ਜੇਹੜੀ ਤੇਰੀ ਇਸ ਜ਼ਿੰਦਗੀ ਵਿਚ ਭੀ ਕੰਮ ਆਵੇ, ਤੇ ਪਰਲੋਕ ਵਿਚ ਭੀ ਤੇਰੇ ਕੰਮ ਆਵੇ ॥੧॥ ਰਹਾਉ ॥
which shall be of use to you here and hereafter. ||1||Pause||
ईहा ऊहा जो कामि तेरै ॥१॥ रहाउ ॥
ਜਾਸੁਜਪਤਭਉਅਪਦਾਜਾਇ॥
(ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਹਰੇਕ ਬਿਪਤਾ ਟਲ ਜਾਂਦੀ ਹੈ,
Meditating on Him, fear and misfortune depart,
जासु जपत भउ अपदा जाइ ॥
ਧਾਵਤਮਨੂਆਆਵੈਠਾਇ॥
ਵਿਕਾਰਾਂ ਵਲ ਦੌੜਦਾ ਮਨ ਟਿਕਾਣੇ ਆ ਜਾਂਦਾ ਹੈ।
and the wandering mind is held steady.
धावत मनूआ आवै ठाइ ॥
ਜਾਸੁਜਪਤਫਿਰਿਦੂਖੁਨਲਾਗੈ॥
ਜਿਸ ਦਾ ਨਾਮ ਜਪਿਆਂ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ,
Meditating on Him, suffering shall never again overtake you.
जासु जपत फिरि दूखु न लागै ॥
ਜਾਸੁਜਪਤਇਹਹਉਮੈਭਾਗੈ॥੨॥
ਤੇ ਜਿਸ ਦਾ ਨਾਮ ਜਪਿਆਂ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ॥੨॥
Meditating on Him, this ego runs away. ||2||
जासु जपत इह हउमै भागै ॥२॥
ਜਾਸੁਜਪਤਵਸਿਆਵਹਿਪੰਚਾ॥
ਜਿਸ ਦਾ ਨਾਮ ਜਪਿਆਂ (ਕਾਮਾਦਿਕ) ਪੰਜੇ ਵਿਕਾਰ ਕਾਬੂ ਆ ਜਾਂਦੇ ਹਨ,
Meditating on Him, the five passions are overcome.
जासु जपत वसि आवहि पंचा ॥
ਜਾਸੁਜਪਤਰਿਦੈਅੰਮ੍ਰਿਤੁਸੰਚਾ॥
ਜਿਸ ਦਾ ਨਾਮ ਜਪਿਆਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਿਰਦੇ ਵਿਚ ਇਕੱਠਾ ਕਰ ਸਕੀਦਾ ਹੈ।
Meditating on Him, Ambrosial Nectar is collected in the heart.
जासु जपत रिदै अंम्रितु संचा ॥
ਜਾਸੁਜਪਤਇਹਤ੍ਰਿਸਨਾਬੁਝੈ॥
ਜਿਸ ਦਾ ਨਾਮ ਜਪਿਆਂ ਮਾਇਆ ਦੀ ਤ੍ਰੇਹ ਬੁੱਝ ਜਾਂਦੀ ਹੈ,
Meditating on Him, this desire is quenched.
जासु जपत इह त्रिसना बुझै ॥
ਜਾਸੁਜਪਤਹਰਿਦਰਗਹਸਿਝੈ॥੩॥
ਤੇ ਜਿਸ ਦਾ ਨਾਮ ਜਪਿਆਂ ਪਰਮਾਤਮਾ ਦੀ ਦਰਗਾਹ ਵਿਚ ਭੀ ਕਾਮਯਾਬ ਹੋ ਜਾਈਦਾ ਹੈ ॥੩॥
Meditating on Him, one is approved in the Court of the Lord. ||3||
जासु जपत हरि दरगह सिझै ॥३॥
ਜਾਸੁਜਪਤਕੋਟਿਮਿਟਹਿਅਪਰਾਧ॥
(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਪਿਛਲੇ ਕੀਤੇ ਹੋਏ) ਕ੍ਰੋੜਾਂ ਪਾਪ ਮਿਟ ਜਾਂਦੇ ਹਨ,
Meditating on Him, millions of mistakes are erased.
जासु जपत कोटि मिटहि अपराध ॥
ਜਾਸੁਜਪਤਹਰਿਹੋਵਹਿਸਾਧ॥
ਤੇ ਜਿਸ ਦਾ ਨਾਮ ਜਪਿਆਂ (ਅਗਾਂਹ ਵਾਸਤੇ) ਭਲੇ ਮਨੁੱਖ ਬਣ ਜਾਈਦਾ ਹੈ।
Meditating on Him, one becomes Holy, blessed by the Lord.
जासु जपत हरि होवहि साध ॥
ਜਾਸੁਜਪਤਮਨੁਸੀਤਲੁਹੋਵੈ॥
ਜਿਸ ਦਾ ਨਾਮ ਜਪਿਆਂ ਮਨ (ਵਿਕਾਰਾਂ ਦੀ ਤਪਸ਼ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ,
Meditating on Him, the mind is cooled and soothed.
जासु जपत मनु सीतलु होवै ॥
ਜਾਸੁਜਪਤਮਲੁਸਗਲੀਖੋਵੈ॥੪॥
ਤੇ ਜਿਸ ਦਾ ਨਾਮ ਜਪਿਆਂ ਆਪਣੇ ਅੰਦਰ ਦੀ (ਵਿਕਾਰਾਂ ਦੀ) ਸਾਰੀ ਮੈਲ ਦੂਰ ਕਰ ਲੈਂਦਾ ਹੈ ॥੪॥
Meditating on Him, all filth is washed away. ||4||
जासु जपत मलु सगली खोवै ॥४॥
ਜਾਸੁਜਪਤਰਤਨੁਹਰਿਮਿਲੈ॥
ਜਿਸ ਦਾ ਜਾਪ ਕੀਤਿਆਂ ਮਨੁੱਖ ਨੂੰ ਹਰਿ-ਨਾਮ-ਰਤਨ ਪ੍ਰਾਪਤ ਹੋ ਜਾਂਦਾ ਹੈ,
Meditating on Him, the jewel of the Lord is obtained.
जासु जपत रतनु हरि मिलै ॥
ਬਹੁਰਿਨਛੋਡੈਹਰਿਸੰਗਿਹਿਲੈ॥
(ਸਿਮਰਨ ਦੀ ਬਰਕਤਿ ਨਾਲ) ਮਨੁੱਖ ਪਰਮਾਤਮਾ ਨਾਲ ਇਤਨਾ ਰਚ-ਮਿਚ ਜਾਂਦਾ ਹੈ ਕਿ (ਪ੍ਰਾਪਤ ਕੀਤੇ ਹੋਏ ਉਸ ਨਾਮ-ਰਤਨ ਨੂੰ) ਮੁੜ ਨਹੀਂ ਛੱਡਦਾ।
One is reconciled with the Lord, and shall not abandon Him again.
बहुरि न छोडै हरि संगि हिलै ॥
ਜਾਸੁਜਪਤਕਈਬੈਕੁੰਠਵਾਸੁ॥
ਜਿਸ ਦਾ ਨਾਮ ਜਪਿਆਂ ਆਤਮਕ ਆਨੰਦ ਮਿਲਦਾ ਹੈ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ,
Meditating on Him, many acquire a home in the heavens.
जासु जपत कई बैकुंठ वासु ॥
ਜਾਸੁਜਪਤਸੁਖਸਹਜਿਨਿਵਾਸੁ॥੫॥
ਤੇ ਜਿਸ ਦਾ ਨਾਮ ਜਪਿਆਂ ਮਾਨੋ, ਅਨੇਕਾਂ ਬੈਕੁੰਠਾਂ ਦਾ ਨਿਵਾਸ ਹਾਸਲ ਹੋ ਜਾਂਦਾ ਹੈ ॥੫॥
Meditating on Him, one abides in intuitive peace. ||5||
जासु जपत सुख सहजि निवासु ॥५॥
ਜਾਸੁਜਪਤਇਹਅਗਨਿਨਪੋਹਤ॥
(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ ਤ੍ਰਿਸ਼ਨਾਂ ਦੀ ਅੱਗ ਪੋਹ ਨਹੀਂ ਸਕੇਗੀ,
Meditating on Him, one is not affected by this fire.
जासु जपत इह अगनि न पोहत ॥
ਜਾਸੁਜਪਤਇਹੁਕਾਲੁਨਜੋਹਤ॥
ਜਿਸ ਦਾ ਨਾਮ ਜਪਿਆਂ ਮੌਤ ਦਾ ਸਹਮ ਨੇੜੇ ਨਹੀਂ ਢੁੱਕੇਗਾ (ਆਤਮਕ ਮੌਤ ਆਪਣਾ ਜ਼ੋਰ ਨਹੀਂ ਪਾਇਗੀ)।
Meditating on Him, one is not under the gaze of Death.
जासु जपत इहु कालु न जोहत ॥
ਜਾਸੁਜਪਤਤੇਰਾਨਿਰਮਲਮਾਥਾ॥
ਜਿਸ ਦਾ ਨਾਮ ਜਪਿਆਂ ਹਰ ਥਾਂ ਤੂੰ ਉੱਜਲ-ਮੁਖ ਰਹੇਂਗਾ,
Meditating on Him, your forehead shall be immaculate.
जासु जपत तेरा निरमल माथा ॥
ਜਾਸੁਜਪਤਸਗਲਾਦੁਖੁਲਾਥਾ॥੬॥
ਤੇ ਜਿਸ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਇਗਾ ॥੬॥
Meditating on Him, all pains are destroyed. ||6||
जासु जपत सगला दुखु लाथा ॥६॥
ਜਾਸੁਜਪਤਮੁਸਕਲੁਕਛੂਨਬਨੈ॥
(ਹੇ ਭਾਈ! ਤੂੰ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ) ਜਿਸ ਦਾ ਨਾਮ ਜਪਿਆਂ (ਮਨੁੱਖ ਦੇ ਜੀਵਨ-ਸਫ਼ਰ ਵਿਚ) ਕੋਈ ਔਖਿਆਈ ਨਹੀਂ ਬਣਦੀ,
Meditating on Him, no difficulties are encountered.
जासु जपत मुसकलु कछू न बनै ॥
ਜਾਸੁਜਪਤਸੁਣਿਅਨਹਤਧੁਨੈ॥
ਤੇ ਜਿਸ ਦਾ ਨਾਮ ਜਪਿਆਂ ਮਨੁੱਖ ਇਕ-ਰਸ ਆਤਮਕ ਆਨੰਦ ਦੇ ਗੀਤ ਦੀ ਧੁਨਿ ਸੁਣਦਾ ਰਹਿੰਦਾ ਹੈ (ਮਨੁੱਖ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੀ ਰੌ ਚਲੀ ਰਹਿੰਦੀ ਹੈ)।
Meditating on Him, one hears the unstruck melody.
जासु जपत सुणि अनहत धुनै ॥
ਜਾਸੁਜਪਤਇਹਨਿਰਮਲਸੋਇ॥
ਜਿਸ ਦਾ ਨਾਮ ਜਪਿਆਂ ਮਨੁੱਖ ਦਾ ਹਿਰਦਾ-ਕਮਲ (ਵਿਕਾਰਾਂ ਵਲੋਂ ਉਲਟ ਕੇ, ਪਰਮਾਤਮਾ ਦੀ ਯਾਦ ਵਲ) ਸਿੱਧਾ ਪਰਤ ਪੈਂਦਾ ਹੈ,
Meditating on Him, one acquires this pure reputation.
जासु जपत इह निरमल सोइ ॥
ਜਾਸੁਜਪਤਕਮਲੁਸੀਧਾਹੋਇ॥੭॥
ਤੇ ਜਿਸ ਦਾ ਨਾਮ ਜਪਿਆਂ ਮਨੁੱਖ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਖੱਟਦਾ ਹੈ ॥੭॥
Meditating on Him, the heart-lotus is turned upright. ||7||
जासु जपत कमलु सीधा होइ ॥७॥
ਗੁਰਿਸੁਭਦ੍ਰਿਸਟਿਸਭਊਪਰਿਕਰੀ॥
(ਹੇ ਭਾਈ!) ਉਸ ਮਨੁੱਖ ਉਤੇ ਗੁਰੂ ਨੇ (ਮਾਨੋ) ਸਭ ਤੋਂ ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਕਰ ਦਿੱਤੀ,
The Guru has bestowed His Glance of Grace upon all,
गुरि सुभ द्रिसटि सभ ऊपरि करी ॥
ਜਿਸਕੈਹਿਰਦੈਮੰਤ੍ਰੁਦੇਹਰੀ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਵਸਾਂਦਾ ਹੈ।
within whose hearts the Lord has implanted His Mantra.
जिस कै हिरदै मंत्रु दे हरी ॥
ਅਖੰਡਕੀਰਤਨੁਤਿਨਿਭੋਜਨੁਚੂਰਾ॥
ਉਸ ਨੇ ਪਰਮਾਤਮਾ ਦੀ ਇਕ-ਰਸ ਸਿਫ਼ਤ-ਸਾਲਾਹ ਨੂੰ ਆਪਣੇ ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ,
The unbroken Kirtan of the Lord's Praises is their food and nourishment.
अखंड कीरतनु तिनि भोजनु चूरा ॥
ਕਹੁਨਾਨਕਜਿਸੁਸਤਿਗੁਰੁਪੂਰਾ॥੮॥੨॥
ਨਾਨਕ ਆਖਦਾ ਹੈ, ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ॥੮॥੨॥
Says Nanak, they have the Perfect True Guru. ||8||2||
कहु नानक जिसु सतिगुरु पूरा ॥८॥२॥
WWW.GURBANI.WORLD