ਰਾਗੁਗਉੜੀਗੁਆਰੇਰੀਮਹਲਾ੫ਅਸਟਪਦੀਆ॥
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Gauree Gwaarayree, Fifth Mahalaa, Ashtapadees:
रागु गउड़ी गुआरेरी महला ५ असटपदीआ ॥
ੴਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. By Guru's Grace:
ੴ सति नामु करता पुरखु गुर प्रसादि ॥
ਜਬਇਹੁਮਨਮਹਿਕਰਤਗੁਮਾਨਾ॥
(ਹੇ ਭਾਈ!) ਜਦੋਂ ਮਨੁੱਖ (ਆਪਣੇ) ਮਨ ਵਿਚ (ਵੱਡੇ ਹੋਣ ਦਾ) ਮਾਣ ਕਰਦਾ ਹੈ,
When this mind is filled with pride,
जब इहु मन महि करत गुमाना ॥
ਤਬਇਹੁਬਾਵਰੁਫਿਰਤਬਿਗਾਨਾ॥
ਤਦੋਂ (ਉਸ ਅਹੰਕਾਰ ਵਿਚ) ਝੱਲਾ (ਹੋਇਆ) ਮਨੁੱਖ (ਸਭ ਲੋਕਾਂ ਤੋਂ) ਵੱਖਰਾ ਵੱਖਰਾ ਤੁਰਿਆ ਫਿਰਦਾ ਹੈ।
then it wanders around like a madman and a lunatic.
तब इहु बावरु फिरत बिगाना ॥
ਜਬਇਹੁਹੂਆਸਗਲਕੀਰੀਨਾ॥
ਪਰ ਜਦੋਂ ਇਹ ਸਭ ਲੋਕਾਂ ਦੀ ਚਰਨ-ਧੂੜ ਹੋ ਗਿਆ,
But when it becomes the dust of all,
जब इहु हूआ सगल की रीना ॥
ਤਾਤੇਰਮਈਆਘਟਿਘਟਿਚੀਨਾ॥੧॥
ਤਦੋਂ ਇਸ ਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿਚ ਵੇਖ ਲਿਆ ॥੧॥
then it recognizes the Lord in each and every heart. ||1||
ता ते रमईआ घटि घटि चीना ॥१॥
ਸਹਜਸੁਹੇਲਾਫਲੁਮਸਕੀਨੀ॥
(ਹੇ ਭਾਈ!) ਮੇਰੇ ਗੁਰੂ ਨੇ ਮੈਨੂੰ (ਗਰੀਬੀ ਸੁਭਾਵ ਦੀ) ਦਾਤ ਬਖ਼ਸ਼ੀ,
The fruit of humility is intuitive peace and pleasure.
सहज सुहेला फलु मसकीनी ॥
ਸਤਿਗੁਰਅਪੁਨੈਮੋਹਿਦਾਨੁਦੀਨੀ॥੧॥ਰਹਾਉ॥
ਉਸ ਗਰੀਬੀ ਸੁਭਾਵ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਕ ਅਡੋਲਤਾ ਮਿਲ ਗਈ, ਮੈਂ ਸੁਖੀ ਹਾਂ ॥੧॥ ਰਹਾਉ ॥
My True Guru has given me this gift. ||1||Pause||
सतिगुर अपुनै मोहि दानु दीनी ॥१॥ रहाउ ॥
ਜਬਕਿਸਕਉਇਹੁਜਾਨਸਿਮੰਦਾ॥
ਜਦ ਤਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ,
When he believes others to be bad,
जब किस कउ इहु जानसि मंदा ॥
ਤਬਸਗਲੇਇਸੁਮੇਲਹਿਫੰਦਾ॥
ਤਦ ਤਕ (ਇਸ ਨੂੰ ਇਉਂ ਜਾਪਦਾ ਹੈ ਕਿ) ਸਾਰੇ ਲੋਕ ਇਸ ਦੇ ਵਾਸਤੇ (ਠੱਗੀ ਦੇ) ਜਾਲ ਵਿਛਾ ਰਹੇ ਹਨ।
then everyone lays traps for him.
तब सगले इसु मेलहि फंदा ॥
ਮੇਰਤੇਰਜਬਇਨਹਿਚੁਕਾਈ॥
ਪਰ ਜਦੋਂ ਇਸ ਨੇ (ਆਪਣੇ ਅੰਦਰੋਂ) ਵਿਤਕਰਾ ਦੂਰ ਕਰ ਦਿੱਤਾ,
But when he stops thinking in terms of 'mine' and 'yours',
मेर तेर जब इनहि चुकाई ॥
ਤਾਤੇਇਸੁਸੰਗਿਨਹੀਬੈਰਾਈ॥੨॥
ਤਦੋਂ (ਇਸ ਨੂੰ ਯਕੀਨ ਬਣ ਜਾਂਦਾ ਹੈ ਕਿ (ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ॥੨॥
then no one is angry with him. ||2||
ता ते इसु संगि नही बैराई ॥२॥
ਜਬਇਨਿਅਪੁਨੀਅਪਨੀਧਾਰੀ॥
ਜਦ ਤਕ ਇਸ ਮਨੁੱਖ ਨੇ (ਮਨ ਵਿਚ) ਆਪਣੀ ਹੀ ਗ਼ਰਜ਼ ਟਿਕਾਈ ਰੱਖੀ,
When he clings to 'my own, my own',
जब इनि अपुनी अपनी धारी ॥
ਤਬਇਸਕਉਹੈਮੁਸਕਲੁਭਾਰੀ॥
ਤਦ ਤਕ ਇਸ ਨੂੰ ਬੜੀ ਔਖਿਆਈ ਬਣੀ ਰਹਿੰਦੀ ਹੈ।
then he is in deep trouble.
तब इस कउ है मुसकलु भारी ॥
ਜਬਇਨਿਕਰਣੈਹਾਰੁਪਛਾਤਾ॥
ਪਰ ਜਦੋਂ ਇਸ ਨੇ (ਹਰ ਥਾਂ) ਸਿਰਜਣਹਾਰ ਨੂੰ ਹੀ (ਵੱਸਦਾ) ਪਛਾਣ ਲਿਆ,
But when he recognizes the Creator Lord,
जब इनि करणैहारु पछाता ॥
ਤਬਇਸਨੋਨਾਹੀਕਿਛੁਤਾਤਾ॥੩॥
ਤਦੋਂ ਇਸ ਨੂੰ (ਕਿਸੇ ਨਾਲ) ਕੋਈ ਸਾੜਾ ਨਹੀਂ ਰਹਿ ਜਾਂਦਾ ॥੩॥
then he is free of torment. ||3||
तब इस नो नाही किछु ताता ॥३॥
ਜਬਇਨਿਅਪੁਨੋਬਾਧਿਓਮੋਹਾ॥
ਜਦ ਤਕ ਇਸ ਮਨੁੱਖ ਨੇ (ਦੁਨੀਆ ਨਾਲ) ਆਪਣਾ ਮੋਹ ਪੱਕਾ ਕੀਤਾ ਹੋਇਆ ਹੈ,
When he entangles himself in emotional attachment,
जब इनि अपुनो बाधिओ मोहा ॥
ਆਵੈਜਾਇਸਦਾਜਮਿਜੋਹਾ॥
ਤਦ ਤਕ ਇਹ ਭਟਕਦਾ ਰਹਿੰਦਾ ਹੈ, ਆਤਮਕ ਮੌਤ ਨੇ (ਤਦ ਤਕ) ਸਦਾ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ।
he comes and goes in reincarnation, under the constant gaze of Death.
आवै जाइ सदा जमि जोहा ॥
ਜਬਇਸਤੇਸਭਬਿਨਸੇਭਰਮਾ॥
ਪਰ ਜਦੋਂ ਇਸ ਦੇ ਅੰਦਰੋਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਹਨ,
But when all his doubts are removed,
जब इस ते सभ बिनसे भरमा ॥
ਭੇਦੁਨਾਹੀਹੈਪਾਰਬ੍ਰਹਮਾ॥੪॥
ਤਦੋਂ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਜਾਂਦੀ ॥੪॥
then there is no difference between him and the Supreme Lord God. ||4||
भेदु नाही है पारब्रहमा ॥४॥
ਜਬਇਨਿਕਿਛੁਕਰਿਮਾਨੇਭੇਦਾ॥
ਜਦ ਤਕ ਇਸ ਮਨੁੱਖ ਨੇ (ਦੂਜਿਆਂ ਨਾਲੋਂ) ਕੋਈ ਵਿਤਕਰੇ ਮਿਥ ਰੱਖੇ ਹਨ,
When he perceives differences,
जब इनि किछु करि माने भेदा ॥
ਤਬਤੇਦੂਖਡੰਡਅਰੁਖੇਦਾ॥
ਤਦ ਤਕ ਇਸ ਦੀ ਆਤਮਾ ਨੂੰ ਦੁੱਖਾਂ-ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ।
then he suffers pain, punishment and sorrow.
तब ते दूख डंड अरु खेदा ॥
ਜਬਇਨਿਏਕੋਏਕੀਬੂਝਿਆ॥
ਪਰ ਜਦੋਂ ਇਸ ਨੇ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ ਲਿਆ,
But when he recognizes the One and Only Lord,
जब इनि एको एकी बूझिआ ॥
ਤਬਤੇਇਸਨੋਸਭੁਕਿਛੁਸੂਝਿਆ॥੫॥
ਤਦੋਂ ਇਸ ਨੂੰ (ਸਹੀ ਜੀਵਨ-ਜੁਗਤਿ ਦਾ) ਹਰੇਕ ਅੰਗ ਸੁੱਝ ਪੈਂਦਾ ਹੈ ॥੫॥
he understands everything. ||5||
तब ते इस नो सभु किछु सूझिआ ॥५॥
ਜਬਇਹੁਧਾਵੈਮਾਇਆਅਰਥੀ॥
ਜਿਤਨਾ ਚਿਰ ਇਹ ਮਨੁੱਖ ਮਾਇਆ ਦਾ ਮੁਥਾਜ ਹੋ ਕੇ (ਹਰ ਪਾਸੇ) ਭਟਕਦਾ ਫਿਰਦਾ ਹੈ,
When he runs around for the sake of Maya and riches,
जब इहु धावै माइआ अरथी ॥
ਨਹਤ੍ਰਿਪਤਾਵੈਨਹਤਿਸਲਾਥੀ॥
ਤਦੋਂ ਤਕ ਇਹ ਤ੍ਰਿਪਤ ਨਹੀਂ ਹੁੰਦਾ। ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਨਹੀਂ।
he is not satisfied, and his desires are not quenched.
नह त्रिपतावै नह तिस लाथी ॥
ਜਬਇਸਤੇਇਹੁਹੋਇਓਜਉਲਾ॥
ਜਦੋਂ ਇਹ ਮਨੁੱਖ ਇਸ ਮਾਇਆ-ਮੋਹ ਤੋਂ ਵੱਖ ਹੋ ਜਾਂਦਾ ਹੈ,
But when he runs away from Maya,
जब इस ते इहु होइओ जउला ॥
ਪੀਛੈਲਾਗਿਚਲੀਉਠਿਕਉਲਾ॥੬॥
ਤਦੋਂ ਮਾਇਆ ਇਸ ਦੇ ਪਿਛੇ ਪਿਛੇ ਲੱਗ ਤੁਰਦੀ ਹੈ। (ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ) ॥੬॥
then the Goddess of Wealth gets up and follows him. ||6||
पीछै लागि चली उठि कउला ॥६॥
ਕਰਿਕਿਰਪਾਜਉਸਤਿਗੁਰੁਮਿਲਿਓ॥
ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਹਰ ਕਰ ਕੇ ਮਿਲ ਪੈਂਦਾ ਹੈ,
When, by His Grace, the True Guru is met,
करि किरपा जउ सतिगुरु मिलिओ ॥
ਮਨਮੰਦਰਮਹਿਦੀਪਕੁਜਲਿਓ॥
ਉਸ ਦੇ ਮਨ ਵਿਚ ਗਿਆਨ ਹੋ ਜਾਂਦਾ ਹੈ, ਜਿਵੇਂ ਘਰ ਵਿਚ ਦੀਵਾ ਜਗ ਪੈਂਦਾ ਹੈ (ਤੇ ਘਰ ਦੀ ਹਰੇਕ ਚੀਜ਼ ਦਿੱਸ ਪੈਂਦੀ ਹੈ।)
the lamp is lit within the temple of the mind.
मन मंदर महि दीपकु जलिओ ॥
ਜੀਤਹਾਰਕੀਸੋਝੀਕਰੀ॥
ਤਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਮਨੁੱਖਾ ਜੀਵਨ ਵਿਚ ਅਸਲ ਜਿੱਤ ਕੀਹ ਹੈ ਤੇ ਹਾਰ ਕੀਹ ਹੈ,
When he realizes what victory and defeat really are,
जीत हार की सोझी करी ॥
ਤਉਇਸੁਘਰਕੀਕੀਮਤਿਪਰੀ॥੭॥
ਤਦੋਂ ਇਸ ਨੂੰ ਆਪਣੇ ਸਰੀਰ ਦੀ ਕਦਰ ਮਲੂਮ ਹੋ ਜਾਂਦੀ ਹੈ (ਤੇ ਇਸ ਨੂੰ ਵਿਕਾਰਾਂ ਵਿਚ ਨਹੀਂ ਰੋਲਦਾ) ॥੭॥
then he comes to appreciate the true value of his own home. ||7||
तउ इसु घर की कीमति परी ॥७॥
ਕਰਨਕਰਾਵਨਸਭੁਕਿਛੁਏਕੈ॥
(ਜੀਵ ਵਿਚਾਰੇ ਦੇ ਕੀਹ ਵੱਸ?) ਸਿਰਫ਼ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਸਭ ਕੁਝ ਕਰ ਰਿਹਾ ਹੈ,
The One Lord is the Creator of all things, the Cause of causes.
करन करावन सभु किछु एकै ॥
ਆਪੇਬੁਧਿਬੀਚਾਰਿਬਿਬੇਕੈ॥
ਤੇ ਉਹ ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਅਕਲ (ਬਖ਼ਸ਼ਦਾ ਹੈ), ਆਪ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਵਿਚਾਰ ਕੇ (ਜੀਵਨ ਜੁਗਤਿ ਨੂੰ) ਪਰਖਦਾ ਹੈ।
He Himself is wisdom, contemplation and discerning understanding.
आपे बुधि बीचारि बिबेकै ॥
ਦੂਰਿਨਨੇਰੈਸਭਕੈਸੰਗਾ॥
ਉਹ ਪਰਮਾਤਮਾ ਕਿਸੇ ਤੋਂ ਦੂਰ ਨਹੀਂ ਵੱਸਦਾ, ਸਭ ਦੇ ਨੇੜੇ ਵੱਸਦਾ ਹੈ, ਸਭ ਦੇ ਨਾਲ ਵੱਸਦਾ ਹੈ।
He is not far away; He is near at hand, with all.
दूरि न नेरै सभ कै संगा ॥
ਸਚੁਸਾਲਾਹਣੁਨਾਨਕਹਰਿਰੰਗਾ॥੮॥੧॥
ਹੇ ਨਾਨਕ! ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਹੀ ਸਭ ਚੋਜ-ਤਮਾਸ਼ੇ ਕਰਨ ਵਾਲਾ ਹੈ, ਉਹੀ ਸਾਲਾਹਣ-ਜੋਗ ਹੈ ॥੮॥੧॥
So praise the True One, O Nanak, with love! ||8||1||
सचु सालाहणु नानक हरि रंगा ॥८॥१॥
WWW.GURBANI.WORLD