GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਅਰਜਨ ਦੇਵ ਜੀ
ਅੰਗ 1267
Display Settings
Translations
ਮਲਾਰਮਹਲਾ
Malaar, Fifth Mahalaa:
मलार महला ५ ॥
ਰਾਜਤੇਕੀਟਕੀਟਤੇਸੁਰਪਤਿਕਰਿਦੋਖਜਠਰਕਉਭਰਤੇ
ਰਾਜਿਆਂ ਤੋਂ ਲੈ ਕੇ ਕੀੜਿਆਂ ਤਕ, ਕੀੜਿਆਂ ਤੋਂ ਲੈ ਕੇ ਇੰਦ੍ਰ ਦੇਵਤੇ ਤਕ (ਕੋਈ ਭੀ ਹੋਵੇ) ਪਾਪ ਕਰ ਕੇ (ਸਾਰੇ) ਗਰਭ-ਜੂਨ ਵਿਚ ਪੈਂਦੇ ਹਨ (ਕਿਸੇ ਦਾ ਲਿਹਾਜ਼ ਨਹੀਂ ਹੋ ਸਕਦਾ)।
From a king to a worm, and from a worm to the lord of gods, they engage in evil to fill their bellies.
राज ते कीट कीट ते सुरपति करि दोख जठर कउ भरते ॥
ਕ੍ਰਿਪਾਨਿਧਿਛੋਡਿਆਨਕਉਪੂਜਹਿਆਤਮਘਾਤੀਹਰਤੇ॥੧॥
ਜਿਹੜੇ ਭੀ ਪ੍ਰਾਣੀ ਦਇਆ-ਦੇ-ਸਮੁੰਦਰ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਨੂੰ ਪੂਜਦੇ ਹਨ, ਉਹ ਰੱਬ ਦੇ ਚੋਰ ਹਨ ਉਹ ਆਪਣੇ ਆਤਮਾ ਦਾ ਘਾਤ ਕਰਦੇ ਹਨ ॥੧॥
They renounce the Lord, the Ocean of Mercy, and worship some other; they are thieves and killers of the soul. ||1||
क्रिपा निधि छोडि आन कउ पूजहि आतम घाती हरते ॥१॥
ਹਰਿਬਿਸਰਤਤੇਦੁਖਿਦੁਖਿਮਰਤੇ
ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾਂਦੇ ਹਨ ਉਹ ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।
Forgetting the Lord, they suffer in sorrow and die.
हरि बिसरत ते दुखि दुखि मरते ॥
ਅਨਿਕਬਾਰਭ੍ਰਮਹਿਬਹੁਜੋਨੀਟੇਕਕਾਹੂਧਰਤੇ॥੧॥ਰਹਾਉ
ਉਹ ਮਨੁੱਖ ਅਨੇਕਾਂ ਵਾਰੀ ਕਈ ਜੂਨਾਂ ਵਿਚ ਭਟਕਦੇ ਫਿਰਦੇ ਹਨ, (ਇਸ ਗੇੜ ਵਿਚੋਂ ਬਚਣ ਲਈ) ਉਹ ਕਿਸੇ ਦਾ ਭੀ ਆਸਰਾ ਪ੍ਰਾਪਤ ਨਹੀਂ ਕਰ ਸਕਦੇ ॥੧॥ ਰਹਾਉ ॥
They wander lost in reincarnation through all sorts of species; they do not find shelter anywhere. ||1||Pause||
अनिक बार भ्रमहि बहु जोनी टेक न काहू धरते ॥१॥ रहाउ ॥
ਤਿਆਗਿਸੁਆਮੀਆਨਕਉਚਿਤਵਤਮੂੜਮੁਗਧਖਲਖਰਤੇ
ਮਾਲਕ ਪ੍ਰਭੂ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਨੂੰ ਮਨ ਵਿਚ ਵਸਾਂਦੇ ਹਨ ਉਹ ਮੂਰਖ ਹਨ ਉਹ ਖੋਤੇ ਹਨ।
Those who abandon their Lord and Master and think of some other, are foolish, stupid, idiotic donkeys.
तिआगि सुआमी आन कउ चितवत मूड़ मुगध खल खर ते ॥
ਕਾਗਰਨਾਵਲੰਘਹਿਕਤਸਾਗਰੁਬ੍ਰਿਥਾਕਥਤਹਮਤਰਤੇ॥੨॥
(ਪ੍ਰਭੂ ਤੋਂ ਬਿਨਾ ਹੋਰ ਹੋਰ ਦੀ ਪੂਜਾ ਕਾਗ਼ਜ਼ ਦੀ ਬੇੜੀ ਵਿਚ ਚੜ੍ਹ ਕੇ ਸਮੁੰਦਰੋਂ ਪਾਰ ਲੰਘਣ ਦੇ ਜਤਨ ਸਮਾਨ ਹਨ) ਕਾਗ਼ਜ਼ ਦੀ ਬੇੜੀ ਤੇ (ਚੜ੍ਹ ਕੇ) ਕਿਵੇਂ ਸਮੁੰਦਰ ਤੋਂ ਪਾਰ ਲੰਘ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਅਸੀਂ ਪਾਰ ਲੰਘ ਰਹੇ ਹਾਂ ॥੨॥
How can they cross over the ocean in a paper boat? Their egotistical boasts that they will cross over are meaningless. ||2||
कागर नाव लंघहि कत सागरु ब्रिथा कथत हम तरते ॥२॥
ਸਿਵਬਿਰੰਚਿਅਸੁਰਸੁਰਜੇਤੇਕਾਲਅਗਨਿਮਹਿਜਰਤੇ
ਸ਼ਿਵ, ਬ੍ਰਹਮਾ, ਦੈਂਤ, ਦੇਵਤੇ-ਇਹ ਜਿਤਨੇ ਭੀ ਹਨ (ਪਰਮਾਤਮਾ ਦਾ ਨਾਮ ਭੁਲਾ ਕੇ ਸਭ) ਆਤਮਕ ਮੌਤ ਦੀ ਅੱਗ ਵਿਚ ਸੜਦੇ ਹਨ (ਕਿਸੇ ਦਾ ਭੀ ਲਿਹਾਜ਼ ਨਹੀਂ ਹੁੰਦਾ)।
Shiva, Brahma, angels and demons, all burn in the fire of death.
सिव बिरंचि असुर सुर जेते काल अगनि महि जरते ॥
ਨਾਨਕਸਰਨਿਚਰਨਕਮਲਨਕੀਤੁਮੑਡਾਰਹੁਪ੍ਰਭਕਰਤੇ॥੩॥੪॥
ਪ੍ਰਭੂ-ਦਰ ਤੇ ਅਰਦਾਸ ਕਰਦੇ ਰਹੋ-ਹੇ ਪ੍ਰਭੂ! ਤੇਰੇ ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਸਰਨ ਵਿੱਚ ਪਏ ਨਾਨਕ ਨੂੰ ਪਰੇ ਨਾਹ ਹਟਾਵੋ ॥੩॥੪॥
Nanak seeks the Sanctuary of the Lord's Lotus Feet; O God, Creator, please do not send me into exile. ||3||4||
नानक सरनि चरन कमलन की तुम न डारहु प्रभ करते ॥३॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ