GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਅਰਜਨ ਦੇਵ ਜੀ
ਅੰਗ 1266
Display Settings
Translations
ਮਲਾਰਮਹਲਾ
Malaar, Fifth Mahalaa:
मलार महला ५ ॥
ਸਗਲਬਿਧੀਜੁਰਿਆਹਰੁਕਰਿਆਤਜਿਓਸਗਲਅੰਦੇਸਾ
ਮੈਂ ਹੁਣ ਸਾਰੇ ਚਿੰਤਾ-ਫ਼ਿਕਰ ਮਿਟਾ ਦਿੱਤੇ ਹਨ, (ਹੁਣ ਮੈਨੂੰ ਇਉਂ ਜਾਪਦਾ ਹੈ ਕਿ ਸਫਲਤਾ ਦੇ) ਸਾਰੇ ਢੰਗਾਂ ਨੇ ਰਲ ਕੇ (ਮੇਰੀ ਹਰੇਕ ਸਫਲਤਾ ਵਾਸਤੇ) ਉੱਦਮ ਕੀਤਾ ਹੋਇਆ ਹੈ।
I tried everything, and gathered all devices together; I have discarded all my anxieties.
सगल बिधी जुरि आहरु करिआ तजिओ सगल अंदेसा ॥
ਕਾਰਜੁਸਗਲਅਰੰਭਿਓਘਰਕਾਠਾਕੁਰਕਾਭਾਰੋਸਾ॥੧॥
ਹੇ ਸਖੀ! ਹੁਣ ਮੈਂ ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਸਾਰਾ ਕੰਮ ਸ਼ੁਰੂ ਕਰ ਦਿੱਤਾ ਹੈ, ਮੈਨੂੰ ਹੁਣ ਮਾਲਕ-ਪ੍ਰਭੂ ਦਾ (ਹਰ ਵੇਲੇ) ਸਹਾਰਾ ਹੈ ॥੧॥
I have begun to set all my household affairs right; I have placed my faith in my Lord and Master. ||1||
कारजु सगल अरंभिओ घर का ठाकुर का भारोसा ॥१॥
ਸੁਨੀਐਬਾਜੈਬਾਜਸੁਹਾਵੀ
ਜਿਵੇਂ ਕਿ ਅੰਦਰ) ਕੰਨਾਂ ਨੂੰ ਸੋਹਣੀ ਲੱਗਣ ਵਾਲੀ (ਕਿਸੇ) ਵਾਜੇ ਦੀ ਅਵਾਜ਼ ਸੁਣੀ ਜਾ ਰਹੀ ਹੈ (ਮੇਰੇ ਅੰਦਰ ਇਹੋ ਜਿਹਾ ਆਨੰਦ ਬਣ ਗਿਆ ਹੈ)।
I listen to the celestial vibrations resonating and resounding.
सुनीऐ बाजै बाज सुहावी ॥
ਭੋਰੁਭਇਆਮੈਪ੍ਰਿਅਮੁਖਪੇਖੇਗ੍ਰਿਹਿਮੰਗਲਸੁਹਲਾਵੀ॥੧॥ਰਹਾਉ
ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ ਜੀ ਦਾ ਮੂੰਹ ਵੇਖ ਲਿਆ (ਦਰਸਨ ਕੀਤਾ), ਮੇਰੇ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣ ਗਿਆ, ਮੇਰੇ ਅੰਦਰ ਸ਼ਾਂਤੀ ਪੈਦਾ ਹੋ ਗਈ, ਮੇਰੇ ਅੰਦਰ (ਆਤਮਕ ਜੀਵਨ ਦੀ ਸੂਝ ਦਾ) ਦਿਨ ਚੜ੍ਹ ਪਿਆ ਹੈ ॥੧॥ ਰਹਾਉ ॥
Sunrise has come, and I gaze upon the Face of my Beloved. My household is filled with peace and pleasure. ||1||Pause||
भोरु भइआ मै प्रिअ मुख पेखे ग्रिहि मंगल सुहलावी ॥१॥ रहाउ ॥
ਮਨੂਆਲਾਇਸਵਾਰੇਥਾਨਾਂਪੂਛਉਸੰਤਾਜਾਏ
ਹੇ ਸਖੀ! ਪੂਰੇ ਧਿਆਨ ਨਾਲ ਮੈਂ ਆਪਣੇ ਸਾਰੇ ਇੰਦ੍ਰਿਆਂ ਨੂੰ ਸੋਹਣਾ ਬਣਾ ਲਿਆ ਹੈ। ਮੈਂ ਸੰਤਾਂ ਪਾਸੋਂ ਜਾ ਕੇ (ਪ੍ਰਭੂ-ਪਤੀ ਦੇ ਮਿਲਾਪ ਦੀਆਂ ਗੱਲਾਂ) ਪੁੱਛਦੀ ਰਹਿੰਦੀ ਹਾਂ।
I focus my mind, and embellish and adorn the place within; then I go out to speak with the Saints.
मनूआ लाइ सवारे थानां पूछउ संता जाए ॥
ਖੋਜਤਖੋਜਤਮੈਪਾਹੁਨਮਿਲਿਓਭਗਤਿਕਰਉਨਿਵਿਪਾਏ॥੨॥
ਭਾਲ ਕਰਦਿਆਂ ਕਰਦਿਆਂ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ। ਹੁਣ ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਦੀ ਭਗਤੀ ਕਰਦੀ ਰਹਿੰਦੀ ਹਾਂ ॥੨॥
Seeking and searching, I have found my Husband Lord; I bow at His Feet and worship Him with devotion. ||2||
खोजत खोजत मै पाहुन मिलिओ भगति करउ निवि पाए ॥२॥
ਜਬਪ੍ਰਿਅਆਇਬਸੇਗ੍ਰਿਹਿਆਸਨਿਤਬਹਮਮੰਗਲੁਗਾਇਆ
ਹੇ ਸਖੀ! ਜਦੋਂ ਤੋਂ ਪਿਆਰੇ ਪ੍ਰਭੂ ਜੀ ਮੇਰੇ ਹਿਰਦੇ-ਘਰ ਵਿਚ ਆ ਵੱਸੇ ਹਨ, ਮੇਰੇ ਹਿਰਦੇ-ਤਖ਼ਤ ਉੱਤੇ ਆ ਬੈਠੇ ਹਨ, ਤਦੋਂ ਤੋਂ ਮੈਂ ਉਸੇ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੀ ਹਾਂ।
When my Beloved came to live in my house, I began to sing the songs of bliss.
जब प्रिअ आइ बसे ग्रिहि आसनि तब हम मंगलु गाइआ ॥
ਮੀਤਸਾਜਨਮੇਰੇਭਏਸੁਹੇਲੇਪ੍ਰਭੁਪੂਰਾਗੁਰੂਮਿਲਾਇਆ॥੩॥
ਗੁਰੂ ਨੇ ਮੈਨੂੰ ਪੂਰਨ ਪ੍ਰਭੂ ਮਿਲਾ ਦਿੱਤਾ ਹੈ, ਮੇਰੇ ਇੰਦ੍ਰੇ ਸੌਖੇ (ਸ਼ਾਂਤ) ਹੋ ਗਏ ਹਨ ॥੩॥
My friends and companions are happy; God leads me to meet the Perfect Guru. ||3||
मीत साजन मेरे भए सुहेले प्रभु पूरा गुरू मिलाइआ ॥३॥
ਸਖੀਸਹੇਲੀਭਏਅਨੰਦਾਗੁਰਿਕਾਰਜਹਮਰੇਪੂਰੇ
ਗੁਰੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੀਆਂ ਸਾਰੀਆਂ ਇੰਦ੍ਰੀਆਂ ਨੂੰ ਆਨੰਦ ਪ੍ਰਾਪਤ ਹੋ ਗਿਆ ਹੈ।
My friends and companions are in ecstasy; the Guru has completed all my projects.
सखी सहेली भए अनंदा गुरि कारज हमरे पूरे ॥
ਕਹੁਨਾਨਕਵਰੁਮਿਲਿਆਸੁਖਦਾਤਾਛੋਡਿਜਾਈਦੂਰੇ॥੪॥੩॥
ਨਾਨਕ ਆਖਦਾ ਹੈ- (ਹੇ ਸਖੀ!) ਸਾਰੇ ਸੁਖ ਦੇਣ ਵਾਲਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ। ਹੁਣ ਉਹ ਮੈਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦਾ ॥੪॥੩॥
Says Nanak, I have met my Husband, the Giver of peace; He shall never leave me and go away. ||4||3||
कहु नानक वरु मिलिआ सुखदाता छोडि न जाई दूरे ॥४॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ