ਰਾਗੁਮਲਾਰਮਹਲਾ੫ਦੁਪਦੇਘਰੁ੧॥
ਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Raag Malaar, Fifth Mahalaa, Du-Padas, First House:
रागु मलार महला ५ दुपदे घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਪ੍ਰਭਮੇਰੇਓਇਬੈਰਾਗੀਤਿਆਗੀ॥
ਜਿਹੜੇ ਮਨੁੱਖ ਮੇਰੇ ਪ੍ਰਭੂ ਦੇ ਪ੍ਰੀਤਵਾਨ ਹੁੰਦੇ ਹਨ ਉਹ ਮਾਇਆ ਦੇ ਮੋਹ ਤੋਂ ਬਚੇ ਰਹਿੰਦੇ ਹਨ।
My God is detached and free of desire.
प्रभ मेरे ओइ बैरागी तिआगी ॥
ਹਉਇਕੁਖਿਨੁਤਿਸੁਬਿਨੁਰਹਿਨਸਕਉਪ੍ਰੀਤਿਹਮਾਰੀਲਾਗੀ॥੧॥ਰਹਾਉ॥
(ਉਹਨਾਂ ਦੀ ਕਿਰਪਾ ਨਾਲ) ਮੈਂ (ਭੀ) ਉਸ ਪ੍ਰਭੂ (ਦੀ ਯਾਦ) ਤੋਂ ਬਿਨਾ ਇਕ ਖਿਨ ਭਰ ਭੀ ਨਹੀਂ ਰਹਿ ਸਕਦਾ। ਮੇਰੀ (ਭੀ ਉਸ ਪ੍ਰਭੂ ਨਾਲ) ਪ੍ਰੀਤ ਲੱਗੀ ਹੋਈ ਹੈ ॥੧॥ ਰਹਾਉ ॥
I cannot survive without Him, even for an instant. I am so in love with Him. ||1||Pause||
हउ इकु खिनु तिसु बिनु रहि न सकउ प्रीति हमारी लागी ॥१॥ रहाउ ॥
ਉਨਕੈਸੰਗਿਮੋਹਿਪ੍ਰਭੁਚਿਤਿਆਵੈਸੰਤਪ੍ਰਸਾਦਿਮੋਹਿਜਾਗੀ॥
(ਪ੍ਰਭੂ ਦੇ ਪ੍ਰੀਤਵਾਨ) ਉਹਨਾਂ (ਸੰਤ ਜਨਾਂ) ਦੀ ਸੰਗਤ ਵਿਚ (ਰਹਿ ਕੇ) ਮੇਰੇ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ। ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਆ ਗਈ ਹੈ।
Associating with the Saints, God has come into my consciousness. By their Grace, I have been awakened.
उन कै संगि मोहि प्रभु चिति आवै संत प्रसादि मोहि जागी ॥
ਸੁਨਿਉਪਦੇਸੁਭਏਮਨਨਿਰਮਲਗੁਨਗਾਏਰੰਗਿਰਾਂਗੀ॥੧॥
(ਉਹਨਾਂ ਦਾ) ਉਪਦੇਸ਼ ਸੁਣ ਕੇ ਮਨ ਪਵਿੱਤਰ ਹੋ ਜਾਂਦੇ ਹਨ (ਪ੍ਰਭੂ ਦੇ ਪ੍ਰੇਮ) ਰੰਗ ਵਿਚ ਰੰਗੀਜ ਕੇ (ਮਨੁੱਖ ਪ੍ਰਭੂ ਦੇ) ਗੁਣ ਗਾਣ ਲੱਗ ਪੈਂਦੇ ਹਨ ॥੧॥
Hearing the Teachings, my mind has become immaculate. Imbued with the Lord's Love, I sing His Glorious Praises. ||1||
सुनि उपदेसु भए मन निरमल गुन गाए रंगि रांगी ॥१॥
ਇਹੁਮਨੁਦੇਇਕੀਏਸੰਤਮੀਤਾਕ੍ਰਿਪਾਲਭਏਬਡਭਾਗਂੀ॥
(ਆਪਣਾ) ਇਹ ਮਨ ਹਵਾਲੇ ਕਰ ਕੇ ਸੰਤ ਜਨਾਂ ਨੂੰ ਮਿੱਤਰ ਬਣਾ ਸਕੀਦਾ ਹੈ, (ਸੰਤ ਜਨ) ਵੱਡੇ ਭਾਗਾਂ ਵਾਲਿਆਂ ਉੱਤੇ ਦਇਆਵਾਨ ਹੋ ਜਾਂਦੇ ਹਨ।
Dedicating this mind, I have made friends with the Saints. They have become merciful to me; I am very fortunate.
इहु मनु देइ कीए संत मीता क्रिपाल भए बडभागीं ॥
ਮਹਾਸੁਖੁਪਾਇਆਬਰਨਿਨਸਾਕਉਰੇਨੁਨਾਨਕਜਨਪਾਗੀ॥੨॥੧॥੫॥
ਹੇ ਨਾਨਕ! ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਸਦਾ ਮੰਗਦਾ ਹਾਂ। ਸੰਤ ਜਨਾਂ ਦੀ ਕਿਰਪਾ ਨਾਲ) ਮੈਂ ਇਤਨਾ ਮਹਾਨ ਅਨੰਦ ਪ੍ਰਾਪਤ ਕੀਤਾ ਹੈ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ॥੨॥੧॥੫॥
I have found absolute peace - I cannot describe it. Nanak has obtained the dust of the feet of the humble. ||2||1||5||
महा सुखु पाइआ बरनि न साकउ रेनु नानक जन पागी ॥२॥१॥५॥
WWW.GURBANI.WORLD