ਮਾਲੀਗਉੜਾਮਹਲਾ੫॥
Maalee Gauraa, Fifth Mahalaa:
माली गउड़ा महला ५ ॥
ਰਾਮਨਾਮਕਉਨਮਸਕਾਰ॥
ਜਿਸ ਪਰਮਾਤਮਾ ਦਾ ਨਾਮ ਜਪਦਿਆਂ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਜਾਂਦਾ ਹੈ,
I humbly bow to the Name of the Lord.
राम नाम कउ नमसकार ॥
ਜਾਸੁਜਪਤਹੋਵਤਉਧਾਰ॥੧॥ਰਹਾਉ॥
ਉਸ ਦੇ ਨਾਮ ਨੂੰ ਆਦਰ-ਸਤਕਾਰ ਨਾਲ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥
Chanting it, one is saved. ||1||Pause||
जासु जपत होवत उधार ॥१॥ रहाउ ॥
ਜਾਕੈਸਿਮਰਨਿਮਿਟਹਿਧੰਧ॥
ਜਿਸ ਦੇ ਸਿਮਰਨ ਨਾਲ ਮਾਇਆ ਦੇ ਜੰਜਾਲ ਮਿਟ ਜਾਂਦੇ ਹਨ (ਮਨ ਉਤੇ ਪ੍ਰਭਾਵ ਨਹੀਂ ਪਾ ਸਕਦੇ),
Meditating on Him in remembrance, conflicts are ended.
जा कै सिमरनि मिटहि धंध ॥
ਜਾਕੈਸਿਮਰਨਿਛੂਟਹਿਬੰਧ॥
ਜਿਸ ਦੇ ਸਿਮਰਨ ਨਾਲ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ,
Meditating on Him, one's bonds are untied.
जा कै सिमरनि छूटहि बंध ॥
ਜਾਕੈਸਿਮਰਨਿਮੂਰਖਚਤੁਰ॥
ਜਿਸ ਦੇ ਸਿਮਰਨ ਨਾਲ ਮੂਰਖ ਬੰਦੇ ਭੀ ਸਿਆਣੇ ਹੋ ਜਾਂਦੇ ਹਨ,
Meditating on Him, the fool becomes wise.
जा कै सिमरनि मूरख चतुर ॥
ਜਾਕੈਸਿਮਰਨਿਕੁਲਹਉਧਰ॥੧॥
ਜਿਸ ਦੇ ਸਿਮਰਨ ਨਾਲ ਸਾਰੀ ਕੁਲ ਦਾ ਹੀ ਪਾਰ-ਉਤਾਰਾ ਹੋ ਜਾਂਦਾ ਹੈ (ਉਸ ਨੂੰ ਸਦਾ ਨਮਸਕਾਰ ਕਰਦਾ ਰਹੁ) ॥੧॥
Meditating on Him, one's ancestors are saved. ||1||
जा कै सिमरनि कुलह उधर ॥१॥
ਜਾਕੈਸਿਮਰਨਿਭਉਦੁਖਹਰੈ॥
ਜਿਸ ਦੇ ਸਿਮਰਨ ਦੀ ਬਰਕਤਿ ਨਾਲ ਮਨੁੱਖ ਹਰੇਕ ਡਰ ਅਤੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ,
Meditating on Him, fear and pain are taken away.
जा कै सिमरनि भउ दुख हरै ॥
ਜਾਕੈਸਿਮਰਨਿਅਪਦਾਟਰੈ॥
ਜਿਸ ਦੇ ਸਿਮਰਨ ਨਾਲ (ਹਰੇਕ) ਬਿਪਤਾ (ਮਨੁੱਖ ਦੇ ਸਿਰ ਤੋਂ) ਟਲ ਜਾਂਦੀ ਹੈ,
Meditating on Him, misfortune is avoided.
जा कै सिमरनि अपदा टरै ॥
ਜਾਕੈਸਿਮਰਨਿਮੁਚਤਪਾਪ॥
ਜਿਸ ਦੇ ਸਿਮਰਨ ਨਾਲ ਸਾਰੇ ਪਾਪਾਂ ਤੋਂ ਖ਼ਲਾਸੀ ਹੋ ਜਾਂਦੀ ਹੈ,
Meditating on Him, sins are erased.
जा कै सिमरनि मुचत पाप ॥
ਜਾਕੈਸਿਮਰਨਿਨਹੀਸੰਤਾਪ॥੨॥
ਜਿਸ ਦੇ ਸਿਮਰਨ ਨਾਲ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ (ਉਸ ਨੂੰ ਸਦਾ ਸਿਰ ਨਿਵਾਂਦਾ ਰਹੁ) ॥੨॥
Meditating on Him, agony is ended. ||2||
जा कै सिमरनि नही संताप ॥२॥
ਜਾਕੈਸਿਮਰਨਿਰਿਦਬਿਗਾਸ॥
ਜਿਸ ਦਾ ਸਿਮਰਨ ਕਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ,
Meditating on Him, the heart blossoms forth.
जा कै सिमरनि रिद बिगास ॥
ਜਾਕੈਸਿਮਰਨਿਕਵਲਾਦਾਸਿ॥
ਜਿਸ ਦਾ ਸਿਮਰਨ ਕਰਨ ਨਾਲ ਮਾਇਆ (ਭੀ) ਦਾਸੀ ਬਣ ਜਾਂਦੀ ਹੈ,
Meditating on Him, Maya becomes one's slave.
जा कै सिमरनि कवला दासि ॥
ਜਾਕੈਸਿਮਰਨਿਨਿਧਿਨਿਧਾਨ॥
ਜਿਸ ਦਾ ਸਿਮਰਨ ਕਰਨ ਨਾਲ (ਇਸ ਲੋਕ ਵਿਚ, ਮਾਨੋ) ਸਾਰੀਆਂ ਨਿਧੀਆਂ ਤੇ ਸਾਰੇ ਖ਼ਜ਼ਾਨੇ (ਮਿਲ ਜਾਂਦੇ ਹਨ),
Meditating on Him, one is blessed with the treasures of wealth.
जा कै सिमरनि निधि निधान ॥
ਜਾਕੈਸਿਮਰਨਿਤਰੇਨਿਦਾਨ॥੩॥
ਤੇ ਜਿਸ ਦਾ ਸਿਮਰਨ ਕਰਨ ਨਾਲ ਅੰਤ ਵੇਲੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ (ਉਸ ਨੂੰ ਸਦਾ ਸਿਮਰਦਾ ਰਹੁ) ॥੩॥
Meditating on Him, one crosses over in the end. ||3||
जा कै सिमरनि तरे निदान ॥३॥
ਪਤਿਤਪਾਵਨੁਨਾਮੁਹਰੀ॥
ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ,
The Name of the Lord is the Purifier of sinners.
पतित पावनु नामु हरी ॥
ਕੋਟਿਭਗਤਉਧਾਰੁਕਰੀ॥
ਹਰਿ-ਨਾਮ ਕ੍ਰੋੜਾਂ ਭਗਤਾਂ ਦਾ ਉਦਾਰ ਕਰਦਾ ਹੈ।
It saves millions of devotees.
कोटि भगत उधारु करी ॥
ਹਰਿਦਾਸਦਾਸਾਦੀਨੁਸਰਨ॥
ਇਹ ਨਿਮਾਣਾ ਭੀ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਸਰਨ ਆਇਆ ਹੈ (ਤਾ ਕਿ ਨਾਨਕ ਨੂੰ ਭੀ ਪਰਮਾਤਮਾ ਦਾ ਨਾਮ ਮਿਲ ਜਾਏ)।
I am meek; I seek the Sanctuary of the slaves of the Lord's slaves.
हरि दास दासा दीनु सरन ॥
ਨਾਨਕਮਾਥਾਸੰਤਚਰਨ॥੪॥੨॥
ਨਾਨਕ ਦਾ ਮੱਥਾ ਸੰਤਾਂ ਦੇ ਚਰਨਾਂ ਉਤੇ ਪਿਆ ਹੈ ॥੪॥੨॥
Nanak lays his forehead on the feet of the Saints. ||4||2||
नानक माथा संत चरन ॥४॥२॥
WWW.GURBANI.WORLD