ਮਾਲੀਗਉੜਾਮਹਲਾ੫॥
Maalee Gauraa, Fifth Mahalaa:
माली गउड़ा महला ५ ॥
ਐਸੋਸਹਾਈਹਰਿਕੋਨਾਮ॥
ਪਰਮਾਤਮਾ ਦਾ ਨਾਮ ਇਹੋ ਜਿਹਾ ਮਦਦਗਾਰ ਹੈ (ਜਿਵੇ ਅਗਾਂਹ ਦੱਸਿਆ ਜਾ ਰਿਹਾ ਹੈ),
This is the sort of helper the Name of the Lord is.
ऐसो सहाई हरि को नाम ॥
ਸਾਧਸੰਗਤਿਭਜੁਪੂਰਨਕਾਮ॥੧॥ਰਹਾਉ॥
(ਇਸ ਨੂੰ ਜਪ ਕੇ) ਤੇਰੇ ਸਾਰੇ ਮਨੋਰਥ ਪੂਰੇ ਹੁੰਦੇ ਰਹਿਣਗੇ। (ਇਸ ਲਈ) ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ॥੧॥ ਰਹਾਉ ॥
Meditating in the Saadh Sangat, the Company of the Holy, one's affairs are perfectly resolved. ||1||Pause||
साधसंगति भजु पूरन काम ॥१॥ रहाउ ॥
ਬੂਡਤਕਉਜੈਸੇਬੇੜੀਮਿਲਤ॥
(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਡੁੱਬ ਰਹੇ ਨੂੰ ਬੇੜੀ ਮਿਲ ਜਾਏ,
It is like a boat to a drowning man.
बूडत कउ जैसे बेड़ी मिलत ॥
ਬੂਝਤਦੀਪਕਮਿਲਤਤਿਲਤ॥
ਜਿਵੇਂ ਬੁੱਝ ਰਹੇ ਦੀਵੇ ਨੂੰ ਤੇਲ ਮਿਲ ਜਾਏ,
It is like oil to the lamp whose flame is dying out.
बूझत दीपक मिलत तिलत ॥
ਜਲਤਅਗਨੀਮਿਲਤਨੀਰ॥
ਜਿਵੇਂ ਅੱਗ ਵਿਚ ਸੜ ਰਹੇ ਨੂੰ ਪਾਣੀ ਮਿਲ ਜਾਏ,
It is like water poured on the burning fire.
जलत अगनी मिलत नीर ॥
ਜੈਸੇਬਾਰਿਕਮੁਖਹਿਖੀਰ॥੧॥
ਜਿਵੇਂ (ਭੁੱਖ ਨਾਲ ਵਿਲਕ ਰਹੇ) ਬੱਚੇ ਦੇ ਮੂੰਹ ਵਿਚ ਦੁੱਧ ਪੈ ਜਾਏ ॥੧॥
It is like milk poured into the baby's mouth. ||1||
जैसे बारिक मुखहि खीर ॥१॥
ਜੈਸੇਰਣਮਹਿਸਖਾਭ੍ਰਾਤ॥
(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜੁੱਧ ਵਿਚ ਭਰਾ ਸਹਾਈ ਹੁੰਦਾ ਹੈ,
As one's brother becomes a helper on the field of battle;
जैसे रण महि सखा भ्रात ॥
ਜੈਸੇਭੂਖੇਭੋਜਨਮਾਤ॥
ਜਿਵੇਂ ਕਿਸੇ ਭੁੱਖੇ ਨੂੰ ਭੋਜਨ ਹੀ ਸਹਾਈ ਹੁੰਦਾ ਹੈ,
as one's hunger is satisfied by food;
जैसे भूखे भोजन मात ॥
ਜੈਸੇਕਿਰਖਹਿਬਰਸਮੇਘ॥
ਜਿਵੇਂ ਖੇਤੀ ਨੂੰ ਬੱਦਲ ਦਾ ਵਰ੍ਹਨਾ,
as the cloudburst saves the crops;
जैसे किरखहि बरस मेघ ॥
ਜੈਸੇਪਾਲਨਸਰਨਿਸੇਂਘ॥੨॥
ਜਿਵੇਂ (ਕਿਸੇ ਅਨਾਥ ਨੂੰ) ਸ਼ੇਰ (ਬਹਾਦਰ) ਦੀ ਸਰਨ ਵਿਚ ਰੱਖਿਆ ਮਿਲਦੀ ਹੈ ॥੨॥
as one is protected in the tiger's lair;||2||
जैसे पालन सरनि सेंघ ॥२॥
ਗਰੁੜਮੁਖਿਨਹੀਸਰਪਤ੍ਰਾਸ॥
(ਪ੍ਰਭੂ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜਿਸ ਦੇ ਮੂੰਹ ਵਿਚ ਗਾਰੁੜ ਮੰਤਰ ਹੋਵੇ ਉਸ ਨੂੰ ਸੱਪ ਦਾ ਡਰ ਨਹੀਂ ਹੁੰਦਾ,
As with the magic spell of Garuda the eagle upon one's lips, one does not fear the snake;
गरुड़ मुखि नही सरप त्रास ॥
ਸੂਆਪਿੰਜਰਿਨਹੀਖਾਇਬਿਲਾਸੁ॥
ਜਿਵੇਂ ਪਿੰਜਰੇ ਵਿਚ ਬੈਠੇ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ,
as the cat cannot eat the parrot in its cage;
सूआ पिंजरि नही खाइ बिलासु ॥
ਜੈਸੋਆਂਡੋਹਿਰਦੇਮਾਹਿ॥
ਜਿਵੇਂ ਕੂੰਜ ਦੇ ਚੇਤੇ ਵਿਚ ਟਿਕੇ ਹੋਏ ਉਸ ਦੇ ਆਂਡੇ (ਖ਼ਰਾਬ ਨਹੀਂ ਹੁੰਦੇ),
as the bird cherishes her eggs in her heart;
जैसो आंडो हिरदे माहि ॥
ਜੈਸੋਦਾਨੋਚਕੀਦਰਾਹਿ॥੩॥
ਜਿਵੇਂ ਦਾਣੇ ਚੱਕੀ ਦੀ ਕਿੱਲੀ ਨਾਲ (ਟਿਕੇ ਹੋਏ ਪੀਸਣੋਂ ਬਚੇ ਰਹਿੰਦੇ ਹਨ) ॥੩॥
as the grains are spared, by sticking to the central post of the mill;||3||
जैसो दानो चकी दराहि ॥३॥
ਬਹੁਤੁਓਪਮਾਥੋਰਕਹੀ॥
ਮੈਂ ਤਾਂ ਇਹ ਥੋੜ੍ਹੇ ਜਿਹੇ ਦ੍ਰਿਸ਼ਟਾਂਤ ਹੀ ਦੱਸੇ ਹਨ, ਬਥੇਰੇ ਦੱਸੇ ਜਾ ਸਕਦੇ ਹਨ (ਕਿ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ ਹੈ)।
Your Glory is so great; I can describe only a tiny bit of it.
बहुतु ओपमा थोर कही ॥
ਹਰਿਅਗਮਅਗਮਅਗਾਧਿਤੁਹੀ॥
ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਤੂੰ ਹੀ (ਜੀਵਾਂ ਦਾ ਰੱਖਿਅਕ ਹੈਂ)।
O Lord, You are inaccessible, unapproachable and unfathomable.
हरि अगम अगम अगाधि तुही ॥
ਊਚਮੂਚੌਬਹੁਅਪਾਰ॥
ਹੇ ਹਰੀ! ਤੂੰ ਉੱਚਾ ਹੈਂ, ਤੂੰ ਵੱਡਾ ਹੈਂ, ਤੂੰ ਬੇਅੰਤ ਹੈਂ।
You are lofty and high, utterly great and infinite.
ऊच मूचौ बहु अपार ॥
ਸਿਮਰਤਨਾਨਕਤਰੇਸਾਰ॥੪॥੩॥
ਹੇ ਨਾਨਕ! ਨਾਮ ਸਿਮਰਦਿਆਂ ਪਾਪਾਂ ਨਾਲ ਲੋਹੇ ਵਾਂਗ ਭਾਰੇ ਹੋਏ ਜੀਵ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥
Meditating in remembrance on the Lord, O Nanak, one is carried across. ||4||3||
सिमरत नानक तरे सार ॥४॥३॥
WWW.GURBANI.WORLD