GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਲੀ ਗਉੜਾ - ਗੁਰੂ ਅਰਜਨ ਦੇਵ ਜੀ
ਅੰਗ 986
Display Settings
Translations
ਮਾਲੀਗਉੜਾਮਹਲਾ
ਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Maalee Gauraa, Fifth Mahalaa:
माली गउड़ा महला ५ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਰੇਮਨਟਹਲਹਰਿਸੁਖਸਾਰ
ਹੇ (ਮੇਰੇ) ਮਨ! ਪਰਮਾਤਮਾ ਦੀ ਸੇਵਾ-ਭਗਤੀ ਅਸਲ ਸੁਖ ਦੇਣ ਵਾਲੀ ਹੈ।
O mind, true peace comes from serving the Lord.
रे मन टहल हरि सुख सार ॥
ਅਵਰਟਹਲਾਝੂਠੀਆਨਿਤਕਰੈਜਮੁਸਿਰਿਮਾਰ॥੧॥ਰਹਾਉ
ਹੋਰ ਹੋਰ (ਲੋਕਾਂ ਦੀਆਂ) ਟਹਲਾਂ ਵਿਅਰਥ ਹਨ, (ਹੋਰ ਟਹਲਾਂ-ਖ਼ੁਸ਼ਾਮਦਾਂ ਦੇ ਕਾਰਨ) ਆਤਮਕ ਮੌਤ (ਮਨੁੱਖ ਦੇ) ਸਿਰ ਉਤੇ ਸਦਾ ਸਵਾਰ ਰਹਿੰਦੀ ਹੈ ॥੧॥ ਰਹਾਉ ॥
Other services are false, and as punishment for them, the Messenger of Death bashes in one's head. ||1||Pause||
अवर टहला झूठीआ नित करै जमु सिरि मार ॥१॥ रहाउ ॥
ਜਿਨਾਮਸਤਕਿਲੀਖਿਆਤੇਮਿਲੇਸੰਗਾਰ
ਹੇ ਮਨ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਚੰਗਾ ਭਾਗ) ਲਿਖਿਆ ਹੁੰਦਾ ਹੈ ਉਹ ਸਤਸੰਗ ਵਿਚ ਮਿਲਦੇ ਹਨ,
They alone join the Sangat, the Congregation, upon whose forehead such destiny is inscribed.
जिना मसतकि लीखिआ ते मिले संगार ॥
ਸੰਸਾਰੁਭਉਜਲੁਤਾਰਿਆਹਰਿਸੰਤਪੁਰਖਅਪਾਰ॥੧॥
(ਸਤਸੰਗ ਵਿਚ) ਬੇਅੰਤ ਅਤੇ ਸਰਬ-ਵਿਆਪਕ ਹਰੀ ਦੇ ਸੰਤ ਜਨ (ਉਹਨਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ॥੧॥
They are carried across the terrifying world-ocean by the Saints of the Infinite, Primal Lord God. ||1||
संसारु भउजलु तारिआ हरि संत पुरख अपार ॥१॥
ਨਿਤਚਰਨਸੇਵਹੁਸਾਧਕੇਤਜਿਲੋਭਮੋਹਬਿਕਾਰ
ਹੇ ਮਨ! ਲੋਭ ਮੋਹ ਆਦਿਕ ਵਿਕਾਰ ਛੱਡ ਕੇ ਸਦਾ ਗੁਰੂ ਦੇ ਚਰਨਾਂ ਉਤੇ ਪਿਆ ਰਹੁ।
Serve forever at the feet of the Holy; renounce greed, emotional attachment and corruption.
नित चरन सेवहु साध के तजि लोभ मोह बिकार ॥
ਸਭਤਜਹੁਦੂਜੀਆਸੜੀਰਖੁਆਸਇਕਨਿਰੰਕਾਰ॥੨॥
ਹੇ ਮਨ! ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਕੋਝੀ ਆਸ ਛੱਡ ਦੇਹ। ਇਕ ਪਰਮਾਤਮਾ ਦੀ ਹੀ ਆਸ ਰੱਖ ॥੨॥
Abandon all other hopes, and rest your hopes in the One Formless Lord. ||2||
सभ तजहु दूजी आसड़ी रखु आस इक निरंकार ॥२॥
ਇਕਿਭਰਮਿਭੂਲੇਸਾਕਤਾਬਿਨੁਗੁਰਅੰਧਅੰਧਾਰ
ਹੇ ਮਨ! ਕਈ ਐਸੇ ਬੰਦੇ (ਜਗਤ ਵਿਚ) ਹਨ ਜੋ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਤੇ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ, ਗੁਰੂ ਤੋਂ ਬਿਨਾ ਉਹ ਆਤਮਕ ਜੀਵਨ ਵਲੋਂ ਉੱਕਾ ਹੀ ਅੰਨ੍ਹੇ ਹੁੰਦੇ ਹਨ।
Some are faithless cynics, deluded by doubt; without the Guru, there is only pitch darkness.
इकि भरमि भूले साकता बिनु गुर अंध अंधार ॥
ਧੁਰਿਹੋਵਨਾਸੁਹੋਇਆਕੋਮੇਟਣਹਾਰ॥੩॥
(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਦੀ ਰਜ਼ਾ ਅਨੁਸਾਰ ਜੋ ਹੋਣਾ ਹੁੰਦਾ ਹੈ ਉਹੀ ਹੋ ਕੇ ਰਹਿੰਦਾ ਹੈ। ਉਸ ਹੋਣੀ ਨੂੰ ਕੋਈ ਭੀ ਜੀਵ ਮਿਟਾ ਨਹੀਂ ਸਕਦਾ ॥੩॥
Whatever is pre-ordained, comes to pass; no one can erase it. ||3||
धुरि होवना सु होइआ को न मेटणहार ॥३॥
ਅਗਮਰੂਪੁਗੋਬਿੰਦਕਾਅਨਿਕਨਾਮਅਪਾਰ
ਹੇ ਮਨ! ਪਰਮਾਤਮਾ ਦੀ ਹਸਤੀ ਅਪਹੁੰਚ ਹੈ, ਬੇਅੰਤ ਪ੍ਰਭੂ ਦੇ ਅਨੇਕਾਂ ਹੀ ਨਾਮ ਹਨ (ਉਸ ਦੇ ਅਨੇਕਾਂ ਗੁਣਾਂ ਦੇ ਕਾਰਨ)।
The beauty of the Lord of the Universe is profound and unfathomable; the Names of the Infinite Lord are innumerable.
अगम रूपु गोबिंद का अनिक नाम अपार ॥
ਧਨੁਧੰਨੁਤੇਜਨਨਾਨਕਾਜਿਨਹਰਿਨਾਮਾਉਰਿਧਾਰ॥੪॥੧॥
ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ ॥੪॥੧॥
Blessed, blessed are those humble beings, O Nanak, who enshrine the Lord's Name in their hearts. ||4||1||
धनु धंनु ते जन नानका जिन हरि नामा उरि धार ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ