ਮਾਝਮਹਲਾ੩॥
Maajh, Third Mahalaa:
माझ महला ३ ॥
ਆਪੁਵੰਞਾਏਤਾਸਭਕਿਛੁਪਾਏ॥
ਜੇਹੜਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ (ਹਉਮੈ ਮਮਤਾ) ਦੂਰ ਕਰਦਾ ਹੈ, ਉਹ (ਉੱਚ ਆਤਮਕ ਜੀਵਨ ਵਾਲਾ) ਹਰੇਕ ਗੁਣ ਗ੍ਰਹਿਣ ਕਰ ਲੈਂਦਾ ਹੈ।
Those who lose their own selves obtain everything.
आपु वंञाए ता सभ किछु पाए ॥
ਗੁਰਸਬਦੀਸਚੀਲਿਵਲਾਏ॥
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਚਰਨਾਂ ਵਿਚ ਸਦਾ ਟਿਕੀ ਰਹਿਣ ਵਾਲੀ ਲਗਨ ਬਣਾ ਲੈਂਦਾ ਹੈ।
Through the Word of the Guru's Shabad, they enshrine Love for the True one.
गुर सबदी सची लिव लाए ॥
ਸਚੁਵਣੰਜਹਿਸਚੁਸੰਘਰਹਿਸਚੁਵਾਪਾਰੁਕਰਾਵਣਿਆ॥੧॥
(ਆਪਾ-ਭਾਵ ਦੂਰ ਕਰਨ ਵਾਲੇ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸੌਦਾ ਵਿਹਾਝਦੇ ਹਨ, ਨਾਮ ਧਨ ਇਕੱਠਾ ਕਰਦੇ ਹਨ ਤੇ ਨਾਮ ਦਾ ਹੀ ਵਪਾਰ ਕਰਦੇ ਹਨ (ਭਾਵ, ਸਤਸੰਗੀਆਂ ਵਿਚ ਬੈਠ ਕੇ ਭੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ) ॥੧॥
They trade in Truth, they gather in Truth, and they deal only in Truth. ||1||
सचु वणंजहि सचु संघरहि सचु वापारु करावणिआ ॥१॥
ਹਉਵਾਰੀਜੀਉਵਾਰੀਹਰਿਗੁਣਅਨਦਿਨੁਗਾਵਣਿਆ॥
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ।
I am a sacrifice, my soul is a sacrifice, to those who sing the Glorious Praises of the Lord, night and day.
हउ वारी जीउ वारी हरि गुण अनदिनु गावणिआ ॥
ਹਉਤੇਰਾਤੂੰਠਾਕੁਰੁਮੇਰਾਸਬਦਿਵਡਿਆਈਦੇਵਣਿਆ॥੧॥ਰਹਾਉ॥
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਮੈਂ ਤੇਰਾ ਸੇਵਕ ਹਾਂ, (ਤੂੰ ਆਪ ਹੀ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੀ ਸਿਫ਼ਤ-ਸਾਲਾਹ ਦੀ) ਵਡਿਆਈ ਬਖ਼ਸ਼ਦਾ ਹੈਂ (ਮੈਨੂੰ ਭੀ ਇਹ ਦਾਤ ਦੇਹ) ॥੧॥ ਰਹਾਉ ॥
I am Yours, You are my Lord and Master. You bestow greatness through the Word of Your Shabad. ||1||Pause||
हउ तेरा तूं ठाकुरु मेरा सबदि वडिआई देवणिआ ॥१॥ रहाउ ॥
ਵੇਲਾਵਖਤਸਭਿਸੁਹਾਇਆ॥
(ਹੇ ਭਾਈ!) ਮੈਨੂੰ ਉਹ ਸਾਰੇ ਵੇਲੇ ਸੋਹਣੇ ਲੱਗਦੇ ਹਨ ਉਹ ਸਾਰੇ ਵਕਤ ਸੋਹਣੇ ਲੱਗਦੇ ਹਨ,
That time, that moment is totally beautiful,
वेला वखत सभि सुहाइआ ॥
ਜਿਤੁਸਚਾਮੇਰੇਮਨਿਭਾਇਆ॥
ਜਿਸ ਵੇਲੇ ਜਿਸ ਵਕਤ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲੱਗੇ।
when the True One becomes pleasing to my mind.
जितु सचा मेरे मनि भाइआ ॥
ਸਚੇਸੇਵਿਐਸਚੁਵਡਿਆਈਗੁਰਕਿਰਪਾਤੇਸਚੁਪਾਵਣਿਆ॥੨॥
ਸਦਾ-ਥਿਰ ਪ੍ਰਭੂ ਦਾ ਆਸਰਾ ਲਿਆਂ ਸਦਾ-ਥਿਰ ਪ੍ਰਭੂ ਦਾ ਨਾਮ (-ਰੂਪ) ਇੱਜ਼ਤ ਮਿਲਦੀ ਹੈ। ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ ॥੨॥
Serving the True One, true greatness is obtained. By Guru's Grace, the True One is obtained. ||2||
सचे सेविऐ सचु वडिआई गुर किरपा ते सचु पावणिआ ॥२॥
ਭਾਉਭੋਜਨੁਸਤਿਗੁਰਿਤੁਠੈਪਾਏ॥
ਜੇ ਗੁਰੂ ਪ੍ਰਸੰਨ ਹੋ ਜਾਏ, ਤਾਂ ਮਨੁੱਖ ਨੂੰ ਪਰਮਾਤਮਾ ਦਾ ਪ੍ਰੇਮ (ਆਤਮਕ ਜੀਵਨ ਵਾਸਤੇ) ਖ਼ੁਰਾਕ ਮਿਲ ਜਾਂਦੀ ਹੈ।
The food of spiritual love is obtained when the True Guru is pleased.
भाउ भोजनु सतिगुरि तुठै पाए ॥
ਅਨਰਸੁਚੂਕੈਹਰਿਰਸੁਮੰਨਿਵਸਾਏ॥
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਮਨ ਵਿਚ ਵਸਾਂਦਾ ਹੈ, ਉਸ ਦਾ ਦੁਨੀਆ ਦੇ ਪਦਾਰਥਾਂ ਦਾ ਚਸਕਾ ਮੁੱਕ ਜਾਂਦਾ ਹੈ।
Other essences are forgotten, when the Lord's Essence comes to dwell in the mind.
अन रसु चूकै हरि रसु मंनि वसाए ॥
ਸਚੁਸੰਤੋਖੁਸਹਜਸੁਖੁਬਾਣੀਪੂਰੇਗੁਰਤੇਪਾਵਣਿਆ॥੩॥
ਉਹ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ ਪੂਰੇ ਗੁਰੂ ਪਾਸੋਂ ਪਰਮਾਤਮਾ ਦਾ ਸਦਾ-ਥਿਰ ਨਾਮ ਪ੍ਰਾਪਤ ਕਰਦਾ ਹੈ, ਸੰਤੋਖ ਅਤੇ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰਦਾ ਹੈ ॥੩॥
Truth, contentment and intuitive peace and poise are obtained from the Bani, the Word of the Perfect Guru. ||3||
सचु संतोखु सहज सुखु बाणी पूरे गुर ते पावणिआ ॥३॥
ਸਤਿਗੁਰੁਨਸੇਵਹਿਮੂਰਖਅੰਧਗਵਾਰਾ॥
ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮੂਰਖ ਗੰਵਾਰ ਬੰਦੇ ਗੁਰੂ ਦਾ ਆਸਰਾ-ਪਰਨਾ ਨਹੀਂ ਲੈਂਦੇ,
The blind and ignorant fools do not serve the True Guru;
सतिगुरु न सेवहि मूरख अंध गवारा ॥
ਫਿਰਿਓਇਕਿਥਹੁਪਾਇਨਿਮੋਖਦੁਆਰਾ॥
ਉਹ ਫਿਰ ਹੋਰ ਕਿਸੇ ਭੀ ਥਾਂ ਤੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦੇ।
how will they find the gate of salvation?
फिरि ओइ किथहु पाइनि मोख दुआरा ॥
ਮਰਿਮਰਿਜੰਮਹਿਫਿਰਿਫਿਰਿਆਵਹਿਜਮਦਰਿਚੋਟਾਖਾਵਣਿਆ॥੪॥
ਉਹ (ਇਸ ਤਰ੍ਹਾਂ) ਆਤਮਕ ਮੌਤ ਸਹੇੜ ਕੇ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਜਮਰਾਜ ਦੇ ਦਰ ਤੇ ਸੱਟਾਂ ਖਾਂਦੇ ਰਹਿੰਦੇ ਹਨ ॥੪॥
They die and die, over and over again, only to be reborn, over and over again. They are struck down at Death's Door. ||4||
मरि मरि जंमहि फिरि फिरि आवहि जम दरि चोटा खावणिआ ॥४॥
ਸਬਦੈਸਾਦੁਜਾਣਹਿਤਾਆਪੁਪਛਾਣਹਿ॥
ਜਦੋਂ ਕੋਈ (ਵਡ-ਭਾਗੀ ਬੰਦੇ) ਗੁਰੂ ਦੇ ਸ਼ਬਦ ਦਾ ਸੁਆਦ ਜਾਣ ਲੈਂਦੇ ਹਨ, ਤਦੋਂ ਉਹ ਆਪਣੇ ਆਤਮਕ ਜੀਵਨ ਨੂੰ ਪਛਾਣਦੇ ਹਨ (ਪਰਖਦੇ ਪੜਤਾਲਦੇ ਰਹਿੰਦੇ ਹਨ)।
Those who know the essence of the Shabad, understand their own selves.
सबदै सादु जाणहि ता आपु पछाणहि ॥
ਨਿਰਮਲਬਾਣੀਸਬਦਿਵਖਾਣਹਿ॥
ਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੇ ਰਹਿੰਦੇ ਹਨ।
Immaculate is the speech of those who chant the Word of the Shabad.
निरमल बाणी सबदि वखाणहि ॥
ਸਚੇਸੇਵਿਸਦਾਸੁਖੁਪਾਇਨਿਨਉਨਿਧਿਨਾਮੁਮੰਨਿਵਸਾਵਣਿਆ॥੫॥
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਿਮਰਨ ਕਰਕੇ ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਤੇ ਪਰਮਾਤਮਾ ਦੇ ਨਾਮ ਨੂੰ ਉਹ ਆਪਣੇ ਮਨ ਵਿਚ (ਇਉਂ) ਵਸਾਂਦੇ ਹਨ (ਜਿਵੇਂ ਉਹ ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ (ਹੈ) ॥੫॥
Serving the True One, they find a lasting peace; they enshrine the nine treasures of the Naam within their minds. ||5||
सचे सेवि सदा सुखु पाइनि नउ निधि नामु मंनि वसावणिआ ॥५॥
ਸੋਥਾਨੁਸੁਹਾਇਆਜੋਹਰਿਮਨਿਭਾਇਆ॥
(ਹੇ ਭਾਈ!) ਉਹ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ ਜੇਹੜਾ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਦਾ ਹੈ,
Beautiful is that place, which is pleasing to the Lord's Mind.
सो थानु सुहाइआ जो हरि मनि भाइआ ॥
ਸਤਿਸੰਗਤਿਬਹਿਹਰਿਗੁਣਗਾਇਆ॥
(ਤੇ ਉਸੇ ਮਨੁੱਖ ਦਾ ਹਿਰਦਾ ਥਾਂ ਸੋਹਣਾ ਬਣਦਾ ਹੈ ਜਿਸ ਨੇ) ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ।
There, sitting in the Sat Sangat, the True Congregation, the Glorious Praises of the Lord are sung.
सतिसंगति बहि हरि गुण गाइआ ॥
ਅਨਦਿਨੁਹਰਿਸਾਲਾਹਹਿਸਾਚਾਨਿਰਮਲਨਾਦੁਵਜਾਵਣਿਆ॥੬॥
ਅਜੇਹੇ ਮਨੁੱਖ ਹਰ ਰੋਜ਼ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਸਿਫ਼ਤ-ਸਾਲਾਹ ਦਾ ਪਵਿਤ੍ਰ ਵਾਜਾ ਵਜਾਂਦੇ ਹਨ ॥੬॥
Night and day, the True One is praised; the Immaculate Sound-current of the Naad resounds there. ||6||
अनदिनु हरि सालाहहि साचा निरमल नादु वजावणिआ ॥६॥
ਮਨਮੁਖਖੋਟੀਰਾਸਿਖੋਟਾਪਾਸਾਰਾ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਹੀ ਪੂੰਜੀ ਜੋੜਦੇ ਹਨ, ਉਹੀ ਖਿਲਾਰਾ ਖਿਲਾਰਦੇ ਹਨ, ਜੇਹੜਾ ਰੱਬੀ ਟਕਸਾਲ ਵਿਚ ਖੋਟਾ ਮੰਨਿਆ ਜਾਂਦਾ ਹੈ।
The wealth of the self-willed manmukhs is false, and false is their ostentatious display.
मनमुख खोटी रासि खोटा पासारा ॥
ਕੂੜੁਕਮਾਵਨਿਦੁਖੁਲਾਗੈਭਾਰਾ॥
ਉਹ ਨਿਰੀ ਨਾਸਵੰਤ ਕਮਾਈ ਹੀ ਕਰਦੇ ਹਨ ਤੇ ਬਹੁਤ ਆਤਮਕ ਦੁੱਖ ਕਲੇਸ਼ ਪਾਂਦੇ ਹਨ।
They practice falsehood, and suffer terrible pain.
कूड़ु कमावनि दुखु लागै भारा ॥
ਭਰਮੇਭੂਲੇਫਿਰਨਿਦਿਨਰਾਤੀਮਰਿਜਨਮਹਿਜਨਮੁਗਵਾਵਣਿਆ॥੭॥
ਉਹ ਮਾਇਆ ਦੀ ਭਟਕਣਾ ਵਿਚ ਪੈ ਕੇ ਦਿਨ ਰਾਤ ਕੁਰਾਹੇ ਫਿਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ ਤੇ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੭॥
Deluded by doubt, they wander day and night; through birth and death, they lose their lives. ||7||
भरमे भूले फिरनि दिन राती मरि जनमहि जनमु गवावणिआ ॥७॥
ਸਚਾਸਾਹਿਬੁਮੈਅਤਿਪਿਆਰਾ॥
(ਹੇ ਭਾਈ!) ਸਦਾ-ਥਿਰ ਰਹਿਣ ਵਾਲਾ ਮਾਲਕ ਮੈਨੂੰ (ਹੁਣ) ਬਹੁਤ ਪਿਆਰਾ ਲੱਗਦਾ ਹੈ।
My True Lord and Master is very dear to me.
सचा साहिबु मै अति पिआरा ॥
ਪੂਰੇਗੁਰਕੈਸਬਦਿਅਧਾਰਾ॥
ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਸ ਮਾਲਕ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।
The Shabad of the Perfect Guru is my Support.
पूरे गुर कै सबदि अधारा ॥
ਨਾਨਕਨਾਮਿਮਿਲੈਵਡਿਆਈਦੁਖੁਸੁਖੁਸਮਕਰਿਜਾਨਣਿਆ॥੮॥੧੦॥੧੧॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ। ਪ੍ਰਭੂ-ਨਾਮ ਵਿਚ ਜੁੜਨ ਵਾਲੇ ਬੰਦੇ ਦੁਨੀਆ ਦੇ ਦੁੱਖ ਤੇ ਸੁਖ) ਨੂੰ ਇਕੋ ਜਿਹਾ ਜਾਣਦੇ ਹਨ ॥੮॥੧੦॥੧੧॥
O Nanak, one who obtains the Greatness of the Naam, looks upon pain and pleasure as one and the same. ||8||10||11||
नानक नामि मिलै वडिआई दुखु सुखु सम करि जानणिआ ॥८॥१०॥११॥
WWW.GURBANI.WORLD