GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਅਮਰਦਾਸ ਜੀ
ਅੰਗ 114
Display Settings
Translations
ਮਾਝਮਹਲਾ
Maajh Third Mahalaa:
माझ महला ३ ॥
ਸਤਿਗੁਰੁਸੇਵਿਐਵਡੀਵਡਿਆਈ
ਜੇ (ਮਨੁੱਖ) ਗੁਰੂ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ-ਪਰਨਾ ਬਣਾ ਲਏ, ਤਾਂ ਉਸ ਨੂੰ ਇਹ ਭਾਰੀ ਇੱਜ਼ਤ ਮਿਲਦੀ ਹੈ,
Serving the True Guru is the greatest greatness.
सतिगुरु सेविऐ वडी वडिआई ॥
ਹਰਿਜੀਅਚਿੰਤੁਵਸੈਮਨਿਆਈ
ਕਿ ਉਹ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ ਜਿਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ।
The Dear Lord automatically comes to dwell in the mind.
हरि जी अचिंतु वसै मनि आई ॥
ਹਰਿਜੀਉਸਫਲਿਓਬਿਰਖੁਹੈਅੰਮ੍ਰਿਤੁਜਿਨਿਪੀਤਾਤਿਸੁਤਿਖਾਲਹਾਵਣਿਆ॥੧॥
(ਹੇ ਭਾਈ!) ਪਰਮਾਤਮਾ (ਮਾਨੋ) ਇਕ ਫਲਦਾਰ ਰੁੱਖ ਹੈ ਜਿਸ ਵਿਚੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋਂਦਾ ਹੈ। ਜਿਸ ਮਨੁੱਖ ਨੇ (ਉਹ ਰਸ) ਪੀ ਲਿਆ, ਨਾਮ-ਰਸ ਨੇ ਉਸ ਦੀ (ਮਾਇਆ ਦੀ) ਤ੍ਰੇਹ ਦੂਰ ਕਰ ਦਿੱਤੀ ॥੧॥
The Dear Lord is the fruit-bearing tree; drinking in the Ambrosial Nectar, thirst is quenched. ||1||
हरि जीउ सफलिओ बिरखु है अंम्रितु जिनि पीता तिसु तिखा लहावणिआ ॥१॥
ਹਉਵਾਰੀਜੀਉਵਾਰੀਸਚੁਸੰਗਤਿਮੇਲਿਮਿਲਾਵਣਿਆ
ਮੈਂ ਸਦਕੇ ਹਾਂ ਕੁਰਬਾਨ ਹਾਂ (ਪਰਮਾਤਮਾ ਤੋਂ), ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਧ-ਸੰਗਤਿ ਵਿਚ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।
I am a sacrifice, my soul is a sacrifice, to the one who leads me to join the True Congregation.
हउ वारी जीउ वारी सचु संगति मेलि मिलावणिआ ॥
ਹਰਿਸਤਿਸੰਗਤਿਆਪੇਮੇਲੈਗੁਰਸਬਦੀਹਰਿਗੁਣਗਾਵਣਿਆ॥੧॥ਰਹਾਉ
ਪਰਮਾਤਮਾ ਆਪ ਹੀ ਸਾਧ ਸੰਗਤਿ ਦਾ ਮੇਲ ਕਰਦਾ ਹੈ। (ਜੇਹੜਾ ਮਨੁੱਖ ਸਾਧ ਸੰਗਤਿ ਵਿਚ ਜੁੜਦਾ ਹੈ ਉਹ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ ॥
The Lord Himself unites me with the Sat Sangat, the True Congregation. Through the Word of the Guru's Shabad, I sing the Glorious Praises of the Lord. ||1||Pause||
हरि सतिसंगति आपे मेलै गुर सबदी हरि गुण गावणिआ ॥१॥ रहाउ ॥
ਸਤਿਗੁਰੁਸੇਵੀਸਬਦਿਸੁਹਾਇਆ
(ਹੇ ਭਾਈ!) ਮੈਂ ਉਸ ਗੁਰੂ ਨੂੰ ਆਪਣਾ ਆਸਰਾ-ਪਰਨਾ ਬਣਾਇਆ ਹੈ, ਜਿਸ ਨੇ ਆਪਣੇ ਸ਼ਬਦ ਦੀ ਰਾਹੀਂ ਮੇਰਾ ਜੀਵਨ ਸੰਵਾਰ ਦਿੱਤਾ ਹੈ,
I serve the True Guru; the Word of His Shabad is beautiful.
सतिगुरु सेवी सबदि सुहाइआ ॥
ਜਿਨਿਹਰਿਕਾਨਾਮੁਮੰਨਿਵਸਾਇਆ
ਜਿਸ ਨੇ ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ।
Through it, the Name of the Lord comes to dwell within the mind.
जिनि हरि का नामु मंनि वसाइआ ॥
ਹਰਿਨਿਰਮਲੁਹਉਮੈਮੈਲੁਗਵਾਏਦਰਿਸਚੈਸੋਭਾਪਾਵਣਿਆ॥੨॥
(ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ। (ਜੇਹੜਾ ਮਨੁੱਖ ਪ੍ਰਭੂ-ਨਾਮ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਖੱਟਦਾ ਹੈ ॥੨॥
The Pure Lord removes the filth of egotism, and we are honored in the True Court. ||2||
हरि निरमलु हउमै मैलु गवाए दरि सचै सोभा पावणिआ ॥२॥
ਬਿਨੁਗੁਰਨਾਮੁਪਾਇਆਜਾਇ
ਪਰ ਪਰਮਾਤਮਾ ਦਾ ਨਾਮ ਗੁਰੂ (ਦੀ ਸਰਨ) ਤੋਂ ਬਿਨਾ ਨਹੀਂ ਮਿਲਦਾ।
Without the Guru, the Naam cannot be obtained.
बिनु गुर नामु न पाइआ जाइ ॥
ਸਿਧਸਾਧਿਕਰਹੇਬਿਲਲਾਇ
ਜੋਗ-ਸਾਧਨ ਕਰਨ ਵਾਲੇ ਤੇ ਜੋਗ-ਸਾਧਨ ਵਿਚ ਪੁੱਗੇ ਹੋਏ ਅਨੇਕਾਂ ਜੋਗੀ ਤਰਲੇ ਲੈਂਦੇ ਰਹਿ ਗਏ।
The Siddhas and the seekers lack it; they weep and wail.
सिध साधिक रहे बिललाइ ॥
ਬਿਨੁਗੁਰਸੇਵੇਸੁਖੁਹੋਵੀਪੂਰੈਭਾਗਿਗੁਰੁਪਾਵਣਿਆ॥੩॥
ਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਨਹੀਂ ਬਣਦਾ, ਵੱਡੀ ਕਿਸਮਤਿ ਨਾਲ ਗੁਰੂ ਮਿਲਦਾ ਹੈ ॥੩॥
Without serving the True Guru, peace is not obtained; through perfect destiny, the Guru is found. ||3||
बिनु गुर सेवे सुखु न होवी पूरै भागि गुरु पावणिआ ॥३॥
ਇਹੁਮਨੁਆਰਸੀਕੋਈਗੁਰਮੁਖਿਵੇਖੈ
ਮਨੁੱਖ ਦਾ ਇਹ ਮਨ ਆਰਸੀ (looking-glass) ਸਮਾਨ ਹੈ (ਇਸ ਦੀ ਰਾਹੀਂ ਹੀ ਮਨੁੱਖ ਆਪਣਾ ਆਤਮਕ ਜੀਵਨ ਵੇਖ ਸਕਦਾ ਹੈ, ਪਰ) ਸਿਰਫ਼ ਉਹੀ ਮਨੁੱਖ ਵੇਖਦਾ ਹੈ ਜੇਹੜਾ ਗੁਰੂ ਦੀ ਸਰਨ ਪਏ (ਗੁਰੂ ਦਾ ਆਸਰਾ ਲੈਣ ਤੋਂ ਬਿਨਾ ਇਸ ਮਨ ਨੂੰ ਹਉਮੈ ਦਾ ਜੰਗਾਲ ਲੱਗਾ ਰਹਿੰਦਾ ਹੈ।)
This mind is a mirror; how rare are those who, as Gurmukh, see themselves in it.
इहु मनु आरसी कोई गुरमुखि वेखै ॥
ਮੋਰਚਾਲਾਗੈਜਾਹਉਮੈਸੋਖੈ
ਜਦੋਂ (ਗੁਰੂ ਦੇ ਦਰ ਤੇ ਪੈ ਕੇ ਮਨੁੱਖ ਆਪਣੇ ਅੰਦਰੋਂ ਹਉਮੈ ਮੁਕਾਂਦਾ ਹੈ ਤਾਂ (ਫਿਰ ਮਨ ਨੂੰ ਹਉਮੈ ਦਾ) ਜੰਗਾਲ ਨਹੀਂ ਲੱਗਦਾ (ਤੇ ਮਨੁੱਖ ਇਸ ਦੀ ਰਾਹੀਂ ਆਪਣੇ ਜੀਵਨ ਨੂੰ ਵੇਖ-ਪਰਖ ਸਕਦਾ ਹੈ)।
Rust does not stick to those who burn their ego.
मोरचा न लागै जा हउमै सोखै ॥
ਅਨਹਤਬਾਣੀਨਿਰਮਲਸਬਦੁਵਜਾਏਗੁਰਸਬਦੀਸਚਿਸਮਾਵਣਿਆ॥੪॥
(ਗੁਰੂ ਦੀ ਸਰਨ ਪਿਆ ਮਨੁੱਖ) ਗੁਰੂ ਦੀ ਪਵਿਤ੍ਰ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਇਕ-ਰਸ (ਆਪਣੇ ਅੰਦਰ) ਪ੍ਰਬਲ ਕਰੀ ਰੱਖਦਾ ਹੈ ਤੇ (ਇਸ ਤਰ੍ਹਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੪॥
The Unstruck Melody of the Bani resounds through the Pure Word of the Shabad; through the Word of the Guru's Shabad, we are absorbed into the True One. ||4||
अनहत बाणी निरमल सबदु वजाए गुर सबदी सचि समावणिआ ॥४॥
ਬਿਨੁਸਤਿਗੁਰਕਿਹੁਦੇਖਿਆਜਾਇ
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਪਾਸੋਂ ਭੀ (ਆਪਣਾ ਆਤਮਕ ਜੀਵਨ) ਵੇਖਿਆ-ਪਰਖਿਆ ਨਹੀਂ ਜਾ ਸਕਦਾ।
Without the True Guru, the Lord cannot be seen.
बिनु सतिगुर किहु न देखिआ जाइ ॥
ਗੁਰਿਕਿਰਪਾਕਰਿਆਪੁਦਿਤਾਦਿਖਾਇ
(ਜਿਸ ਨੂੰ ਵਿਖਾਇਆ ਹੈ) ਗੁਰੂ ਨੇ (ਹੀ) ਕਿਰਪਾ ਕਰ ਕੇ (ਉਸਦਾ) ਆਪਣਾ ਆਤਮਕ ਜੀਵਨ ਵਿਖਾਇਆ ਹੈ।
Granting His Grace, He Himself has allowed me to see Him.
गुरि किरपा करि आपु दिता दिखाइ ॥
ਆਪੇਆਪਿਆਪਿਮਿਲਿਰਹਿਆਸਹਜੇਸਹਜਿਸਮਾਵਣਿਆ॥੫॥
(ਫਿਰ ਉਸ ਵਡਭਾਗੀ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਆਪ ਹੀ (ਸਭ ਜੀਵਾਂ ਵਿਚ) ਵਿਆਪਕ ਹੋ ਰਿਹਾ ਹੈ (ਆਪਣੇ ਆਪੇ ਦੀ ਵੇਖ-ਪਰਖ ਕਰਨ ਵਾਲਾ ਮਨੁੱਖ) ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੫॥
All by Himself, He Himself is permeating and pervading; He is intuitively absorbed in celestial peace. ||5||
आपे आपि आपि मिलि रहिआ सहजे सहजि समावणिआ ॥५॥
ਗੁਰਮੁਖਿਹੋਵੈਸੁਇਕਸੁਸਿਉਲਿਵਲਾਏ
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਸਿਰਫ਼ ਪਰਮਾਤਮਾ ਨਾਲ ਹੀ ਪ੍ਰੇਮ ਪਾਈ ਰੱਖਦਾ ਹੈ।
One who becomes Gurmukh embraces love for the One.
गुरमुखि होवै सु इकसु सिउ लिव लाए ॥
ਦੂਜਾਭਰਮੁਗੁਰਸਬਦਿਜਲਾਏ
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ।
Doubt and duality are burned away by the Word of the Guru's Shabad.
दूजा भरमु गुर सबदि जलाए ॥
ਕਾਇਆਅੰਦਰਿਵਣਜੁਕਰੇਵਾਪਾਰਾਨਾਮੁਨਿਧਾਨੁਸਚੁਪਾਵਣਿਆ॥੬॥
ਉਹ ਆਪਣੇ ਸਰੀਰ ਦੇ ਵਿਚ ਹੀ ਰਹਿ ਕੇ (ਭਾਵ, ਮਨ ਨੂੰ ਬਾਹਰ ਭਟਕਣੋਂ ਰੋਕ ਕੇ) ਪ੍ਰਭੂ-ਨਾਮ ਦਾ ਵਣਜ ਵਪਾਰ ਕਰਦਾ ਹੈ, ਤੇ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ ॥੬॥
Within his body, he deals and trades, and obtains the Treasure of the True Name. ||6||
काइआ अंदरि वणजु करे वापारा नामु निधानु सचु पावणिआ ॥६॥
ਗੁਰਮੁਖਿਕਰਣੀਹਰਿਕੀਰਤਿਸਾਰੁ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਹੀ ਕਰਨ-ਜੋਗ ਕੰਮ ਸਮਝਦਾ ਹੈ ਸਭ ਤੋਂ ਸ੍ਰੇਸ਼ਟ ਉੱਦਮ ਜਾਣਦਾ ਹੈ।
The life-style of the Gurmukh is sublime; he sings the Praises of the Lord.
गुरमुखि करणी हरि कीरति सारु ॥
ਗੁਰਮੁਖਿਪਾਏਮੋਖਦੁਆਰੁ
ਗੁਰੂ ਦੇ ਸਨਮੁਖ ਰਹਿ ਕੇ ਉਹ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।
The Gurmukh finds the gate of salvation.
गुरमुखि पाए मोख दुआरु ॥
ਅਨਦਿਨੁਰੰਗਿਰਤਾਗੁਣਗਾਵੈਅੰਦਰਿਮਹਲਿਬੁਲਾਵਣਿਆ॥੭॥
ਉਹ ਹਰ ਵੇਲੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗਿਆ ਰਹਿ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਆਪਣੀ ਹਜ਼ੂਰੀ ਵਿਚ ਬੁਲਾਈ ਰੱਖਦਾ ਹੈ (ਜੋੜੀ ਰੱਖਦਾ ਹੈ) ॥੭॥
Night and day, he is imbued with the Lord's Love. He sings the Lord's Glorious Praises, and he is called to the Mansion of His Presence. ||7||
अनदिनु रंगि रता गुण गावै अंदरि महलि बुलावणिआ ॥७॥
ਸਤਿਗੁਰੁਦਾਤਾਮਿਲੈਮਿਲਾਇਆ
ਗੁਰੂ ਹੀ (ਸਿਫ਼ਤ-ਸਾਲਾਹ ਦੀ, ਨਾਮ ਦੀ) ਦਾਤ ਦੇਣ ਵਾਲਾ ਹੈ (ਪਰ ਗੁਰੂ ਤਦੋਂ ਹੀ) ਮਿਲਦਾ ਹੈ (ਜਦੋਂ ਪਰਮਾਤਮਾ ਆਪ) ਮਿਲਾਏ।
The True Guru, the Giver, is met when the Lord leads us to meet Him.
सतिगुरु दाता मिलै मिलाइआ ॥
ਪੂਰੈਭਾਗਿਮਨਿਸਬਦੁਵਸਾਇਆ
(ਜਿਸ ਮਨੁੱਖ ਨੂੰ) ਪੂਰੀ ਕਿਸਮਤਿ ਨਾਲ (ਗੁਰੂ ਮਿਲ ਪੈਂਦਾ ਹੈ ਉਹ ਆਪਣੇ) ਮਨ ਵਿਚ ਗੁਰੂ ਦਾ ਸ਼ਬਦ ਵਸਾਈ ਰੱਖਦਾ ਹੈ।
Through perfect destiny, the Shabad is enshrined in the mind.
पूरै भागि मनि सबदु वसाइआ ॥
ਨਾਨਕਨਾਮੁਮਿਲੈਵਡਿਆਈਹਰਿਸਚੇਕੇਗੁਣਗਾਵਣਿਆ॥੮॥੯॥੧੦॥
ਹੇ ਨਾਨਕ! ਉਸ ਮਨੁੱਖ ਨੂੰ ਇਹ ਵਡਿਆਈ ਮਿਲਦੀ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ਉਹ ਸਦਾ-ਥਿਰ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੯॥੧੦॥
O Nanak, the greatness of the Naam, the Name of the Lord, is obtained by chanting the Glorious Praises of the True Lord. ||8||9||10||
नानक नामु मिलै वडिआई हरि सचे के गुण गावणिआ ॥८॥९॥१०॥
WWW.GURBANI.WORLD
ਪਿਛਲਾ Share ਹੋਮ Save ਅਗਲਾ