ਮਾਝਮਹਲਾ੩॥
Maajh, Third Mahalaa:
माझ महला ३ ॥
ਤੇਰੀਆਖਾਣੀਤੇਰੀਆਬਾਣੀ॥
ਹੇ ਪ੍ਰਭੂ! (ਅੰਡਜ ਜੇਰਜ ਸੇਤਜ ਉਤਭੁਜ-ਚੌਰਾਸੀ ਲੱਖ ਜੀਵਾਂ ਦੀ ਉਤਪੱਤੀ ਦੀਆਂ ਇਹ) ਖਾਣਾਂ ਤੇਰੀਆਂ ਹੀ ਬਣਾਈਆਂ ਹੋਈਆਂ ਹਨ। ਸਭ ਜੀਵਾਂ ਦੀ ਬਣਤਰ (ਰਚਨਾ) ਤੇਰੀ ਹੀ ਰਚੀ ਹੋਈ ਹੈ।
The four sources of creation are Yours; the spoken word is Yours.
तेरीआ खाणी तेरीआ बाणी ॥
ਬਿਨੁਨਾਵੈਸਭਭਰਮਿਭੁਲਾਣੀ॥
(ਪਰ, ਹੇ ਭਾਈ! ਉਸ ਰਚਨਹਾਰ ਪ੍ਰਭੂ ਦੇ) ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਹੀ ਹੈ।
Without the Name, all are deluded by doubt.
बिनु नावै सभ भरमि भुलाणी ॥
ਗੁਰਸੇਵਾਤੇਹਰਿਨਾਮੁਪਾਇਆਬਿਨੁਸਤਿਗੁਰਕੋਇਨਪਾਵਣਿਆ॥੧॥
ਪਰਮਾਤਮਾ ਦਾ ਨਾਮ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਿਲਦਾ ਹੈ। ਗੁਰੂ (ਦੀ ਸਰਨ) ਤੋਂ ਬਿਨਾ ਕੋਈ ਮਨੁੱਖ (ਪਰਮਾਤਮਾ ਦੀ ਭਗਤੀ) ਪ੍ਰਾਪਤ ਨਹੀਂ ਕਰ ਸਕਦਾ ॥੧॥
Serving the Guru, the Lord's Name is obtained. Without the True Guru, no one can receive it. ||1||
गुर सेवा ते हरि नामु पाइआ बिनु सतिगुर कोइ न पावणिआ ॥१॥
ਹਉਵਾਰੀਜੀਉਵਾਰੀਹਰਿਸੇਤੀਚਿਤੁਲਾਵਣਿਆ॥
(ਹੇ ਭਾਈ!) ਮੈਂ ਉਹਨਾਂ (ਵਡ-ਭਾਗੀ ਬੰਦਿਆਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜਦੇ ਹਨ।
I am a sacrifice, my soul is a sacrifice, to those who focus their consciousness on the Lord.
हउ वारी जीउ वारी हरि सेती चितु लावणिआ ॥
ਹਰਿਸਚਾਗੁਰਭਗਤੀਪਾਈਐਸਹਜੇਮੰਨਿਵਸਾਵਣਿਆ॥੧॥ਰਹਾਉ॥
(ਪਰ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਗੁਰੂ ਉੱਤੇ ਸਰਧਾ ਰੱਖਿਆਂ ਹੀ ਮਿਲਦਾ ਹੈ। (ਜੇਹੜੇ ਮਨੁੱਖ ਗੁਰੂ ਉੱਤੇ ਸਰਧਾ ਬਣਾਂਦੇ ਹਨ ਉਹ) ਆਤਮਕ ਅਡੋਲਤਾ ਵਿਚ ਟਿਕ ਕੇ (ਪਰਮਾਤਮਾ ਦੇ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ॥੧॥ ਰਹਾਉ ॥
Through devotion to the Guru, the True One is found; He comes to abide in the mind, with intuitive ease. ||1||Pause||
हरि सचा गुर भगती पाईऐ सहजे मंनि वसावणिआ ॥१॥ रहाउ ॥
ਸਤਿਗੁਰੁਸੇਵੇਤਾਸਭਕਿਛੁਪਾਏ॥
ਜੇ ਮਨੁੱਖ ਗੁਰੂ ਦਾ ਪੱਲਾ ਫੜੇ ਤਾਂ ਉਹ ਹਰੇਕ ਚੀਜ਼ ਪ੍ਰਾਪਤ ਕਰ ਲੈਂਦਾ ਹੈ।
Serving the True Guru, all things are obtained.
सतिगुरु सेवे ता सभ किछु पाए ॥
ਜੇਹੀਮਨਸਾਕਰਿਲਾਗੈਤੇਹਾਫਲੁਪਾਏ॥
ਮਨੁੱਖ ਜਿਹੋ ਜਿਹੀ ਕਾਮਨਾ ਮਨ ਵਿਚ ਧਾਰ ਕੇ (ਗੁਰੂ ਦੀ ਚਰਨੀਂ ਲੱਗਦਾ ਹੈ, ਉਹੋ ਜਿਹਾ ਫਲ ਪਾ ਲੈਂਦਾ ਹੈ।
As are the desires one harbors, so are the rewards one receives.
जेही मनसा करि लागै तेहा फलु पाए ॥
ਸਤਿਗੁਰੁਦਾਤਾਸਭਨਾਵਥੂਕਾਪੂਰੈਭਾਗਿਮਿਲਾਵਣਿਆ॥੨॥
ਗੁਰੂ ਸਭ ਪਦਾਰਥਾਂ ਦਾ ਦੇਣ ਵਾਲਾ ਹੈ। (ਪਰਮਾਤਮਾ ਜੀਵ ਨੂੰ ਉਸ ਦੀ) ਪੂਰੀ ਕਿਸਮਤਿ ਦਾ ਸਦਕਾ (ਗੁਰੂ ਨਾਲ) ਮਿਲਾਂਦਾ ਹੈ ॥੨॥
The True Guru is the Giver of all things; through perfect destiny, He is met. ||2||
सतिगुरु दाता सभना वथू का पूरै भागि मिलावणिआ ॥२॥
ਇਹੁਮਨੁਮੈਲਾਇਕੁਨਧਿਆਏ॥
(ਜਿਤਨਾ ਚਿਰ ਮਨੁੱਖ ਦਾ) ਇਹ ਮਨ (ਵਿਕਾਰਾਂ ਦੀ ਮੈਲ ਨਾਲ) ਮੈਲ਼ਾ (ਰਹਿੰਦਾ) ਹੈ, (ਤਦੋਂ ਤਕ ਮਨੁੱਖ) ਇਕ ਪਰਮਾਤਮਾ ਨੂੰ ਨਹੀਂ ਸਿਮਰਦਾ।
This mind is filthy and polluted; it does not meditate on the One.
इहु मनु मैला इकु न धिआए ॥
ਅੰਤਰਿਮੈਲੁਲਾਗੀਬਹੁਦੂਜੈਭਾਏ॥
ਮਾਇਆ ਵਿਚ ਪਿਆਰ ਪਾਣ ਦੇ ਕਾਰਨ ਮਨੁੱਖ ਦੇ ਅੰਦਰ (ਮਨ ਵਿਚ ਵਿਕਾਰਾਂ ਦੀ) ਬਹੁਤ ਮੈਲ ਲੱਗੀ ਰਹਿੰਦੀ ਹੈ।
Deep within, it is soiled and stained by the love of duality.
अंतरि मैलु लागी बहु दूजै भाए ॥
ਤਟਿਤੀਰਥਿਦਿਸੰਤਰਿਭਵੈਅਹੰਕਾਰੀਹੋਰੁਵਧੇਰੈਹਉਮੈਮਲੁਲਾਵਣਿਆ॥੩॥
(ਅਜੇਹੇ ਜੀਵਨ ਵਾਲਾ ਮਨੁੱਖ ਕਿਸੇ) ਨਦੀ ਦੇ ਕੰਢੇ ਤੇ ਜਾਂਦਾ ਹੈ (ਕਿਸੇ) ਤੀਰਥ ਉੱਤੇ (ਭੀ) ਜਾਂਦਾ ਹੈ, (ਹੋਰ ਹੋਰ) ਦੇਸ ਵਿਚ ਭੀ ਭੌਂਦਾ ਹੈ (ਪਰ ਇਸ ਤਰ੍ਹਾਂ ਉਹ ਤੀਰਥ-ਜਾਤ੍ਰਾ ਆਦਿ ਦੇ ਮਾਣ ਨਾਲ) ਹੋਰ ਵਧੀਕ ਅਹੰਕਾਰੀ ਹੋ ਜਾਂਦਾ ਹੈ। ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ ॥੩॥
The egotists may go on pilgrimages to holy rivers, sacred shrines and foreign lands, but they only gather more of the dirt of egotism. ||3||
तटि तीरथि दिसंतरि भवै अहंकारी होरु वधेरै हउमै मलु लावणिआ ॥३॥
ਸਤਿਗੁਰੁਸੇਵੇਤਾਮਲੁਜਾਏ॥
ਜਦੋਂ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਤਦੋਂ (ਉਸ ਦੇ ਮਨ ਵਿਚੋਂ ਹਉਮੈ ਦੀ) ਮੈਲ ਦੂਰ ਹੋ ਜਾਂਦੀ ਹੈ।
Serving the True Guru, filth and pollution are removed.
सतिगुरु सेवे ता मलु जाए ॥
ਜੀਵਤੁਮਰੈਹਰਿਸਿਉਚਿਤੁਲਾਏ॥
ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਭੀ ਆਪਾ-ਭਾਵ ਤੋਂ ਮਰਿਆ ਰਹਿੰਦਾ ਹੈ, ਤੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ।
Those who focus their consciousness on the Lord remain dead while yet alive.
जीवतु मरै हरि सिउ चितु लाए ॥
ਹਰਿਨਿਰਮਲੁਸਚੁਮੈਲੁਨਲਾਗੈਸਚਿਲਾਗੈਮੈਲੁਗਵਾਵਣਿਆ॥੪॥
ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਤੇ ਪਵਿਤ੍ਰ-ਸਰੂਪ ਹੈ, ਉਸ ਨੂੰ (ਹਉਮੈ ਆਦਿਕ ਵਿਕਾਰਾਂ ਦੀ) ਮੈਲ ਪੋਹ ਨਹੀਂ ਸਕਦੀ। ਜੇਹੜਾ ਮਨੁੱਖ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੱਗਦਾ ਹੈ, ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ਼ ਦੂਰ ਕਰ ਲੈਂਦਾ ਹੈ ॥੪॥
The True Lord is Pure; no filth sticks to Him. Those who are attached to the True One have their filth washed away. ||4||
हरि निरमलु सचु मैलु न लागै सचि लागै मैलु गवावणिआ ॥४॥
ਬਾਝੁਗੁਰੂਹੈਅੰਧਗੁਬਾਰਾ॥
ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਪਿਆ ਰਹਿੰਦਾ ਹੈ।
Without the Guru, there is only pitch darkness.
बाझु गुरू है अंध गुबारा ॥
ਅਗਿਆਨੀਅੰਧਾਅੰਧੁਅੰਧਾਰਾ॥
ਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ (ਉਸ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ।
The ignorant ones are blind-there is only utter darkness for them.
अगिआनी अंधा अंधु अंधारा ॥
ਬਿਸਟਾਕੇਕੀੜੇਬਿਸਟਾਕਮਾਵਹਿਫਿਰਿਬਿਸਟਾਮਾਹਿਪਚਾਵਣਿਆ॥੫॥
(ਮੋਹ ਦੇ ਹਨੇਰੇ ਵਿਚ ਫਸੇ ਹੋਏ ਦੀ ਉਹੀ ਹਾਲਤ ਹੁੰਦੀ ਹੈ ਜਿਵੇਂ) ਗੰਦ ਦੇ ਕੀੜੇ ਗੰਦ (ਖਾਣ ਦੀ) ਕਮਾਈ ਹੀ ਕਰਦੇ ਹਨ ਤੇ ਫਿਰ ਗੰਦ ਵਿਚ ਹੀ ਦੁਖੀ ਹੁੰਦੇ ਰਹਿੰਦੇ ਹਨ ॥੫॥
The maggots in manure do filthy deeds, and in filth they rot and putrefy. ||5||
बिसटा के कीड़े बिसटा कमावहि फिरि बिसटा माहि पचावणिआ ॥५॥
ਮੁਕਤੇਸੇਵੇਮੁਕਤਾਹੋਵੈ॥
ਜੇਹੜਾ ਮਨੁੱਖ (ਮਾਇਆ ਦੇ ਮੋਹ ਤੋਂ) ਮੁਕਤ (ਗੁਰੂ) ਦੀ ਸਰਨ ਲੈਂਦਾ ਹੈ, ਉਹ ਭੀ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਜਾਂਦਾ ਹੈ।
Serving the Lord of Liberation, liberation is achieved.
मुकते सेवे मुकता होवै ॥
ਹਉਮੈਮਮਤਾਸਬਦੇਖੋਵੈ॥
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਹਉਮੈ ਤੇ ਅਪਣੱਤ ਦੂਰ ਕਰ ਲੈਂਦਾ ਹੈ।
The Word of the Shabad eradicates egotism and possessiveness.
हउमै ममता सबदे खोवै ॥
ਅਨਦਿਨੁਹਰਿਜੀਉਸਚਾਸੇਵੀਪੂਰੈਭਾਗਿਗੁਰੁਪਾਵਣਿਆ॥੬॥
(ਗੁਰ-ਸਰਨ ਦੀ ਬਰਕਤਿ ਨਾਲ) ਉਹ ਹਰ ਰੋਜ਼ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ। ਪਰ ਗੁਰੂ (ਭੀ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ ॥੬॥
So serve the Dear True Lord, night and day. By perfect good destiny, the Guru is found. ||6||
अनदिनु हरि जीउ सचा सेवी पूरै भागि गुरु पावणिआ ॥६॥
ਆਪੇਬਖਸੇਮੇਲਿਮਿਲਾਏ॥
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ-ਚਰਨਾਂ ਵਿਚ ਮਿਲਾਂਦਾ ਹੈ,
He Himself forgives and unites in His Union.
आपे बखसे मेलि मिलाए ॥
ਪੂਰੇਗੁਰਤੇਨਾਮੁਨਿਧਿਪਾਏ॥
ਉਹ ਮਨੁੱਖ ਪੂਰੇ ਗੁਰੂ ਪਾਸੋਂ ਨਾਮ-ਖ਼ਜ਼ਾਨਾ ਹਾਸਲ ਕਰ ਲੈਂਦਾ ਹੈ।
From the Perfect Guru, the Treasure of the Naam is obtained.
पूरे गुर ते नामु निधि पाए ॥
ਸਚੈਨਾਮਿਸਦਾਮਨੁਸਚਾਸਚੁਸੇਵੇਦੁਖੁਗਵਾਵਣਿਆ॥੭॥
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਟਿਕੇ ਰਹਿਣ ਕਰਕੇ ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ ਕੇ ਉਹ ਆਪਣਾ (ਹਰੇਕ ਕਿਸਮ ਦਾ) ਦੁੱਖ ਮਿਟਾ ਲੈਂਦਾ ਹੈ ॥੭॥
By the True Name, the mind is made true forever. Serving the True Lord, sorrow is driven out. ||7||
सचै नामि सदा मनु सचा सचु सेवे दुखु गवावणिआ ॥७॥
ਸਦਾਹਜੂਰਿਦੂਰਿਨਜਾਣਹੁ॥
(ਹੇ ਭਾਈ!) ਪਰਮਾਤਮਾ ਸਦਾ (ਸਭ ਜੀਵਾਂ ਦੇ) ਅੰਗ-ਸੰਗ (ਵੱਸਦਾ) ਹੈ, ਉਸ ਨੂੰ ਆਪਣੇ ਤੋਂ ਦੂਰ ਵੱਸਦਾ ਨਾਹ ਸਮਝੋ।
He is always close at hand-do not think that He is far away.
सदा हजूरि दूरि न जाणहु ॥
ਗੁਰਸਬਦੀਹਰਿਅੰਤਰਿਪਛਾਣਹੁ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਨਾਲ ਆਪਣੇ ਹਿਰਦੇ ਵਿਚ ਜਾਣ-ਪਛਾਣ ਬਣਾਓ।
Through the Word of the Guru's Shabad, recognize the Lord deep within your own being.
गुर सबदी हरि अंतरि पछाणहु ॥
ਨਾਨਕਨਾਮਿਮਿਲੈਵਡਿਆਈਪੂਰੇਗੁਰਤੇਪਾਵਣਿਆ॥੮॥੧੧॥੧੨॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, (ਪਰ ਪ੍ਰਭੂ ਦਾ ਨਾਮ) ਪੂਰੇ ਗੁਰੂ ਤੋਂ (ਹੀ) ਮਿਲਦਾ ਹੈ ॥੮॥੧੧॥੧੨॥
O Nanak, through the Naam, glorious greatness is received. Through the Perfect Guru, the Naam is obtained. ||8||11||12||
नानक नामि मिलै वडिआई पूरे गुर ते पावणिआ ॥८॥११॥१२॥
WWW.GURBANI.WORLD