ਬਸੰਤੁਮਹਲਾ੪॥
Basant, Fourth Mahalaa:
बसंतु महला ४ ॥
ਰੈਣਿਦਿਨਸੁਦੁਇਸਦੇਪਏ॥
ਹੇ ਮੇਰੇ ਮਨ! ਰਾਤ ਅਤੇ ਦਿਨ ਦੋਵੇਂ ਮੌਤ ਦਾ ਸੱਦਾ ਦੇ ਰਹੇ ਹਨ (ਕਿ ਉਮਰ ਬੀਤ ਰਹੀ ਹੈ, ਤੇ, ਮੌਤ ਨੇੜੇ ਆ ਰਹੀ ਹੈ)।
Day and night, the two calls are sent out.
रैणि दिनसु दुइ सदे पए ॥
ਮਨਹਰਿਸਿਮਰਹੁਅੰਤਿਸਦਾਰਖਿਲਏ॥੧॥
ਹੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ, ਹਰਿ-ਨਾਮ ਹੀ ਅੰਤ ਵੇਲੇ ਸਦਾ ਰੱਖਿਆ ਕਰਦਾ ਹੈ ॥੧॥
O mortal, meditate in remembrance on the Lord, who protects you forever, and saves you in the end. ||1||
मन हरि सिमरहु अंति सदा रखि लए ॥१॥
ਹਰਿਹਰਿਚੇਤਿਸਦਾਮਨਮੇਰੇ॥
ਹੇ ਮੇਰੇ ਮਨ! ਸਦਾ ਪਰਮਾਤਮਾ ਨੂੰ ਯਾਦ ਕਰਿਆ ਕਰ, ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਗੁਣ ਗਾਇਆ ਕਰ।
Concentrate forever on the Lord, Har, Har, O my mind.
हरि हरि चेति सदा मन मेरे ॥
ਸਭੁਆਲਸੁਦੂਖਭੰਜਿਪ੍ਰਭੁਪਾਇਆਗੁਰਮਤਿਗਾਵਹੁਗੁਣਪ੍ਰਭਕੇਰੇ॥੧॥ਰਹਾਉ॥
(ਜਿਸ ਮਨੁੱਖ ਨੇ ਇਹ ਉੱਦਮ ਕੀਤਾ, ਉਸ ਨੇ) ਸਾਰਾ ਆਲਸ ਦੂਰ ਕਰ ਕੇ ਆਪਣੇ ਸਾਰੇ ਦੁੱਖ ਨਾਸ ਕਰ ਕੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ॥੧॥ ਰਹਾਉ ॥
God the Destroyer of all depression and suffering is found, through the Guru's Teachings, singing the Glorious Praises of God. ||1||Pause||
सभु आलसु दूख भंजि प्रभु पाइआ गुरमति गावहु गुण प्रभ केरे ॥१॥ रहाउ ॥
ਮਨਮੁਖਫਿਰਿਫਿਰਿਹਉਮੈਮੁਏ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੁੜ ਮੁੜ ਹਉਮੈ ਦੇ ਕਾਰਨ ਆਤਮਕ ਮੌਤ ਸਹੇੜਦੇ ਰਹਿੰਦੇ ਹਨ।
The self-willed manmukhs die of their egotism, over and over again.
मनमुख फिरि फिरि हउमै मुए ॥
ਕਾਲਿਦੈਤਿਸੰਘਾਰੇਜਮਪੁਰਿਗਏ॥੨॥
ਜਦੋਂ ਕਾਲ ਦੈਂਤ ਨੇ ਉਹਨਾਂ ਨੂੰ ਮਾਰ ਮੁਕਾਇਆ, ਤਦੋਂ ਜਮਾਂ ਦੇ ਵੱਸ ਪੈ ਗਏ ॥੨॥
They are destroyed by Death's demons, and they must go to the City of Death. ||2||
कालि दैति संघारे जम पुरि गए ॥२॥
ਗੁਰਮੁਖਿਹਰਿਹਰਿਹਰਿਲਿਵਲਾਗੇ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਗਨ ਲੱਗਦੀ ਹੈ,
The Gurmukhs are lovingly attached to the Lord, Har, Har, Har.
गुरमुखि हरि हरि हरि लिव लागे ॥
ਜਨਮਮਰਣਦੋਊਦੁਖਭਾਗੇ॥੩॥
(ਜਿਸ ਦੀ ਬਰਕਤਿ ਨਾਲ) ਜੰਮਣ ਤੇ ਮਰਨ ਦੇ ਉਹਨਾਂ ਦੇ ਦੋਵੇਂ ਦੁੱਖ ਦੂਰ ਹੋ ਜਾਂਦੇ ਹਨ ॥੩॥
Their pains of both birth and death are taken away. ||3||
जनम मरण दोऊ दुख भागे ॥३॥
ਭਗਤਜਨਾਕਉਹਰਿਕਿਰਪਾਧਾਰੀ॥
ਆਪਣੇ ਭਗਤਾਂ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ (ਉਹਨਾਂ ਨੂੰ ਗੁਰੂ ਮਿਲਾਂਦਾ ਹੈ)।
The Lord showers His Mercy on His humble devotees.
भगत जना कउ हरि किरपा धारी ॥
ਗੁਰੁਨਾਨਕੁਤੁਠਾਮਿਲਿਆਬਨਵਾਰੀ॥੪॥੨॥
ਜਿਸ ਮਨੁੱਖ ਉੱਤੇ ਗੁਰੂ ਨਾਨਕ ਦਇਆਵਾਨ ਹੋਇਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੨॥
Guru Nanak has shown mercy to me; I have met the Lord, the Lord of the forest. ||4||2||
गुरु नानकु तुठा मिलिआ बनवारी ॥४॥२॥
WWW.GURBANI.WORLD