ਬਸੰਤੁਹਿੰਡੋਲਮਹਲਾ੪ਘਰੁ੨॥
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Basant Hindol, Fourth Mahalaa, Second House:
बसंतु हिंडोल महला ४ घरु २ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਰਾਮਨਾਮੁਰਤਨਕੋਠੜੀਗੜਮੰਦਰਿਏਕਲੁਕਾਨੀ॥
ਪਰਮਾਤਮਾ ਦਾ ਨਾਮ ਸ੍ਰੇਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖ਼ਜ਼ਾਨਾ ਹੈ, ਇਹ ਖ਼ਜ਼ਾਨਾ ਸਰੀਰ-ਕਿਲ੍ਹੇ ਵਿਚ ਸਰੀਰ-ਮੰਦਰ ਵਿਚ ਗੁਪਤ ਪਿਆ ਰਹਿੰਦਾ ਹੈ।
The Lord's Name is a jewel, hidden in a chamber of the palace of the body-fortress.
राम नामु रतन कोठड़ी गड़ मंदरि एक लुकानी ॥
ਸਤਿਗੁਰੁਮਿਲੈਤਖੋਜੀਐਮਿਲਿਜੋਤੀਜੋਤਿਸਮਾਨੀ॥੧॥
ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ (ਉਸ ਖ਼ਜ਼ਾਨੇ ਦੀ) ਭਾਲ ਕੀਤੀ ਜਾ ਸਕਦੀ ਹੈ। (ਗੁਰੂ ਨੂੰ) ਮਿਲ ਕੇ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੧॥
When one meets the True Guru, then he searches and finds it, and his light merges with the Divine Light. ||1||
सतिगुरु मिलै त खोजीऐ मिलि जोती जोति समानी ॥१॥
ਮਾਧੋਸਾਧੂਜਨਦੇਹੁਮਿਲਾਇ॥
ਹੇ ਮਾਇਆ ਦੇ ਖਸਮ ਪ੍ਰਭੂ! (ਮੈਨੂੰ) ਦਾਸ ਨੂੰ ਗੁਰੂ ਮਿਲਾ ਦੇ।
O Lord, lead me to meet with the Holy Person, the Guru.
माधो साधू जन देहु मिलाइ ॥
ਦੇਖਤਦਰਸੁਪਾਪਸਭਿਨਾਸਹਿਪਵਿਤ੍ਰਪਰਮਪਦੁਪਾਇ॥੧॥ਰਹਾਉ॥
ਗੁਰੂ ਦਾ ਦਰਸਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ। (ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ) ਪਵਿੱਤਰ ਅਤੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
Gazing upon the Blessed Vision of His Darshan, all my sins are erased, and I obtain the supreme, sublime, sanctified status. ||1||Pause||
देखत दरसु पाप सभि नासहि पवित्र परम पदु पाइ ॥१॥ रहाउ ॥
ਪੰਚਚੋਰਮਿਲਿਲਾਗੇਨਗਰੀਆਰਾਮਨਾਮਧਨੁਹਿਰਿਆ॥
(ਮਨੁੱਖ ਦੇ ਇਸ ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਮਿਲ ਕੇ ਸੰਨ੍ਹ ਲਾਈ ਰੱਖਦੇ ਹਨ, ਅਤੇ (ਮਨੁੱਖ ਦੇ ਅੰਦਰੋਂ) ਪਰਮਾਤਮਾ ਦਾ ਨਾਮ-ਧਨ ਚੁਰਾ ਲੈਂਦੇ ਹਨ।
The five thieves join together and plunder the body-village, stealing the wealth of the Lord's Name.
पंच चोर मिलि लागे नगरीआ राम नाम धनु हिरिआ ॥
ਗੁਰਮਤਿਖੋਜਪਰੇਤਬਪਕਰੇਧਨੁਸਾਬਤੁਰਾਸਿਉਬਰਿਆ॥੨॥
ਜਦੋਂ ਕੋਈ ਮਨੁੱਖ ਗੁਰੂ ਦੀ ਮੱਤ ਲੈ ਕੇ ਇਹਨਾਂ ਦਾ ਖੁਰਾ ਨਿਸ਼ਾਨ ਲੱਭਦਾ ਹੈ ਤਦੋਂ (ਇਹ ਚੋਰ) ਫੜੇ ਜਾਂਦੇ ਹਨ, ਅਤੇ ਉਸ ਮਨੁੱਖ ਦਾ ਨਾਮ-ਧਨ ਨਾਮ-ਸਰਮਾਇਆ ਸਾਰੇ ਦਾ ਸਾਰਾ ਬਚ ਜਾਂਦਾ ਹੈ ॥੨॥
But through the Guru's Teachings, they are traced and caught, and this wealth is recovered intact. ||2||
गुरमति खोज परे तब पकरे धनु साबतु रासि उबरिआ ॥२॥
ਪਾਖੰਡਭਰਮਉਪਾਵਕਰਿਥਾਕੇਰਿਦਅੰਤਰਿਮਾਇਆਮਾਇਆ॥
ਧਰਮ ਦੇ ਵਿਖਾਵੇ ਵਾਲੇ ਅਤੇ ਭਰਮਾਂ-ਵਹਿਮਾਂ ਵਾਲੇ ਹੀਲੇ ਕਰ ਕੇ (ਮਨੁੱਖ) ਥੱਕ ਜਾਂਦੇ ਹਨ ਉਹਨਾਂ ਦੇ ਹਿਰਦੇ ਵਿਚ ਸਦਾ ਮਾਇਆ (ਦੀ ਤ੍ਰਿਸ਼ਨਾ ਹੀ ਟਿਕੀ ਰਹਿੰਦੀ ਹੈ)।
Practicing hypocrisy and superstition, people have grown weary of the effort, but still, deep within their hearts, they yearn for Maya, Maya.
पाखंड भरम उपाव करि थाके रिद अंतरि माइआ माइआ ॥
ਸਾਧੂਪੁਰਖੁਪੁਰਖਪਤਿਪਾਇਆਅਗਿਆਨਅੰਧੇਰੁਗਵਾਇਆ॥੩॥
ਪਰ ਜਿਸ ਮਨੁੱਖ ਨੂੰ ਸ੍ਰੇਸ਼ਟ ਪੁਰਖ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਤਮਕ ਜੀਵਨ ਵੱਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ॥੩॥
By the Grace of the Holy Person, I have met with the Lord, the Primal Being, and the darkness of ignorance is dispelled. ||3||
साधू पुरखु पुरखपति पाइआ अगिआन अंधेरु गवाइआ ॥३॥
ਜਗੰਨਾਥਜਗਦੀਸਗੁਸਾਈਕਰਿਕਿਰਪਾਸਾਧੁਮਿਲਾਵੈ॥
ਜਗਤ ਦਾ ਨਾਥ, ਜਗਤ ਦਾ ਮਾਲਕ, ਜਗਤ ਦਾ ਖਸਮ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ,
The Lord, the Lord of the Earth, the Lord of the Universe, in His Mercy, leads me to meet the Holy Person, the Guru.
जगंनाथ जगदीस गुसाई करि किरपा साधु मिलावै ॥
ਨਾਨਕਸਾਂਤਿਹੋਵੈਮਨਅੰਤਰਿਨਿਤਹਿਰਦੈਹਰਿਗੁਣਗਾਵੈ॥੪॥੧॥੩॥
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੪॥੧॥੩॥
O Nanak, peace then comes to abide deep within my mind, and I constantly sing the Glorious Praises of the Lord within my heart. ||4||1||3||
नानक सांति होवै मन अंतरि नित हिरदै हरि गुण गावै ॥४॥१॥३॥
WWW.GURBANI.WORLD