ਮਲਾਰਮਹਲਾ੩॥
Malaar, Third Mahalaa:
मलार महला ३ ॥
ਰਸਨਾਨਾਮੁਸਭੁਕੋਈਕਹੈ॥
(ਉਂਞ ਤਾਂ) ਹਰ ਕੋਈ ਜੀਭ ਨਾਲ ਹਰਿ-ਨਾਮ ਉਚਾਰਦਾ ਹੈ,
Everyone speaks the Name of the Lord with the tongue.
रसना नामु सभु कोई कहै ॥
ਸਤਿਗੁਰੁਸੇਵੇਤਾਨਾਮੁਲਹੈ॥
ਪਰ ਮਨੁੱਖ ਤਦੋਂ ਹੀ ਹਰਿ-ਨਾਮ (-ਧਨ) ਪ੍ਰਾਪਤ ਕਰਦਾ ਹੈ ਜਦੋਂ ਗੁਰੂ ਦੀ ਸਰਨ ਪੈਂਦਾ ਹੈ।
But only by serving the True Guru does the mortal receive the Name.
सतिगुरु सेवे ता नामु लहै ॥
ਬੰਧਨਤੋੜੇਮੁਕਤਿਘਰਿਰਹੈ॥
(ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ ਅਤੇ ਉਸ ਅਵਸਥਾ ਵਿਚ ਟਿਕਦਾ ਹੈ ਜਿੱਥੇ ਵਿਕਾਰਾਂ ਤੋਂ ਖ਼ਲਾਸੀ ਹੋਈ ਰਹਿੰਦੀ ਹੈ।
His bonds are shattered, and he stays in the house of liberation.
बंधन तोड़े मुकति घरि रहै ॥
ਗੁਰਸਬਦੀਅਸਥਿਰੁਘਰਿਬਹੈ॥੧॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ ਅਡੋਲ-ਚਿੱਤ ਹੋ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ ॥੧॥
Through the Word of the Guru's Shabad, he sits in the eternal, unchanging house. ||1||
गुर सबदी असथिरु घरि बहै ॥१॥
ਮੇਰੇਮਨਕਾਹੇਰੋਸੁਕਰੀਜੈ॥
ਹੇ ਮੇਰੇ ਮਨ! (ਪਰਮਾਤਮਾ ਦੇ ਨਾਮ ਵਲੋਂ) ਰੋਸਾ ਨਹੀਂ ਕਰਨਾ ਚਾਹੀਦਾ।
O my mind, why are you angry?
मेरे मन काहे रोसु करीजै ॥
ਲਾਹਾਕਲਜੁਗਿਰਾਮਨਾਮੁਹੈਗੁਰਮਤਿਅਨਦਿਨੁਹਿਰਦੈਰਵੀਜੈ॥੧॥ਰਹਾਉ॥
ਜਗਤ ਵਿਚ ਪਰਮਾਤਮਾ ਦਾ ਨਾਮ (ਹੀ ਅਸਲ) ਖੱਟੀ ਹੈ। ਗੁਰੂ ਦੀ ਮੱਤ ਲੈ ਕੇ ਹਰ ਵੇਲੇ ਹਿਰਦੇ ਵਿਚ ਹਰਿ-ਨਾਮ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
In this Dark Age of Kali Yuga, the Lord's Name is the source of profit. Contemplate and appreciate the Guru's Teachings within your heart, night and day. ||1||Pause||
लाहा कलजुगि राम नामु है गुरमति अनदिनु हिरदै रवीजै ॥१॥ रहाउ ॥
ਬਾਬੀਹਾਖਿਨੁਖਿਨੁਬਿਲਲਾਇ॥
(ਜਿਵੇਂ ਵਰਖਾ ਦੀ ਬੂੰਦ ਵਾਸਤੇ) ਪਪੀਹਾ ਹਰ ਖਿਨ ਤਰਲੇ ਲੈਂਦਾ ਹੈ,
Each and every instant, the rainbird cries and calls.
बाबीहा खिनु खिनु बिललाइ ॥
ਬਿਨੁਪਿਰਦੇਖੇਨਂੀਦਨਪਾਇ॥
(ਤਿਵੇਂ ਜੀਵ-ਇਸਤ੍ਰੀ) ਪ੍ਰਭੂ-ਪਤੀ ਦਾ ਦਰਸ਼ਨ ਕਰਨ ਤੋਂ ਬਿਨਾ ਆਤਮਕ ਸ਼ਾਂਤੀ ਹਾਸਲ ਨਹੀਂ ਕਰ ਸਕਦੀ।
Without seeing her Beloved, she does not sleep at all.
बिनु पिर देखे नींद न पाइ ॥
ਇਹੁਵੇਛੋੜਾਸਹਿਆਨਜਾਇ॥
(ਉਸ ਪਾਸੋਂ) ਇਹ ਵਿਛੋੜਾ ਸਹਾਰਿਆ ਨਹੀਂ ਜਾਂਦਾ।
She cannot endure this separation.
इहु वेछोड़ा सहिआ न जाइ ॥
ਸਤਿਗੁਰੁਮਿਲੈਤਾਂਮਿਲੈਸੁਭਾਇ॥੨॥
ਜਦੋਂ ਕੋਈ ਜੀਵ ਗੁਰੂ ਨੂੰ ਮਿਲ ਪੈਂਦਾ ਹੈ ਤਦੋਂ ਉਹ ਪ੍ਰੇਮ ਵਿਚ (ਲੀਨ ਹੋ ਕੇ) ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥
When she meets the True Guru, then she intuitively meets her Beloved. ||2||
सतिगुरु मिलै तां मिलै सुभाइ ॥२॥
ਨਾਮਹੀਣੁਬਿਨਸੈਦੁਖੁਪਾਇ॥
ਨਾਮ ਤੋਂ ਵਾਂਜਿਆ ਹੋਇਆ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ਦੁੱਖ ਸਹਿੰਦਾ ਰਹਿੰਦਾ ਹੈ,
Lacking the Naam, the Name of the Lord, the mortal suffers and dies.
नामहीणु बिनसै दुखु पाइ ॥
ਤ੍ਰਿਸਨਾਜਲਿਆਭੂਖਨਜਾਇ॥
(ਮਾਇਆ ਦੀ) ਤ੍ਰਿਸ਼ਨਾ-ਅੱਗ ਵਿਚ ਸੜਦਾ ਹੈ, ਉਸ ਦੀ (ਮਾਇਆ ਦੀ ਇਹ) ਭੁੱਖ ਦੂਰ ਨਹੀਂ ਹੁੰਦੀ।
He is burnt in the fire of desire, and his hunger does not depart.
त्रिसना जलिआ भूख न जाइ ॥
ਵਿਣੁਭਾਗਾਨਾਮੁਨਪਾਇਆਜਾਇ॥
ਉੱਚੀ ਕਿਸਮਤ ਤੋਂ ਬਿਨਾ ਪਰਮਾਤਮਾ ਦਾ ਨਾਮ ਮਿਲਦਾ ਭੀ ਨਹੀਂ।
Without good destiny, he cannot find the Naam.
विणु भागा नामु न पाइआ जाइ ॥
ਬਹੁਬਿਧਿਥਾਕਾਕਰਮਕਮਾਇ॥੩॥
(ਤੀਰਥ-ਜਾਤ੍ਰਾ ਆਦਿਕ ਮਿੱਥੇ ਹੋਏ ਧਾਰਮਿਕ) ਕਰਮ ਕਈ ਤਰੀਕਿਆਂ ਨਾਲ ਕਮਾ ਕਮਾ ਕੇ ਥੱਕ ਜਾਂਦਾ ਹੈ ॥੩॥
He performs all sorts of rituals until he is exhausted. ||3||
बहु बिधि थाका करम कमाइ ॥३॥
ਤ੍ਰੈਗੁਣਬਾਣੀਬੇਦਬੀਚਾਰੁ॥
(ਜਿਹੜੇ ਪੰਡਿਤ ਆਦਿਕ ਲੋਕ ਮਾਇਆ ਦੇ) ਤਿੰਨਾਂ ਗੁਣਾਂ ਵਿਚ ਰੱਖਣ ਵਾਲੀ ਹੀ ਵੇਦ ਆਦਿਕ ਧਰਮ-ਪੁਸਤਕਾਂ ਦੀ ਵਿਚਾਰ ਕਰਦੇ ਰਹਿੰਦੇ ਹਨ,
The mortal thinks about the Vedic teachings of the three gunas, the three dispositions.
त्रै गुण बाणी बेद बीचारु ॥
ਬਿਖਿਆਮੈਲੁਬਿਖਿਆਵਾਪਾਰੁ॥
(ਉਹਨਾਂ ਦੇ ਮਨ ਨੂੰ) ਮਾਇਆ (ਦੇ ਮੋਹ) ਦੀ ਮੈਲ (ਸਦਾ ਚੰਬੜੀ ਰਹਿੰਦੀ ਹੈ)। (ਉਹਨਾਂ ਨੇ ਇਸ ਵਿਚਾਰ ਨੂੰ) ਮਾਇਆ ਕਮਾਣ ਦਾ ਹੀ ਵਪਾਰ ਬਣਾਇਆ ਹੁੰਦਾ ਹੈ।
He deals in corruption, filth and vice.
बिखिआ मैलु बिखिआ वापारु ॥
ਮਰਿਜਨਮਹਿਫਿਰਿਹੋਹਿਖੁਆਰੁ॥
(ਅਜਿਹੇ ਮਨੁੱਖ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਅਤੇ ਖ਼ੁਆਰ ਹੁੰਦੇ ਰਹਿੰਦੇ ਹਨ।
He dies, only to be reborn; he is ruined over and over again.
मरि जनमहि फिरि होहि खुआरु ॥
ਗੁਰਮੁਖਿਤੁਰੀਆਗੁਣੁਉਰਿਧਾਰੁ॥੪॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਦਾ ਸਹਾਰਾ ਹੁੰਦਾ ਹੈ, ਉਹ ਉਸ ਗੁਣ ਉਸ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜਿਹੜੀ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਹੈ ॥੪॥
The Gurmukh enshrines the glory of the supreme state of celestial peace. ||4||
गुरमुखि तुरीआ गुणु उरि धारु ॥४॥
ਗੁਰੁਮਾਨੈਮਾਨੈਸਭੁਕੋਇ॥
ਜਿਸ ਮਨੁੱਖ ਨੂੰ ਗੁਰੂ ਇੱਜ਼ਤ ਬਖ਼ਸ਼ਦਾ ਹੈ, ਉਸ ਦਾ ਆਦਰ ਹਰ ਕੋਈ ਕਰਦਾ ਹੈ।
One who has faith in the Guru - everyone has faith in him.
गुरु मानै मानै सभु कोइ ॥
ਗੁਰਬਚਨੀਮਨੁਸੀਤਲੁਹੋਇ॥
ਗੁਰੂ ਦੇ ਬਚਨਾਂ ਦੀ ਬਰਕਤਿ ਨਾਲ ਉਸ ਦਾ ਮਨ ਸ਼ਾਂਤ ਰਹਿੰਦਾ ਹੈ,
Through the Guru's Word, the mind is cooled and soothed.
गुर बचनी मनु सीतलु होइ ॥
ਚਹੁਜੁਗਿਸੋਭਾਨਿਰਮਲਜਨੁਸੋਇ॥
ਉਸ ਨੂੰ ਚਹੁੰਆਂ ਜੁਗਾਂ ਵਿਚ ਟਿਕੀ ਰਹਿਣ ਵਾਲੀ ਬੇ-ਦਾਗ਼ ਸੋਭਾ ਪ੍ਰਾਪਤ ਹੁੰਦੀ ਹੈ, ਉਹੀ ਹੈ ਅਸਲ ਭਗਤ।
Throughout the four ages, that humble being is known to be pure.
चहु जुगि सोभा निरमल जनु सोइ ॥
ਨਾਨਕਗੁਰਮੁਖਿਵਿਰਲਾਕੋਇ॥੫॥੪॥੧੩॥੯॥੧੩॥੨੨॥
ਪਰ, ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਅਜਿਹਾ ਕੋਈ ਵਿਰਲਾ ਮਨੁੱਖ ਹੁੰਦਾ ਹੈ ॥੫॥੪॥੧੩॥੯॥੧੩॥੨੨॥
O Nanak, that Gurmukh is so rare. ||5||4||13||9||13||22||
नानक गुरमुखि विरला कोइ ॥५॥४॥१३॥९॥१३॥२२॥
WWW.GURBANI.WORLD