ਰਾਗੁਮਲਾਰਮਹਲਾ੪ਘਰੁ੧ਚਉਪਦੇ॥
ਰਾਗ ਮਲਾਰ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Malaar, Fourth Mahalaa, First House, Chau-Padas:
रागु मलार महला ४ घरु १ चउपदे ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਅਨਦਿਨੁਹਰਿਹਰਿਧਿਆਇਓਹਿਰਦੈਮਤਿਗੁਰਮਤਿਦੂਖਵਿਸਾਰੀ॥
ਜਿਹੜਾ ਗੁਰੂ ਦੀ ਮੱਤ ਅਨੁਸਾਰ (ਆਪਣੀ) ਮੱਤ ਨੂੰ ਬਣਾ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਿਮਰਦਾ ਹੈ, ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ।
Night and day, I meditate on the Lord, Har, Har, within my heart; through the Guru's Teachings, my pain is forgotten.
अनदिनु हरि हरि धिआइओ हिरदै मति गुरमति दूख विसारी ॥
ਸਭਆਸਾਮਨਸਾਬੰਧਨਤੂਟੇਹਰਿਹਰਿਪ੍ਰਭਿਕਿਰਪਾਧਾਰੀ॥੧॥
ਜਿਸ ਮਨੁੱਖ ਉੱਤੇ ਹਰੀ-ਪ੍ਰਭੂ ਨੇ ਮਿਹਰ ਕੀਤੀ, ਉਸ ਦੀਆਂ ਸਾਰੀਆਂ ਆਸਾਂ ਅਤੇ ਮਨ ਦੇ ਫੁਰਨਿਆਂ ਦੇ ਬੰਧਨ ਟੁੱਟ ਗਏ ॥੧॥
The chains of all my hopes and desires have been snapped; my Lord God has showered me with His Mercy. ||1||
सभ आसा मनसा बंधन तूटे हरि हरि प्रभि किरपा धारी ॥१॥
ਨੈਨੀਹਰਿਹਰਿਲਾਗੀਤਾਰੀ॥
ਮੇਰੀਆਂ ਅੱਖਾਂ ਦੀ ਤਾਰ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ।
My eyes gaze eternally on the Lord, Har, Har.
नैनी हरि हरि लागी तारी ॥
ਸਤਿਗੁਰੁਦੇਖਿਮੇਰਾਮਨੁਬਿਗਸਿਓਜਨੁਹਰਿਭੇਟਿਓਬਨਵਾਰੀ॥੧॥ਰਹਾਉ॥
ਗੁਰੂ ਨੂੰ ਵੇਖ ਕੇ ਮੇਰਾ ਮਨ ਖਿੜ ਪਿਆ ਹੈ, ਦਾਸ (ਨਾਨਕ ਗੁਰੂ ਦੀ ਕਿਰਪਾ ਨਾਲ ਹੀ) ਬਨਵਾਰੀ-ਪ੍ਰਭੂ ਨੂੰ ਮਿਲਿਆ ਹੈ ॥੧॥ ਰਹਾਉ ॥
Gazing on the True Guru, my mind blossoms forth. I have met with the Lord, the Lord of the World. ||1||Pause||
सतिगुरु देखि मेरा मनु बिगसिओ जनु हरि भेटिओ बनवारी ॥१॥ रहाउ ॥
ਜਿਨਿਐਸਾਨਾਮੁਵਿਸਾਰਿਆਮੇਰਾਹਰਿਹਰਿਤਿਸਕੈਕੁਲਿਲਾਗੀਗਾਰੀ॥
ਜਿਸ ਮਨੁੱਖ ਨੇ ਇਹੋ ਜਿਹਾ ਹਰਿ-ਨਾਮ ਵਿਸਾਰ ਦਿੱਤਾ, ਜਿਸ ਨੇ ਹਰਿ-ਪ੍ਰਭੂ ਦੀ ਯਾਦ ਭੁਲਾ ਦਿੱਤੀ, ਉਸ ਦੀ (ਸਾਰੀ) ਕੁਲ ਹੀ ਗਾਲੀ ਲੱਗਦੀ ਹੈ (ਉਸ ਦੀ ਸਾਰੀ ਕੁਲ ਹੀ ਕਲੰਕਿਤ ਹੋ ਜਾਂਦੀ ਹੈ)।
One who forgets such a Name of the Lord, Har, Har - his family is dishonored.
जिनि ऐसा नामु विसारिआ मेरा हरि हरि तिस कै कुलि लागी गारी ॥
ਹਰਿਤਿਸਕੈਕੁਲਿਪਰਸੂਤਿਨਕਰੀਅਹੁਤਿਸੁਬਿਧਵਾਕਰਿਮਹਤਾਰੀ॥੨॥
ਹੇ ਹਰੀ! ਉਸ (ਨਾਮ-ਹੀਣ ਬੰਦੇ) ਦੀ ਕੁਲ ਵਿਚ (ਕਿਸੇ ਨੂੰ) ਜਨਮ ਹੀ ਨਾਹ ਦੇਵੀਂ, ਉਸ (ਨਾਮ-ਹੀਣ ਮਨੁੱਖ) ਦੀ ਮਾਂ ਨੂੰ ਹੀ ਵਿਧਵਾ ਕਰ ਦੇਵੇਂ (ਤਾਂ ਚੰਗਾ ਹੈ ਤਾਕਿ ਨਾਮ-ਹੀਣ ਘਰ ਵਿਚ ਕਿਸੇ ਦਾ ਜਨਮ ਹੀ ਨਾਹ ਹੋਵੇ) ॥੨॥
His family is sterile and barren, and his mother is made a widow. ||2||
हरि तिस कै कुलि परसूति न करीअहु तिसु बिधवा करि महतारी ॥२॥
ਹਰਿਹਰਿਆਨਿਮਿਲਾਵਹੁਗੁਰੁਸਾਧੂਜਿਸੁਅਹਿਨਿਸਿਹਰਿਉਰਿਧਾਰੀ॥
ਹੇ ਹਰੀ! (ਮਿਹਰ ਕਰ, ਮੈਨੂੰ ਉਹ) ਸਾਧੂ ਗੁਰੂ ਲਿਆ ਕੇ ਮਿਲਾ ਦੇ, ਜਿਸ ਦੇ ਹਿਰਦੇ ਵਿਚ, ਹੇ ਹਰੀ! ਦਿਨ ਰਾਤ ਤੇਰਾ ਨਾਮ ਵੱਸਿਆ ਰਹਿੰਦਾ ਹੈ।
O Lord, let me meet the Holy Guru, who night and day keeps the Lord enshrined in his heart.
हरि हरि आनि मिलावहु गुरु साधू जिसु अहिनिसि हरि उरि धारी ॥
ਗੁਰਿਡੀਠੈਗੁਰਕਾਸਿਖੁਬਿਗਸੈਜਿਉਬਾਰਿਕੁਦੇਖਿਮਹਤਾਰੀ॥੩॥
ਜੇ ਗੁਰੂ ਦਾ ਦਰਸ਼ਨ ਹੋ ਜਾਏ, ਤਾਂ ਗੁਰੂ ਦਾ ਸਿੱਖ ਇਉਂ ਖ਼ੁਸ਼ ਹੁੰਦਾ ਹੈ ਜਿਵੇਂ ਬੱਚਾ (ਆਪਣੀ) ਮਾਂ ਨੂੰ ਵੇਖ ਕੇ ॥੩॥
Seeing the Guru, the GurSikh blossoms forth, like the child seeing his mother. ||3||
गुरि डीठै गुर का सिखु बिगसै जिउ बारिकु देखि महतारी ॥३॥
ਧਨਪਿਰਕਾਇਕਹੀਸੰਗਿਵਾਸਾਵਿਚਿਹਉਮੈਭੀਤਿਕਰਾਰੀ॥
ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦਾ ਇਕੋ ਹੀ (ਹਿਰਦੇ-) ਥਾਂ ਵਿਚ ਵਸੇਬਾ ਹੈ, ਪਰ (ਦੋਹਾਂ ਦੇ) ਵਿਚ (ਜੀਵ-ਇਸਤ੍ਰੀ ਦੀ) ਹਉਮੈ ਦੀ ਕਰੜੀ ਕੰਧ (ਬਣੀ ਪਈ) ਹੈ।
The soul-bride and the Husband Lord live together as one, but the hard wall of egotism has come between them.
धन पिर का इक ही संगि वासा विचि हउमै भीति करारी ॥
ਗੁਰਿਪੂਰੈਹਉਮੈਭੀਤਿਤੋਰੀਜਨਨਾਨਕਮਿਲੇਬਨਵਾਰੀ॥੪॥੧॥
ਹੇ ਨਾਨਕ! ਪੂਰੇ ਗੁਰੂ ਨੇ ਜਿਨ੍ਹਾਂ ਸੇਵਕਾਂ (ਦੇ ਅੰਦਰੋਂ ਇਹ) ਹਉਮੈ ਦੀ ਕੰਧ ਤੋੜ ਦਿੱਤੀ, ਉਹ ਪਰਮਾਤਮਾ ਨੂੰ ਮਿਲ ਪਏ ॥੪॥੧॥
The Perfect Guru demolishes the wall of egotism; servant Nanak has met the Lord, the Lord of the World. ||4||1||
गुरि पूरै हउमै भीति तोरी जन नानक मिले बनवारी ॥४॥१॥
WWW.GURBANI.WORLD