ਸਲੋਕਮਃ੧॥
Shalok, First Mahalaa:
सलोक मः १ ॥
ਰਾਤੀਕਾਲੁਘਟੈਦਿਨਿਕਾਲੁ॥
ਜਿਉਂ ਜਿਉਂ ਰਾਤਿ ਦਿਨ ਬੀਤਦੇ ਹਨ ਉਮਰ ਦਾ ਸਮਾ ਘਟਦਾ ਹੈ,
Through the night the time ticks away; through the day the time ticks away.
राती कालु घटै दिनि कालु ॥
ਛਿਜੈਕਾਇਆਹੋਇਪਰਾਲੁ॥
ਸਰੀਰ ਬੁੱਢਾ ਹੁੰਦਾ ਜਾਂਦਾ ਹੈ ਤੇ ਕਮਜ਼ੋਰ ਪੈਂਦਾ ਜਾਂਦਾ ਹੈ;
The body wears away and turns to straw.
छिजै काइआ होइ परालु ॥
ਵਰਤਣਿਵਰਤਿਆਸਰਬਜੰਜਾਲੁ॥
ਜਗਤ ਦਾ ਵਰਤਣਿ-ਵਲੇਵਾ (ਜੀਵ ਲਈ) ਸਾਰਾ ਫਾਹੀ ਬਣਦਾ ਜਾਂਦਾ ਹੈ।
All are involved and entangled in worldly entanglements.
वरतणि वरतिआ सरब जंजालु ॥
ਭੁਲਿਆਚੁਕਿਗਇਆਤਪਤਾਲੁ॥
(ਇਸ ਵਿਚ) ਭੁੱਲੇ ਹੋਏ ਨੂੰ ਬੰਦਗੀ ਦੀ ਜਾਚ ਵਿੱਸਰ ਜਾਂਦੀ ਹੈ।
The mortal has mistakenly renounced the way of service.
भुलिआ चुकि गइआ तप तालु ॥
ਅੰਧਾਝਖਿਝਖਿਪਇਆਝੇਰਿ॥
(ਜਗਤ ਦੇ ਵਰਤਣਿ-ਵਲੇਵੇ ਵਿਚ) ਅੰਨ੍ਹਾ ਹੋਇਆ ਜੀਵ (ਇਸ ਵਿਚ) ਝਖਾਂ ਮਾਰ ਮਾਰ ਕੇ (ਕਿਸੇ ਲੰਮੇ) ਝੰਬੇਲੇ ਵਿਚ ਜਾ ਪੈਂਦਾ ਹੈ,
The blind fool is caught in conflict, bothered and bewildered.
अंधा झखि झखि पइआ झेरि ॥
ਪਿਛੈਰੋਵਹਿਲਿਆਵਹਿਫੇਰਿ॥
ਤੇ, (ਉਸ ਦੇ ਮਰਨ) ਪਿਛੋਂ (ਉਸ ਦੇ ਸਨਬੰਧੀ) ਰੋਂਦੇ ਹਨ (ਤੇ ਵੈਣ ਕਰਦੇ ਹਨ ਕਿ ਉਸ ਨੂੰ ਕਿਵੇਂ) ਮੋੜ ਲਿਆਈਏ।
Those who weep after someone has died - can they bring him back to life?
पिछै रोवहि लिआवहि फेरि ॥
ਬਿਨੁਬੂਝੇਕਿਛੁਸੂਝੈਨਾਹੀ॥
ਸਮਝਣ ਤੋਂ ਬਿਨਾ ਜਗਤ ਨੂੰ (ਵਰਤਣਿ-ਵਲੇਵੇ ਵਿਚ) ਕੁਝ ਸੁੱਝਦਾ ਨਹੀਂ;
Without realization, nothing can be understood.
बिनु बूझे किछु सूझै नाही ॥
ਮੋਇਆਰੋਂਹਿਰੋਂਦੇਮਰਿਜਾਂਹਂੀ॥
(ਮਰਨ ਵਾਲਾ ਤਾਂ) ਮਰ ਗਿਆ, (ਪਿਛਲੇ) ਰੋਂਦੇ ਹਨ ਤੇ ਰੋ ਰੋ ਕੇ ਖਪਦੇ ਹਨ।
The weepers who weep for the dead shall themselves die as well.
मोइआ रोंहि रोंदे मरि जांहीं ॥
ਨਾਨਕਖਸਮੈਏਵੈਭਾਵੈ॥
ਪਰ, ਹੇ ਨਾਨਕ! ਖਸਮ ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ (ਕਿ ਜੀਵ ਇਸੇ ਤਰ੍ਹਾਂ ਪਏ ਖਪਣ)।
O Nanak, this is the Will of our Lord and Master.
नानक खसमै एवै भावै ॥
ਸੇਈਮੁਏਜਿਨਚਿਤਿਨਆਵੈ॥੧॥
(ਅਸਲ ਵਿਚ) ਆਤਮਕ ਮੌਤੇ ਮਰੇ ਹੋਏ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਨਹੀਂ ਵੱਸਦਾ ॥੧॥
Those who do not remember the Lord, are dead. ||1||
सेई मुए जिन चिति न आवै ॥१॥
WWW.GURBANI.WORLD