ਮਃ੧॥
First Mahalaa:
मः १ ॥
ਮੁਆਪਿਆਰੁਪ੍ਰੀਤਿਮੁਈਮੁਆਵੈਰੁਵਾਦੀ॥
(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦਾ ਉਹ) ਪ੍ਰੀਤ-ਪਿਆਰ ਮੁੱਕ ਜਾਂਦਾ ਹੈ (ਜੋ ਉਹ ਆਪਣੇ ਸਨਬੰਧੀਆਂ ਨਾਲ ਕਰਦਾ ਸੀ) ਝਗੜਿਆਂ ਦਾ ਮੂਲ ਵੈਰ ਭੀ ਖ਼ਤਮ ਹੋ ਜਾਂਦਾ ਹੈ;
Love dies, and affection dies; hatred and strife die.
मुआ पिआरु प्रीति मुई मुआ वैरु वादी ॥
ਵੰਨੁਗਇਆਰੂਪੁਵਿਣਸਿਆਦੁਖੀਦੇਹਰੁਲੀ॥
(ਸਰੀਰ ਦਾ ਸੋਹਣਾ) ਰੰਗ ਰੂਪ ਨਾਸ ਹੋ ਜਾਂਦਾ ਹੈ, ਵਿਚਾਰਾ ਸਰੀਰ ਭੀ ਰੁਲ ਜਾਂਦਾ ਹੈ (ਅੱਗ ਜਾਂ ਮਿੱਟੀ ਆਦਿਕ ਦੇ ਹਵਾਲੇ ਹੋ ਜਾਂਦਾ ਹੈ)।
The color fades, and beauty vanishes; the body suffers and collapses.
वंनु गइआ रूपु विणसिआ दुखी देह रुली ॥
ਕਿਥਹੁਆਇਆਕਹਗਇਆਕਿਹੁਨਸੀਓਕਿਹੁਸੀ॥
(ਉਸ ਦੇ ਸਨਬੰਧੀ ਤੇ ਭਾਈਚਾਰੇ ਦੇ ਬੰਦੇ) ਮਨ ਵਿਚ (ਖ਼ਿਆਲ ਕਰਦੇ ਹਨ) ਤੇ ਮੂੰਹੋਂ ਗੱਲਾਂ ਕਰਦੇ ਹਨ ਕਿ ਉਹ ਕਿਥੋਂ ਆਇਆ ਸੀ ਕਿਥੇ ਤੁਰ ਗਿਆ (ਭਾਵ, ਜਿਥੋਂ ਆਇਆ ਸੀ ਓਥੇ ਚਲਾ ਗਿਆ) ਉਹ ਇਹੋ ਜਿਹਾ ਨਹੀਂ ਸੀ ਤੇ ਇਹੋ ਜਿਹਾ ਹੈਸੀ (ਭਾਵ ਉਸ ਵਿਚ ਫਲਾਣੇ ਐਬ ਨਹੀਂ ਸਨ, ਤੇ, ਉਸ ਵਿਚ ਫਲਾਣੇ ਗੁਣ ਸਨ),
Where did he come from? Where is he going? Did he exist or not?
किथहु आइआ कह गइआ किहु न सीओ किहु सी ॥
ਮਨਿਮੁਖਿਗਲਾਗੋਈਆਕੀਤਾਚਾਉਰਲੀ॥
ਮਨ ਵਿਚ ਅਤੇ ਮੂੰਹ ਨਾਲ ਆਖਦੇ ਹਨ ਉਹ ਬੜੇ ਚਾਉ ਤੇ ਰਲੀਆਂ ਮਾਣ ਗਿਆ ਹੈ।
The self-willed manmukh made empty boasts, indulging in parties and pleasures.
मनि मुखि गला गोईआ कीता चाउ रली ॥
ਨਾਨਕਸਚੇਨਾਮਬਿਨੁਸਿਰਖੁਰਪਤਿਪਾਟੀ॥੨॥
ਪਰ, ਹੇ ਨਾਨਕ! (ਲੋਕ ਜੋ ਚਾਹੇ ਆਖੇ) ਪਰਮਾਤਮਾ ਦੇ ਨਾਮ ਤੋਂ ਬਿਨਾ (ਲੋਕਾਂ ਵਲੋਂ ਹੋਈ ਹੋਈ) ਸਾਰੀ ਦੀ ਸਾਰੀ ਇੱਜ਼ਤ ਲੀਰਾਂ ਹੋ ਗਈ (ਸਮਝੋ) ॥੨॥
O Nanak, without the True Name, his honor is torn away, from head to foot. ||2||
नानक सचे नाम बिनु सिर खुर पति पाटी ॥२॥
WWW.GURBANI.WORLD