GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਲਾਰ - ਗੁਰੂ ਨਾਨਕ ਦੇਵ ਜੀ
ਅੰਗ 1286
Display Settings
Translations
ਪਉੜੀ
Pauree:
पउड़ी ॥
ਅਗਮਅਗੋਚਰੁਤੂਧਣੀਸਚਾਅਲਖਅਪਾਰੁ
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ (ਮਾਨੁੱਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਸਭ ਦਾ ਮਾਲਕ ਹੈਂ ਸਦਾ-ਥਿਰ ਹੈਂ, ਅਦ੍ਰਿਸ਼ਟ ਹੈਂ ਤੇ ਬੇਅੰਤ ਹੈਂ।
You are Inaccessible and Unfathomable, O Invisible and Infinite True Lord Master.
अगम अगोचरु तू धणी सचा अलख अपारु ॥
ਤੂਦਾਤਾਸਭਿਮੰਗਤੇਇਕੋਦੇਵਣਹਾਰੁ
ਸਾਰੇ ਜੀਵ ਮੰਗਤੇ ਹਨ ਤੂੰ ਦਾਤਾ ਹੈਂ, ਤੂੰ ਇਕੋ ਹੀ ਸਭ ਨੂੰ ਦੇਣ-ਜੋਗਾ ਹੈਂ।
You are the Giver, all are beggars of You. You alone are the Great Giver.
तू दाता सभि मंगते इको देवणहारु ॥
ਜਿਨੀਸੇਵਿਆਤਿਨੀਸੁਖੁਪਾਇਆਗੁਰਮਤੀਵੀਚਾਰੁ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਦੀ ਰਾਹੀਂ (ਉੱਚੀ) ਸਮਝ ਹਾਸਲ ਕਰ ਕੇ ਤੈਨੂੰ ਸਿਮਰਿਆ ਹੈ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ;
Those who serve You find peace, reflecting on the Guru's Teachings.
जिनी सेविआ तिनी सुखु पाइआ गुरमती वीचारु ॥
ਇਕਨਾਨੋਤੁਧੁਏਵੈਭਾਵਦਾਮਾਇਆਨਾਲਿਪਿਆਰੁ
ਪਰ, ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਮਾਇਆ ਨਾਲ ਪਿਆਰ ਕਰਨਾ ਹੀ ਦਿੱਤਾ ਹੈ, ਤੈਨੂੰ ਇਉਂ ਹੀ ਚੰਗਾ ਲੱਗਦਾ ਹੈ।
Some, according to Your Will, are in love with Maya.
इकना नो तुधु एवै भावदा माइआ नालि पिआरु ॥
ਗੁਰਕੈਸਬਦਿਸਲਾਹੀਐਅੰਤਰਿਪ੍ਰੇਮਪਿਆਰੁ
ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦੇ ਵਿਚ ਪ੍ਰੇਮ-ਪਿਆਰ ਪੈਦਾ ਕਰ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ;
Through the Word of the Guru's Shabad, praise the Lord with love and affection within.
गुर कै सबदि सलाहीऐ अंतरि प्रेम पिआरु ॥
ਵਿਣੁਪ੍ਰੀਤੀਭਗਤਿਹੋਵਈਵਿਣੁਸਤਿਗੁਰਲਗੈਪਿਆਰੁ
ਪ੍ਰੇਮ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ, ਤੇ ਪ੍ਰੇਮ ਸਤਿਗੁਰੂ ਤੋਂ ਬਿਨਾ ਨਹੀਂ ਮਿਲਦਾ।
Without love, there is no devotion. Without the True Guru, love is not enshrined.
विणु प्रीती भगति न होवई विणु सतिगुर न लगै पिआरु ॥
ਤੂਪ੍ਰਭੁਸਭਿਤੁਧੁਸੇਵਦੇਇਕਢਾਢੀਕਰੇਪੁਕਾਰ
ਤੂੰ ਸਭ ਦਾ ਮਾਲਕ ਹੈਂ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ; ਮੈਂ (ਤੇਰਾ) ਢਾਢੀ (ਤੇਰੇ ਅੱਗੇ) ਇਕ ਇਹੀ ਅਰਜ਼ੋਈ ਕਰਦਾ ਹਾਂ-
You are the Lord God; everyone serves You. This is the prayer of Your humble minstrel.
तू प्रभु सभि तुधु सेवदे इक ढाढी करे पुकार ॥
ਦੇਹਿਦਾਨੁਸੰਤੋਖੀਆਸਚਾਨਾਮੁਮਿਲੈਆਧਾਰੁ॥੧੯॥
ਹੇ ਪ੍ਰਭੂ! ਮੈਨੂੰ ਆਪਣਾ 'ਨਾਮ' ਬਖ਼ਸ਼, ਮੈਨੂੰ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਮਿਲੇ, (ਜਿਸ ਦੀ ਬਰਕਤਿ ਨਾਲ) ਮੈਂ ਸੰਤੋਖ ਵਾਲਾ ਹੋ ਜਾਵਾਂ ॥੧੯॥
Please bless me with the gift of contentment, that I may receive the True Name as my Support. ||19||
देहि दानु संतोखीआ सचा नामु मिलै आधारु ॥१९॥
WWW.GURBANI.WORLD
ਪਿਛਲਾ Share ਹੋਮ Save ਅਗਲਾ