ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਆਦਿਮਧਿਜੋਅੰਤਿਨਿਬਾਹੈ॥
(ਹੇ ਭਾਈ!) ਜੇਹੜਾ ਸਦਾ ਹੀ ਹਰ ਵੇਲੇ ਮਨੁੱਖ ਨਾਲ ਸਾਥ ਦੇਂਦਾ ਹੈ,
My mind longs for that Friend,
आदि मधि जो अंति निबाहै ॥
ਸੋਸਾਜਨੁਮੇਰਾਮਨੁਚਾਹੈ॥੧॥
ਮੇਰਾ ਮਨ ਉਸ ਸੱਜਣ-ਪ੍ਰਭੂ ਨੂੰ (ਮਿਲਣਾ) ਲੋਚਦਾ ਹੈ ॥੧॥
who shall stand by me in the beginning, in the middle and in the end. ||1||
सो साजनु मेरा मनु चाहै ॥१॥
ਹਰਿਕੀਪ੍ਰੀਤਿਸਦਾਸੰਗਿਚਾਲੈ॥
(ਹੇ ਭਾਈ!) ਪਰਮਾਤਮਾ ਨਾਲ ਜੋੜੀ ਹੋਈ ਪ੍ਰੀਤਿ ਸਦਾ ਮਨੁੱਖ ਦੇ ਨਾਲ ਸਾਥ ਦੇਂਦੀ ਹੈ।
The Lord's Love goes with us forever.
हरि की प्रीति सदा संगि चालै ॥
ਦਇਆਲਪੁਰਖਪੂਰਨਪ੍ਰਤਿਪਾਲੈ॥੧॥ਰਹਾਉ॥
ਉਹ ਦਇਆ ਦਾ ਘਰ ਸਰਬ-ਵਿਆਪਕ ਤੇ ਸਭ ਗੁਣਾਂ ਦਾ ਮਾਲਕ ਪਰਮਾਤਮਾ (ਆਪਣੇ ਸੇਵਕ-ਭਗਤ ਦੀ ਸਦਾ) ਪਾਲਣਾ ਕਰਦਾ ਹੈ ॥੧॥ ਰਹਾਉ ॥
The Perfect and Merciful Lord cherishes all. ||1||Pause||
दइआल पुरख पूरन प्रतिपालै ॥१॥ रहाउ ॥
ਬਿਨਸਤਨਾਹੀਛੋਡਿਨਜਾਇ॥
ਨਾਹ ਉਹ ਪਰਮਾਤਮਾ ਕਦੇ ਮਰਦਾ ਹੈ, ਤੇ ਨਾਹ ਹੀ ਉਹ ਜੀਵਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ।
He shall never perish, and He shall never abandon me.
बिनसत नाही छोडि न जाइ ॥
ਜਹਪੇਖਾਤਹਰਹਿਆਸਮਾਇ॥੨॥
(ਹੇ ਭਾਈ!) ਮੈਂ ਤਾਂ ਜਿਧਰ ਵੇਖਦਾ ਹਾਂ, ਓਧਰ ਹੀ ਹਰ ਥਾਂ ਪਰਮਾਤਮਾ ਮੌਜੂਦ ਹੈ ॥੨॥
Wherever I look, there I see Him pervading and permeating. ||2||
जह पेखा तह रहिआ समाइ ॥२॥
ਸੁੰਦਰੁਸੁਘੜੁਚਤੁਰੁਜੀਅਦਾਤਾ॥
(ਹੇ ਭਾਈ!) ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਸੁਚੱਜਾ ਹੈ, ਸਿਆਣਾ, ਜਿੰਦ ਦੇਣ ਵਾਲਾ ਹੈ,
He is Beautiful, All-knowing, the most Clever, the Giver of life.
सुंदरु सुघड़ु चतुरु जीअ दाता ॥
ਭਾਈਪੂਤੁਪਿਤਾਪ੍ਰਭੁਮਾਤਾ॥੩॥
ਉਹੀ ਸਾਡਾ (ਅਸਲ) ਭਰਾ ਹੈ, ਪੁੱਤਰ ਹੈ, ਪਿਤਾ ਹੈ, ਮਾਂ ਹੈ ॥੩॥
God is my Brother, Son, Father and Mother. ||3||
भाई पूतु पिता प्रभु माता ॥३॥
ਜੀਵਨਪ੍ਰਾਨਅਧਾਰਮੇਰੀਰਾਸਿ॥
(ਹੇ ਭਾਈ!) ਪਰਮਾਤਮਾ ਮੇਰੇ ਜੀਵਨ ਦਾ, ਮੇਰੀ ਜਿੰਦ ਦਾ ਆਸਰਾ ਹੈ, ਮੇਰੇ ਆਤਮਕ ਜੀਵਨ ਦੀ ਰਾਸਿ-ਪੂੰਜੀ ਹੈ।
He is the Support of the breath of life; He is my Wealth.
जीवन प्रान अधार मेरी रासि ॥
ਪ੍ਰੀਤਿਲਾਈਕਰਿਰਿਦੈਨਿਵਾਸਿ॥੪॥
ਮੈਂ ਉਸ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਉਸ ਨਾਲ ਪ੍ਰੀਤਿ ਜੋੜੀ ਹੋਈ ਹੈ ॥੪॥
Abiding within my heart, He inspires me to enshrine love for Him. ||4||
प्रीति लाई करि रिदै निवासि ॥४॥
ਮਾਇਆਸਿਲਕਕਾਟੀਗੋਪਾਲਿ॥
(ਹੇ ਭਾਈ!) ਸ੍ਰਿਸ਼ਟੀ ਦੇ ਰਾਖੇ ਉਸ ਪ੍ਰਭੂ ਨੇ ਮੇਰੀ ਮਾਇਆ (ਦੇ ਮੋਹ) ਦੀ ਫਾਹੀ ਕੱਟ ਦਿੱਤੀ ਹੈ।
The Lord of the World has cut away the noose of Maya.
माइआ सिलक काटी गोपालि ॥
ਕਰਿਅਪੁਨਾਲੀਨੋਨਦਰਿਨਿਹਾਲਿ॥੫॥
(ਮੇਰੇ ਵਲ) ਮਿਹਰ ਦੀ ਨਿਗਾਹ ਨਾਲ ਤੱਕ ਕੇ ਉਸ ਨੇ ਮੈਨੂੰ ਆਪਣਾ ਬਣਾ ਲਿਆ ਹੈ ॥੫॥
He has made me His own, blessing me with His Glance of Grace. ||5||
करि अपुना लीनो नदरि निहालि ॥५॥
ਸਿਮਰਿਸਿਮਰਿਕਾਟੇਸਭਿਰੋਗ॥
(ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਸਿਮਰ ਸਿਮਰ ਕੇ ਸਾਰੇ ਰੋਗ ਕੱਟੇ ਜਾ ਸਕਦੇ ਹਨ।
Remembering, remembering Him in meditation, all diseases are healed.
सिमरि सिमरि काटे सभि रोग ॥
ਚਰਣਧਿਆਨਸਰਬਸੁਖਭੋਗ॥੬॥
ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਨੀ ਹੀ (ਦੁਨੀਆ ਦੇ) ਸਾਰੇ ਸੁਖ ਹਨ, ਸਾਰੇ ਪਦਾਰਥਾਂ ਦੇ ਭੋਗ ਹਨ ॥੬॥
Meditating on His Feet, all comforts are enjoyed. ||6||
चरण धिआन सरब सुख भोग ॥६॥
ਪੂਰਨਪੁਰਖੁਨਵਤਨੁਨਿਤਬਾਲਾ॥
(ਹੇ ਭਾਈ!) ਪਰਮਾਤਮਾ ਸਾਰੇ ਗੁਣਾਂ ਦਾ ਮਾਲਕ ਹੈ, ਸਭ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਨਵਾਂ ਹੈ, ਸਦਾ ਜਵਾਨ ਹੈ (ਉਹ ਪਿਆਰ ਕਰਨੋਂ ਕਦੇ ਅੱਕਦਾ ਨਹੀਂ ਤੇ ਕਦੇ ਥੱਕਦਾ ਨਹੀਂ।)
The Perfect Primal Lord is Ever-fresh and Ever-young.
पूरन पुरखु नवतनु नित बाला ॥
ਹਰਿਅੰਤਰਿਬਾਹਰਿਸੰਗਿਰਖਵਾਲਾ॥੭॥
ਪਰਮਾਤਮਾ ਹਰੇਕ ਜੀਵ ਦੇ ਅੰਦਰ ਵੱਸਦਾ ਹੈ, ਸਾਰੇ ਜਗਤ ਵਿਚ ਹਰ ਥਾਂ ਵੱਸਦਾ ਹੈ, ਹਰੇਕ ਜੀਵ ਦੇ ਨਾਲ ਹੈ, ਤੇ ਸਭ ਜੀਵਾਂ ਦਾ ਰਾਖਾ ਹੈ ॥੭॥
The Lord is with me, inwardly and outwardly, as my Protector. ||7||
हरि अंतरि बाहरि संगि रखवाला ॥७॥
ਕਹੁਨਾਨਕਹਰਿਹਰਿਪਦੁਚੀਨ॥
ਨਾਨਕ ਆਖਦਾ ਹੈ- (ਜਿਸ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਹ) ਪਰਮਾਤਮਾ ਨਾਲ ਮਿਲਾਪ ਦੀ ਅਵਸਥਾ ਨੂੰ ਸਮਝ ਲੈਂਦਾ ਹੈ।
Says Nanak, that devotee who realizes the state of the Lord, Har, Har,
कहु नानक हरि हरि पदु चीन ॥
ਸਰਬਸੁਨਾਮੁਭਗਤਕਉਦੀਨ॥੮॥੧੧॥
ਪਰਮਾਤਮਾ ਆਪਣਾ ਨਾਮ ਆਪਣੇ ਭਗਤ ਨੂੰ ਦੇਂਦਾ ਹੈ, (ਭਗਤ ਵਾਸਤੇ ਉਸ ਦਾ ਨਾਮ ਹੀ ਦੁਨੀਆ ਦਾ) ਸਾਰਾ ਧਨ-ਪਦਾਰਥ ਹੈ ॥੮॥੧੧॥
is blessed with the treasure of the Naam. ||8||11||
सरबसु नामु भगत कउ दीन ॥८॥११॥
WWW.GURBANI.WORLD