ਰਾਗੁਗਉੜੀਮਾਝਮਹਲਾ੫॥
ਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Gauree Maajh, Fifth Mahalaa:
रागु गउड़ी माझ महला ५ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਖੋਜਤਫਿਰੇਅਸੰਖਅੰਤੁਨਪਾਰੀਆ॥
ਅਣਗਿਣਤ ਜੀਵ ਢੂੰਢਦੇ ਫਿਰੇ ਹਨ, ਪਰ ਕਿਸੇ ਨੇ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ।
Countless are those who wander around searching for You, but they do not find Your limits.
खोजत फिरे असंख अंतु न पारीआ ॥
ਸੇਈਹੋਏਭਗਤਜਿਨਾਕਿਰਪਾਰੀਆ॥੧॥
ਉਹੀ ਮਨੁੱਖ ਪਰਮਾਤਮਾ ਦੇ ਭਗਤ ਬਣ ਸਕਦੇ ਹਨ, ਜਿਨ੍ਹਾਂ ਉਤੇ ਉਸ ਦੀ ਕਿਰਪਾ ਹੁੰਦੀ ਹੈ ॥੧॥
They alone are Your devotees, who are blessed by Your Grace. ||1||
सेई होए भगत जिना किरपारीआ ॥१॥
ਹਉਵਾਰੀਆਹਰਿਵਾਰੀਆ॥੧॥ਰਹਾਉ॥
ਮੈਂ ਕੁਰਬਾਨ ਹਾਂ, ਹਰੀ ਤੋਂ ਕੁਰਬਾਨ ਹਾਂ ॥੧॥ ਰਹਾਉ ॥
I am a sacrifice, I am a sacrifice to You. ||1||Pause||
हउ वारीआ हरि वारीआ ॥१॥ रहाउ ॥
ਸੁਣਿਸੁਣਿਪੰਥੁਡਰਾਉਬਹੁਤੁਭੈਹਾਰੀਆ॥
ਮੁੜ ਮੁੜ ਇਹ ਸੁਣ ਕੇ ਕਿ ਜਗਤ-ਜੀਵਨ ਦਾ ਰਸਤਾ ਡਰਾਉਣਾ ਹੈ ਮੈਂ ਬਹੁਤ ਸਹਮਿਆ ਹੋਇਆ ਸਾਂ (ਕਿ ਮੈਂ ਕਿਵੇਂ ਇਹ ਸਫ਼ਰ ਤੈ ਕਰਾਂਗਾ);
Continually hearing of the terrifying path, I am so afraid.
सुणि सुणि पंथु डराउ बहुतु भैहारीआ ॥
ਮੈਤਕੀਓਟਸੰਤਾਹਲੇਹੁਉਬਾਰੀਆ॥੨॥
ਆਖ਼ਰ ਮੈਂ ਸੰਤਾਂ ਦਾ ਆਸਰਾ ਤੱਕਿਆ ਹੈ, (ਮੈਂ ਸੰਤ ਜਨਾਂ ਅੱਗੇ ਅਰਦਾਸ ਕਰਦਾ ਹਾਂ ਕਿ ਆਤਮਕ ਜੀਵਨ ਦੇ ਰਸਤੇ ਦੇ ਖ਼ਤਰਿਆਂ ਤੋਂ) ਮੈਨੂੰ ਬਚਾ ਲਵੋ ॥੨॥
I have sought the Protection of the Saints; please, save me! ||2||
मै तकी ओट संताह लेहु उबारीआ ॥२॥
ਮੋਹਨਲਾਲਅਨੂਪਸਰਬਸਾਧਾਰੀਆ॥
ਹੇ ਮਨ ਨੂੰ ਮੋਹ ਲੈਣ ਵਾਲੇ ਸੋਹਣੇ ਲਾਲ! ਹੇ ਸਭ ਜੀਵਾਂ ਦੇ ਆਸਰੇ ਪ੍ਰਭੂ!
The Fascinating and Beauteous Beloved is the Giver of support to all.
मोहन लाल अनूप सरब साधारीआ ॥
ਗੁਰਨਿਵਿਨਿਵਿਲਾਗਉਪਾਇਦੇਹੁਦਿਖਾਰੀਆ॥੩॥
ਮੈਂ ਨਿਊਂ ਨਿਊਂ ਕੇ ਗੁਰੂ ਦੀ ਪੈਰੀਂ ਲੱਗਦਾ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ) ਦਰਸਨ ਕਰਾ ਦੇਵੇ ॥੩॥
I bow low and fall at the Feet of the Guru; if only I could see the Lord! ||3||
गुर निवि निवि लागउ पाइ देहु दिखारीआ ॥३॥
ਮੈਕੀਏਮਿਤ੍ਰਅਨੇਕਇਕਸੁਬਲਿਹਾਰੀਆ॥
ਮੈਂ ਅਨੇਕਾਂ ਸਾਕ-ਸਨਬੰਧੀਆਂ ਨੂੰ ਆਪਣਾ ਮਿੱਤਰ ਬਣਾਇਆ (ਪਰ ਕਿਸੇ ਨਾਲ ਭੀ ਤੋੜ ਦਾ ਸਾਥ ਨਹੀਂ ਨਿਭਦਾ, ਹੁਣ ਮੈਂ) ਇਕ ਪਰਮਾਤਮਾ ਤੋਂ ਹੀ ਕੁਰਬਾਨ ਜਾਂਦਾ ਹਾਂ (ਉਹੀ ਨਾਲ ਨਿਭਣ ਵਾਲਾ ਸਾਥੀ ਹੈ)।
I have made many friends, but I am a sacrifice to the One alone.
मै कीए मित्र अनेक इकसु बलिहारीआ ॥
ਸਭਗੁਣਕਿਸਹੀਨਾਹਿਹਰਿਪੂਰਭੰਡਾਰੀਆ॥੪॥
ਸਾਰੇ ਗੁਣ (ਭੀ) ਹੋਰ ਕਿਸੇ ਵਿਚ ਨਹੀਂ ਹਨ, ਇਕ ਪਰਮਾਤਮਾ ਹੀ ਭਰੇ ਖ਼ਜ਼ਾਨਿਆਂ ਵਾਲਾ ਹੈ ॥੪॥
No one has all virtues; the Lord alone is filled to overflowing with them. ||4||
सभ गुण किस ही नाहि हरि पूर भंडारीआ ॥४॥
ਚਹੁਦਿਸਿਜਪੀਐਨਾਉਸੂਖਿਸਵਾਰੀਆ॥
(ਹੇ ਪ੍ਰਭੂ!) ਚੌਹੀਂ ਪਾਸੀਂ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ, (ਜੇਹੜਾ ਮਨੁੱਖ ਜਪਦਾ ਹੈ ਉਹ) ਸੁਖ-ਆਨੰਦ ਵਿਚ (ਰਹਿੰਦਾ ਹੈ ਉਸ ਦਾ ਜੀਵਨ) ਸੰਵਰ ਜਾਂਦਾ ਹੈ।
His Name is chanted in the four directions; those who chant it are embellished with peace.
चहु दिसि जपीऐ नाउ सूखि सवारीआ ॥
ਮੈਆਹੀਓੜਿਤੁਹਾਰਿਨਾਨਕਬਲਿਹਾਰੀਆ॥੫॥
(ਹੇ ਪ੍ਰਭੂ!) ਮੈਂ ਤੇਰਾ ਆਸਰਾ ਤੱਕਿਆ ਹੈ। ਹੇ ਨਾਨਕ! (ਆਖ-) ਮੈਂ ਤੈਥੋਂ ਸਦਕੇ ਹਾਂ ॥੫॥
I seek Your Protection; Nanak is a sacrifice to You. ||5||
मै आही ओड़ि तुहारि नानक बलिहारीआ ॥५॥
ਗੁਰਿਕਾਢਿਓਭੁਜਾਪਸਾਰਿਮੋਹਕੂਪਾਰੀਆ॥
(ਹੇ ਭਾਈ!) ਗੁਰੂ ਨੇ ਮੈਨੂੰ ਬਾਂਹ ਖਿਲਾਰ ਕੇ ਮੋਹ ਦੇ ਖੂਹ ਵਿਚੋਂ ਕੱਢ ਲਿਆ ਹੈ।
The Guru reached out to me, and gave me His Arm; He lifted me up, out of the pit of emotional attachment.
गुरि काढिओ भुजा पसारि मोह कूपारीआ ॥
ਮੈਜੀਤਿਓਜਨਮੁਅਪਾਰੁਬਹੁਰਿਨਹਾਰੀਆ॥੬॥
(ਉਸ ਦੀ ਬਰਕਤਿ ਨਾਲ) ਮੈਂ ਕੀਮਤੀ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲਈ ਹੈ, ਮੁੜ ਮੈਂ (ਮੋਹ ਦੇ ਟਾਕਰੇ ਤੇ) ਬਾਜ਼ੀ ਨਹੀਂ ਹਾਰਾਂਗਾ ॥੬॥
I have won the incomparable life, and I shall not lose it again. ||6||
मै जीतिओ जनमु अपारु बहुरि न हारीआ ॥६॥
ਮੈਪਾਇਓਸਰਬਨਿਧਾਨੁਅਕਥੁਕਥਾਰੀਆ॥
(ਗੁਰੂ ਦੀ ਕਿਰਪਾ ਨਾਲ) ਮੈਂ ਸਾਰੇ ਗੁਣਾਂ ਦਾ ਖ਼ਜ਼ਾਨਾ ਉਹ ਪਰਮਾਤਮਾ ਲੱਭ ਲਿਆ ਹੈ, ਜਿਸ ਦੀਆਂ ਸਿਫ਼ਤ-ਸਾਲਾਹ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
I have obtained the treasure of all; His Speech is unspoken and subtle.
मै पाइओ सरब निधानु अकथु कथारीआ ॥
ਹਰਿਦਰਗਹਸੋਭਾਵੰਤਬਾਹਲੁਡਾਰੀਆ॥੭॥
(ਜੇਹੜੇ ਮਨੁੱਖ ਸਰਬ-ਨਿਧਾਨ ਪ੍ਰਭੂ ਨੂੰ ਮਿਲ ਪੈਂਦੇ ਹਨ) ਉਹ ਉਸ ਦੀ ਦਰਗਾਹ ਵਿਚ ਸੋਭਾ ਹਾਸਲ ਕਰ ਲੈਂਦੇ ਹਨ, ਉਹ ਉਥੇ ਬਾਂਹ ਹੁਲਾਰ ਕੇ ਤੁਰਦੇ ਹਨ (ਮੌਜ-ਆਨੰਦ ਵਿਚ ਰਹਿੰਦੇ ਹਨ) ॥੭॥
In the Court of the Lord, I am honored and glorified; I swing my arms in joy. ||7||
हरि दरगह सोभावंत बाह लुडारीआ ॥७॥
ਜਨਨਾਨਕਲਧਾਰਤਨੁਅਮੋਲੁਅਪਾਰੀਆ॥
ਹੇ ਦਾਸ ਨਾਨਕ! (ਆਖ-ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਉਹਨਾਂ ਨੇ) ਪਰਮਾਤਮਾ ਦਾ ਬੇਅੰਤ ਕੀਮਤੀ ਨਾਮ-ਰਤਨ ਹਾਸਲ ਕਰ ਲਿਆ।
Servant Nanak has received the invaluable and incomparable jewel.
जन नानक लधा रतनु अमोलु अपारीआ ॥
ਗੁਰਸੇਵਾਭਉਜਲੁਤਰੀਐਕਹਉਪੁਕਾਰੀਆ॥੮॥੧੨॥
(ਹੇ ਭਾਈ!) ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸਰਨ ਪਿਆਂ ਸੰਸਾਰ-ਸਮੁੰਦਰ ਤੋਂ (ਬੇ-ਦਾਗ਼ ਰਹਿ ਕੇ) ਪਾਰ ਲੰਘ ਜਾਈਦਾ ਹੈ ॥੮॥੧੨॥
Serving the Guru, I cross over the terrifying world-ocean; I proclaim this loudly to all. ||8||12||
गुर सेवा भउजलु तरीऐ कहउ पुकारीआ ॥८॥१२॥
WWW.GURBANI.WORLD