ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਮਿਲੁਮੇਰੇਗੋਬਿੰਦਅਪਨਾਨਾਮੁਦੇਹੁ॥
ਹੇ ਮੇਰੇ ਗੋਬਿੰਦ! (ਮੈਨੂੰ) ਮਿਲ, (ਤੇ ਮੈਨੂੰ) ਆਪਣਾ ਨਾਮ ਦੇਹ।
Meet me, O my Lord of the Universe. Please bless me with Your Name.
मिलु मेरे गोबिंद अपना नामु देहु ॥
ਨਾਮਬਿਨਾਧ੍ਰਿਗੁਧ੍ਰਿਗੁਅਸਨੇਹੁ॥੧॥ਰਹਾਉ॥
(ਹੇ ਗੋਬਿੰਦ! ਤੇਰੇ) ਨਾਮ (ਦੇ ਪਿਆਰ) ਤੋਂ ਬਿਨਾ (ਹੋਰ ਦੁਨੀਆ ਵਾਲਾ ਮੋਹ-) ਪਿਆਰ ਫਿਟਕਾਰ-ਜੋਗ ਹੈ ਫਿਟਕਾਰ-ਜੋਗ ਹੈ ॥੧॥ ਰਹਾਉ ॥
Without the Naam, the Name of the Lord, cursed, cursed is love and intimacy. ||1||Pause||
नाम बिना ध्रिगु ध्रिगु असनेहु ॥१॥ रहाउ ॥
ਨਾਮਬਿਨਾਜੋਪਹਿਰੈਖਾਇ॥
(ਹੇ ਭਾਈ!) ਪਰਮਾਤਮਾ ਦੇ ਨਾਮ ਦੀ ਯਾਦ ਤੋਂ ਬਿਨਾ ਮਨੁੱਖ ਜੋ ਕੁਝ ਭੀ ਪਹਿਨਦਾ ਹੈ ਜੋ ਕੁਝ ਭੀ ਖਾਂਦਾ ਹੈ,
Without the Naam, one who dresses and eats well
नाम बिना जो पहिरै खाइ ॥
ਜਿਉਕੂਕਰੁਜੂਠਨਮਹਿਪਾਇ॥੧॥
(ਉਹ ਇਉਂ ਹੀ ਹੈ) ਜਿਵੇਂ (ਕੋਈ) ਕੁੱਤਾ ਜੂਠੀਆਂ (ਗੰਦੀਆਂ) ਚੀਜ਼ਾਂ ਵਿਚ (ਆਪਣਾ ਮੂੰਹ) ਪਾਂਦਾ ਫਿਰਦਾ ਹੈ ॥੧॥
is like a dog, who falls in and eats impure foods. ||1||
जिउ कूकरु जूठन महि पाइ ॥१॥
ਨਾਮਬਿਨਾਜੇਤਾਬਿਉਹਾਰੁ॥
(ਹੇ ਭਾਈ!) ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਹੋਰ ਜਿਤਨਾ ਭੀ ਕਾਰ-ਵਿਹਾਰ ਕਰਦਾ ਹੈ,
Without the Naam, all occupations are useless,
नाम बिना जेता बिउहारु ॥
ਜਿਉਮਿਰਤਕਮਿਥਿਆਸੀਗਾਰੁ॥੨॥
(ਉਹ ਇਉਂ ਹੈ) ਜਿਵੇਂ ਕਿਸੇ ਲੋਥ ਦਾ ਸਿੰਗਾਰ ਵਿਅਰਥ (ਉੱਦਮ) ਹੈ ॥੨॥
like decorations on a dead body. ||2||
जिउ मिरतक मिथिआ सीगारु ॥२॥
ਨਾਮੁਬਿਸਾਰਿਕਰੇਰਸਭੋਗ॥
(ਹੇ ਭਾਈ! ਜੇ ਮਨੁੱਖ) ਪਰਮਾਤਮਾ ਦਾ ਨਾਮ ਭੁਲਾ ਕੇ ਦੁਨੀਆ ਦੇ ਪਦਾਰਥ ਹੀ ਭੋਗਦਾ ਫਿਰਦਾ ਹੈ,
One who forgets the Naam and indulges in pleasures,
नामु बिसारि करे रस भोग ॥
ਸੁਖੁਸੁਪਨੈਨਹੀਤਨਮਹਿਰੋਗ॥੩॥
ਉਸ ਨੂੰ (ਉਹਨਾਂ ਭੋਗਾਂ ਤੋਂ) ਸੁਪਨੇ ਵਿਚ ਭੀ (ਕਦੇ ਹੀ) ਸੁਖ ਨਹੀਂ ਮਿਲ ਸਕਦਾ (ਪਰ, ਹਾਂ ਇਹਨਾਂ ਭੋਗਾਂ ਤੋਂ) ਉਸ ਦੇ ਸਰੀਰ ਵਿਚ ਰੋਗ ਪੈਦਾ ਹੋ ਜਾਂਦੇ ਹਨ ॥੩॥
shall find no peace, even in dreams; his body shall become diseased. ||3||
सुखु सुपनै नही तन महि रोग ॥३॥
ਨਾਮੁਤਿਆਗਿਕਰੇਅਨਕਾਜ॥
(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ ਛੱਡ ਕੇ ਹੋਰ ਹੋਰ ਕੰਮ-ਕਾਜ ਕਰਦਾ ਰਹਿੰਦਾ ਹੈ,
One who renounces the Naam and engages in other occupations,
नामु तिआगि करे अन काज ॥
ਬਿਨਸਿਜਾਇਝੂਠੇਸਭਿਪਾਜ॥੪॥
ਉਸ ਦਾ ਆਤਮਕ ਜੀਵਨ ਨਾਸ ਹੋ ਜਾਂਦਾ ਹੈ, ਤੇ ਉਸ ਦੇ (ਦੁਨੀਆ ਵਾਲੇ) ਸਾਰੇ ਵਿਖਾਵੇ ਵਿਅਰਥ ਹੋ ਜਾਂਦੇ ਹਨ ॥੪॥
shall see all of his false pretenses fall away. ||4||
बिनसि जाइ झूठे सभि पाज ॥४॥
ਨਾਮਸੰਗਿਮਨਿਪ੍ਰੀਤਿਨਲਾਵੈ॥
(ਹੇ ਭਾਈ! ਜੇਹੜਾ ਮਨੁੱਖ) ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪ੍ਰੀਤਿ ਨਹੀਂ ਜੋੜਦਾ,
One whose mind does not embrace love for the Naam
नाम संगि मनि प्रीति न लावै ॥
ਕੋਟਿਕਰਮਕਰਤੋਨਰਕਿਜਾਵੈ॥੫॥
ਉਹ ਹੋਰ ਕ੍ਰੋੜਾਂ ਹੀ (ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੋਇਆ ਭੀ ਨਰਕ ਵਿਚ ਪਹੁੰਚਦਾ ਹੈ (ਪਿਆ ਰਹਿੰਦਾ ਹੈ, ਸਦਾ ਨਰਕੀ ਜੀਵਨ ਬਿਤੀਤ ਕਰਦਾ ਹੈ) ॥੫॥
shall go to hell, even though he may perform millions of ceremonial rituals. ||5||
कोटि करम करतो नरकि जावै ॥५॥
ਹਰਿਕਾਨਾਮੁਜਿਨਿਮਨਿਨਆਰਾਧਾ॥
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ,
One whose mind does not contemplate the Name of the Lord
हरि का नामु जिनि मनि न आराधा ॥
ਚੋਰਕੀਨਿਆਈਜਮਪੁਰਿਬਾਧਾ॥੬॥
ਉਹ ਜਮ ਦੀ ਪੁਰੀ ਵਿਚ ਬੱਝਾ ਰਹਿੰਦਾ ਹੈ (ਉਹ ਆਤਮਕ ਮੌਤ ਦੇ ਪੰਜੇ ਵਿਚ ਫਸਿਆ ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ) ਜਿਵੇਂ ਕੋਈ ਚੋਰ (ਸੰਨ੍ਹ ਤੋਂ ਫੜਿਆ ਮਾਰ ਖਾਂਦਾ ਹੈ) ॥੬॥
is bound like a thief, in the City of Death. ||6||
चोर की निआई जम पुरि बाधा ॥६॥
ਲਾਖਅਡੰਬਰਬਹੁਤੁਬਿਸਥਾਰਾ॥
(ਹੇ ਭਾਈ! ਦੁਨੀਆ ਵਿਚ ਇੱਜ਼ਤ ਬਣਾਈ ਰੱਖਣ ਦੇ) ਲੱਖਾਂ ਹੀ ਵਿਖਾਵੇ ਦੇ ਉੱਦਮ ਤੇ ਹੋਰ ਅਨੇਕਾਂ ਖਿਲਾਰੇ-
Hundreds of thousands of ostentatious shows and great expanses
लाख अडंबर बहुतु बिसथारा ॥
ਨਾਮਬਿਨਾਝੂਠੇਪਾਸਾਰਾ॥੭॥
ਇਹ ਸਾਰੇ ਹੀ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਖਿਲਾਰੇ ਹਨ ॥੭॥
- without the Naam, all these displays are false. ||7||
नाम बिना झूठे पासारा ॥७॥
ਹਰਿਕਾਨਾਮੁਸੋਈਜਨੁਲੇਇ॥
(ਪਰ) ਉਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ,
That humble being repeats the Name of the Lord,
हरि का नामु सोई जनु लेइ ॥
ਕਰਿਕਿਰਪਾਨਾਨਕਜਿਸੁਦੇਇ॥੮॥੧੦॥
ਹੇ ਨਾਨਕ! ਜਿਸ ਨੂੰ ਪਰਮਾਤਮਾ ਆਪ ਕਿਰਪਾ ਕਰ ਕੇ (ਇਹ ਦਾਤਿ) ਦੇਂਦਾ ਹੈ ॥੮॥੧੦॥
O Nanak, whom the Lord blesses with His Mercy. ||8||10||
करि किरपा नानक जिसु देइ ॥८॥१०॥
WWW.GURBANI.WORLD