ਮਲਾਰਮਹਲਾ੫॥
Malaar, Fifth Mahalaa:
मलार महला ५ ॥
ਮਾਈਮੋਹਿਪ੍ਰੀਤਮੁਦੇਹੁਮਿਲਾਈ॥
ਹੇ ਮਾਂ! ਮੈਨੂੰ (ਭੀ) ਪ੍ਰੀਤਮ ਪ੍ਰਭੂ ਮਿਲਾ ਦੇ।
O mother, please lead me to union with my Beloved.
माई मोहि प्रीतमु देहु मिलाई ॥
ਸਗਲਸਹੇਲੀਸੁਖਭਰਿਸੂਤੀਜਿਹਘਰਿਲਾਲੁਬਸਾਈ॥੧॥ਰਹਾਉ॥
ਜਿਨ੍ਹਾਂ (ਸੰਤ-ਜਨ-ਸਹੇਲੀਆਂ) ਦੇ (ਹਿਰਦੇ) ਘਰ ਵਿਚ ਸੋਹਣਾ ਪ੍ਰਭੂ ਆ ਵੱਸਦਾ ਹੈ ਉਹ ਸਾਰੀਆਂ ਸਹੇਲੀਆਂ ਆਤਮਕ ਆਨੰਦ ਵਿਚ ਮਗਨ ਰਹਿੰਦੀਆਂ ਹਨ ॥੧॥ ਰਹਾਉ ॥
All my friends and companions sleep totally in peace; their Beloved Lord has come into the homes of their hearts. ||1||Pause||
सगल सहेली सुख भरि सूती जिह घरि लालु बसाई ॥१॥ रहाउ ॥
ਮੋਹਿਅਵਗਨਪ੍ਰਭੁਸਦਾਦਇਆਲਾਮੋਹਿਨਿਰਗੁਨਿਕਿਆਚਤੁਰਾਈ॥
ਹੇ ਮਾਂ! ਮੇਰੇ ਵਿਚ ਨਿਰੇ ਔਗੁਣ ਹਨ (ਫਿਰ ਭੀ ਉਹ) ਪ੍ਰਭੂ ਸਦਾ ਦਇਆਵਾਨ (ਰਹਿੰਦਾ) ਹੈ। ਮੈਂ ਗੁਣ-ਹੀਨ ਵਿਚ ਕੋਈ ਅਜਿਹੀ ਸਿਆਣਪ ਨਹੀਂ (ਕਿ ਉਸ ਪ੍ਰਭੂ ਨੂੰ ਮਿਲ ਸਕਾਂ,
I am worthless; God is forever Merciful. I am unworthy; what clever tricks could I try?
मोहि अवगन प्रभु सदा दइआला मोहि निरगुनि किआ चतुराई ॥
ਕਰਉਬਰਾਬਰਿਜੋਪ੍ਰਿਅਸੰਗਿਰਾਤਂੀਇਹਹਉਮੈਕੀਢੀਠਾਈ॥੧॥
ਪਰ ਜ਼ਬਾਨੀ ਫੜਾਂ ਮਾਰ ਕੇ) ਮੈਂ ਉਹਨਾਂ ਦੀ ਬਰਾਬਰੀ ਕਰਦੀ ਹਾਂ, ਜਿਹੜੀਆਂ ਪਿਆਰੇ (ਪ੍ਰਭੂ) ਨਾਲ ਰੱਤੀਆਂ ਹੋਈਆਂ ਹਨ-ਇਹ ਤਾਂ ਮੇਰੀ ਹਉਮੈ ਦੀ ਢੀਠਤਾ ਹੀ ਹੈ ॥੧॥
I claim to be on a par with those who are imbued with the Love of their Beloved. This is my stubborn egotism. ||1||
करउ बराबरि जो प्रिअ संगि रातीं इह हउमै की ढीठाई ॥१॥
ਭਈਨਿਮਾਣੀਸਰਨਿਇਕਤਾਕੀਗੁਰਸਤਿਗੁਰਪੁਰਖਸੁਖਦਾਈ॥
ਨਾਨਕ ਆਖਦਾ ਹੈ (ਹੇ ਮਾਂ! ਹੁਣ) ਮੈਂ ਮਾਣ ਛੱਡ ਦਿੱਤਾ ਹੈ, ਮੈਂ ਸਿਰਫ਼ ਸੁਖਦਾਤੇ ਗੁਰੂ ਸਤਿਗੁਰ ਪੁਰਖ ਦੀ ਸ਼ਰਨ ਤੱਕ ਲਈ ਹੈ।
I am dishonored - I seek the Sanctuary of the One, the Guru, the True Guru, the Primal Being, the Giver of peace.
भई निमाणी सरनि इक ताकी गुर सतिगुर पुरख सुखदाई ॥
ਏਕਨਿਮਖਮਹਿਮੇਰਾਸਭੁਦੁਖੁਕਾਟਿਆਨਾਨਕਸੁਖਿਰੈਨਿਬਿਹਾਈ॥੨॥੨॥੬॥
(ਉਸ ਗੁਰੂ ਨੇ) ਅੱਖ ਝਮਕਣ ਜਿਤਨੇ ਸਮੇ ਵਿਚ ਹੀ ਮੇਰਾ ਸਾਰਾ ਦੁੱਖ ਕੱਟ ਦਿੱਤਾ ਹੈ, (ਹੁਣ) ਮੇਰੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤ ਰਹੀ ਹੈ ॥੨॥੨॥੬॥
In an instant, all my pains have been taken away; Nanak passes the night of his life in peace. ||2||2||6||
एक निमख महि मेरा सभु दुखु काटिआ नानक सुखि रैनि बिहाई ॥२॥२॥६॥
WWW.GURBANI.WORLD